102 ਸਾਲਾ ਔਰਤ ਨੇ ਪਹਾੜੀ ਦੀ ਕੀਤੀ ਮੁਸ਼ਕਲ ਯਾਤਰਾ, PM ਮੋਦੀ ਦੇ ਤੀਜੇ ਕਾਰਜਕਾਲ ਲਈ ਕੀਤੀ ਪ੍ਰਾਰਥਨਾ
Friday, Mar 08, 2024 - 12:02 PM (IST)
ਬੈਂਗਲੁਰੂ (ਅਨਸ)- ਕਰਨਾਟਕ ’ਚ ਪੈਦਲ ਯਾਤਰਾ ’ਤੇ ਨਿਕਲੀ ਇਕ 102 ਸਾਲਾ ਬਜ਼ੁਰਗ ਔਰਤ ਦਾ ਜੰਗਲ ’ਚੋਂ ਲੰਘਦੇ ਹੋਏ, ਪ੍ਰਸਿੱਧ ਮਾਲੇ ਮਹਾਦੇਸ਼ਵਰਾ ਪਹਾੜੀ ’ਤੇ ਚੜ੍ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਜੇ ਕਾਰਜਕਾਲ ਲਈ ਪ੍ਰਾਰਥਨਾ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ, ਬਾਰਾਤ ਆਉਣ ਤੋਂ ਪਹਿਲਾਂ ਲਾੜੀ ਨੇ ਕੀਤੀ ਖ਼ੁਦਕੁਸ਼ੀ
ਤੁਮਕੁਰੂ ਜ਼ਿਲ੍ਹੇ ਦੇ ਤਿਪਤੂਰ ਕਸਬੇ ਦੀ ਪਰਵਤਮਾ ਭਗਵਾਨ ਮਹਾਦੇਸ਼ਵਰ ਦੇ ਦਰਸ਼ਨ ਲਈ ਤਾਲਾ ਪਹਾੜੀ ਤੋਂ ਮਾਲੇ ਮਹਾਦੇਸ਼ਵਰਾ ਪਹਾੜੀ ਤੱਕ 18 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਪਹੁੰਚੀ। ਵੀਡੀਓ ਵਿਚ ਹੋਰ ਸ਼ਰਧਾਲੂ ਉਤਸੁਕਤਾ ਨਾਲ ਉਸ ਤੋਂ ਇਸ ਮੁਸ਼ਕਲ ਯਾਤਰਾ ਬਾਰੇ ਪੁੱਛ ਰਹੇ ਹਨ। ਉਹ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਦੁਬਾਰਾ ਸੱਤਾ ’ਚ ਆਉਣਾ ਚਾਹੀਦਾ ਹੈ। ਜਦੋਂ ਪੁੱਛਿਆ ਗਿਆ ਕਿ ਜੇਕਰ ਪੀ. ਐੱਮ. ਮੋਦੀ ਦੁਬਾਰਾ ਸੱਤਾ ’ਚ ਆਏ ਤਾਂ ਕੀ ਹੋਵੇਗਾ, ਪਰਵਤਮਾ ਕਹਿੰਦੀ ਹੈ ਕਿ ਦੇਸ਼ ਦਾ ਭਲਾ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e