ਮੋਹਲੇਧਾਰ ਮੀਂਹ ਪੈਣ ਕਾਰਨ 107 ਸੜਕਾਂ ਬੰਦ, ਯੈਲੋ ਅਲਰਟ ਜਾਰੀ

Tuesday, Aug 20, 2024 - 11:00 AM (IST)

ਹਿਮਾਚਲ ਡੈਸਕ - ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ 'ਚ ਬਾਰਿਸ਼ ਜਾਰੀ ਰਹਿਣ ਕਾਰਨ ਸੋਮਵਾਰ ਨੂੰ 107 ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਸੀ, ਜਦਕਿ 91 ਬਿਜਲੀ ਯੋਜਨਾਵਾਂ ਅਤੇ 36 ਜਲ ਯੋਜਨਾਵਾਂ 'ਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ 27 ਜੂਨ ਤੋਂ 19 ਅਗਸਤ ਦਰਮਿਆਨ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 126 ਲੋਕਾਂ ਦੀ ਮੌਤ ਹੋ ਗਈ ਅਤੇ ਸੂਬੇ ਨੂੰ ਕਰੀਬ 1,173 ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਦੌਰਾਨ ਸ਼ਿਮਲਾ ਮੌਸਮ ਵਿਭਾਗ ਨੇ ਬੁੱਧਵਾਰ (21 ਅਗਸਤ) ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦਾ ‘ਯੈਲੋ’ ਅਲਰਟ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

ਮੌਸਮ ਵਿਭਾਗ ਨੇ ਫ਼ਸਲਾਂ, ਬਾਗਾਂ, ਕਮਜ਼ੋਰ ਢਾਂਚੇ ਅਤੇ ਕੱਚੇ ਮਕਾਨਾਂ ਨੂੰ ਨੁਕਸਾਨ ਹੋਣ ਦੀ ਸੰਭਾਵਨਾ ਬਾਰੇ ਵੀ ਚੇਤਾਵਨੀ ਦਿੱਤੀ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ, ਸ਼ਿਮਲਾ ਵਿੱਚ 48, ਮੰਡੀ ਅਤੇ ਕੁੱਲੂ ਵਿੱਚ 24-24, ਕਾਂਗੜਾ ਵਿੱਚ ਸੱਤ, ਕਿਨੌਰ ਵਿੱਚ ਦੋ ਅਤੇ ਸਿਰਮੌਰ ਅਤੇ ਊਨਾ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕਾਂ ਬੰਦ ਹਨ। ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਇਹ ਵੀ ਕਿਹਾ ਕਿ ਮੀਂਹ ਕਾਰਨ ਰਾਜ ਵਿੱਚ 91 ਬਿਜਲੀ ਅਤੇ 36 ਜਲ ਸਪਲਾਈ ਸਕੀਮਾਂ ਵਿੱਚ ਵਿਘਨ ਪਿਆ ਹੈ। ਐਤਵਾਰ ਸ਼ਾਮ ਤੋਂ ਸੋਮਵਾਰ ਸ਼ਾਮ 5 ਵਜੇ ਤੱਕ ਦੇ ਮੀਂਹ ਦੇ ਅੰਕੜਿਆਂ ਅਨੁਸਾਰ ਨੈਣਾ ਦੇਵੀ ਰਾਜ ਵਿੱਚ ਸਭ ਤੋਂ ਵੱਧ ਬਾਰਸ਼ ਹੋਈ, ਜਿਸ ਵਿੱਚ 142.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਇਸ ਤੋਂ ਬਾਅਦ ਬੈਜਨਾਥ 'ਚ 120 ਮਿਲੀਮੀਟਰ, ਗੁਲੇਰ 'ਚ 78.4 ਮਿਲੀਮੀਟਰ ਅਤੇ ਘੱਗਸ 'ਚ 60.4 ਮਿਲੀਮੀਟਰ ਬਾਰਿਸ਼ ਹੋਈ। ਇਸ ਦੌਰਾਨ ਬਿਲਾਸਪੁਰ ਨੂੰ 60.7 ਮਿਲੀਮੀਟਰ, ਜੋਗਿੰਦਰਨਗਰ ਵਿਚ 57 ਮਿਲੀਮੀਟਰ, ਭਰਾੜੀ ਵਿਚ 50.4 ਮਿਲੀਮੀਟਰ, ਧਰਮਸ਼ਾਲਾ ਵਿਚ 51.8 ਮਿਲੀਮੀਟਰ, ਬਰਥੀਨ ਵਿਚ 51 ਮਿਲੀਮੀਟਰ, ਪਾਲਮਪੁਰ ਵਿਚ 47 ਮਿਲੀਮੀਟਰ, ਕਾਂਗੜਾ ਵਿਚ 44.8 ਮਿਲੀਮੀਟਰ, ਸੁੰਦਰਨਗਰ ਵਿਚ 33.6 ਮਿਲੀਮੀਟਰ, ਮੰਡੀ ਵਿਚ 34.5 ਮਿਲੀਮੀਟਰ, ਸ਼ਿਮਲਾ ਵਿਚ 22.5 ਮਿਲੀਮੀਟਰ ਅਤੇ ਚੰਬਾ ਵਿਚ 21 ਮਿਲੀਮੀਟਰ ਬਾਰਿਸ਼ ਹੋਈ।

ਇਹ ਵੀ ਪੜ੍ਹੋ ਜੇਠ ਨਾਲ ਭਰਾਵਾਂ ਨੂੰ ਰੱਖੜੀ ਬੰਨ੍ਹਣ ਜਾ ਰਹੀ ਨਵ-ਵਿਆਹੀ ਕੁੜੀ ਨਾਲ ਵਾਪਰੀ ਅਣਹੋਣੀ, ਹੋ ਗਿਆ ਕਤਲ

27 ਜੂਨ ਤੋਂ ਮਾਨਸੂਨ ਦੀ ਸ਼ੁਰੂਆਤ ਤੋਂ 16 ਅਗਸਤ ਤੱਕ, ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਦੀ ਕਮੀ 22 ਫ਼ੀਸਦੀ ਰਹੀ, ਕਿਉਂਕਿ ਉਸੇ ਸਮੇਂ ਰਾਜ ਵਿੱਚ ਔਸਤਨ 53.54 ਸੈਂਟੀਮੀਟਰ ਦੇ ਮੁਕਾਬਲੇ 41.8 ਸੈਂਟੀਮੀਟਰ ਮੀਂਹ ਪਿਆ। ਸੋਮਵਾਰ ਨੂੰ, ਕਬਾਇਲੀ ਲਾਹੌਲ ਅਤੇ ਸਪਿਤੀ ਜ਼ਿਲ੍ਹੇ ਦਾ ਕੁਕੁਮਸੇਰੀ ਰਾਜ ਦਾ ਸਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਰਾਤ ਦਾ ਤਾਪਮਾਨ 9.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਊਨਾ 33.4 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸਥਾਨ ਸੀ।

ਇਹ ਵੀ ਪੜ੍ਹੋ ਸਕੂਲ ਅਧਿਆਪਕ ਦੀ ਸ਼ਰਮਨਾਕ ਘਟਨਾ : 5ਵੀਂ ਜਮਾਤ ਦੀ ਬੱਚੀ ਨੂੰ ਵਾਲਾਂ ਤੋਂ ਫੜ ਧੂਹ-ਧੂਹ ਕੁੱਟਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News