Google Chrome ਦੇ 10 ਟ੍ਰਿਕਸ ਜੋ ਤੁਹਾਨੂੰ ਬਣਾ ਦੇਣਗੇ Smart! ਕਰ ਲਓ ਨੋਟ

Tuesday, Oct 01, 2024 - 04:52 PM (IST)

ਨਵੀਂ ਦਿੱਲੀ : ਤੁਸੀਂ ਜ਼ਰੂਰ Google Chrome ਦੀ ਵਰਤੋਂ ਕਰ ਰਹੇ ਹੋਵੋਗੇ। Google Chrome ਅੱਜ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਬ੍ਰਾਊਜ਼ਰ ਹੈ। Chrome ਬ੍ਰਾਊਜ਼ਰ 'ਚ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਹਨ ਜੋ ਤੁਹਾਡੇ ਬ੍ਰਾਊਜ਼ਿੰਗ ਅਨੁਭਵ ਨੂੰ ਬਿਹਤਰ ਬਣਾ ਸਕਦੀਆਂ ਹਨ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਕੁਝ ਵਧੀਆ ਟਿਪਸ ਦੱਸਾਂਗੇ।

* ਇਨਕੋਗਨਿਟੋ ਮੋਡ (Incognito Mode)- ਇਹ ਮੋਡ ਤੁਹਾਨੂੰ ਨਿੱਜੀ ਤੌਰ 'ਤੇ ਬ੍ਰਾਊਜ਼ ਕਰਨ ਦੀ ਇਜਾਜ਼ਤ ਦਿੰਦਾ ਹੈ। ਤੁਹਾਡਾ ਬ੍ਰਾਊਜ਼ਿੰਗ ਇਤਿਹਾਸ ਸੇਵ ਨਹੀਂ ਹੁੰਦੀ ਤੇ ਕੂਕੀਜ਼ ਨੂੰ ਸਟੋਰ ਨਹੀਂ ਕੀਤਾ ਜਾ ਸਕਦਾ। ਇਸਨੂੰ ਖੋਲ੍ਹਣ ਲਈ: ਵਿੰਡੋਜ਼ ਵਿੱਚ Ctrl + Shift + N ਦਬਾਓ।

* ਗਰੁੱਪ ਟੈਬਸ (Group Tabs)- ਇੱਕ ਵਾਰ 'ਚ ਕਈ ਟੈਬਾਂ ਨੂੰ ਵਿਵਸਥਿਤ ਕਰਨ ਲਈ ਟੈਬ ਗਰੁੱਪਿੰਗ ਦੀ ਵਰਤੋਂ ਕਰੋ। ਤੁਸੀਂ ਇੱਕ ਟੈਬ ਸਮੂਹ ਬਣਾ ਸਕਦੇ ਹੋ ਅਤੇ ਇਸਨੂੰ ਇੱਕ ਰੰਗਦਾਰ ਲੇਬਲ ਵੀ ਦੇ ਸਕਦੇ ਹੋ। ਟੈਬ 'ਤੇ ਸੱਜਾ-ਕਲਿੱਕ ਕਰੋ ਤੇ "Add to New Group" ਚੁਣੋ।

* ਰੀਡਿੰਗ ਲਿਸਟ (Reading List)- ਤੁਸੀਂ ਬਾਅਦ 'ਚ ਪੜ੍ਹਨ ਲਈ ਕਿਸੇ ਵੀ ਵੈੱਬਸਾਈਟ ਨੂੰ ਸੇਵ ਕਰ ਸਕਦੇ ਹੋ। ਬੁੱਕਮਾਰਕਸ ਬਾਰ 'ਚ "Reading List" ਦੀ ਵਰਤੋਂ ਕਰੋ ਤੇ ਇਸ 'ਚ ਕੋਈ ਵੀ ਪੰਨਾ ਜੋੜੋ।

* ਪਿੰਨ ਟੈਬਸ (Pin Tabs)- ਮਹੱਤਵਪੂਰਨ ਟੈਬਾਂ ਨੂੰ ਪਿੰਨ ਕਰੋ ਤਾਂ ਜੋ ਉਹ ਹਮੇਸ਼ਾ ਪਹਿਲਾਂ ਦਿਖਾਈ ਦੇਣ। ਟੈਬ 'ਤੇ ਰਾਈਟ-ਕਲਿੱਕ ਕਰੋ ਤੇ "Pin" ਚੁਣੋ।

* ਗਣਨਾ ਬਾਰ ਤੋਂ ਸਿੱਧੇ ਕੈਲਕੁਲੇਸ਼ਨ ਕਰੋ- ਕਰੋਮ ਦੇ ਅਡ੍ਰੈੱਸ ਬਾਰ (Omnibox) ਵਿਚ ਕੈਲਕੁਲੇਸ਼ਨ, ਮੁਦਰਾ ਬਦਲਣਾ ਜਾਂ ਸਵਾਲ ਪੁੱਛਣਾ ਮੁਮਕਿਨ ਹੈ। ਉਦਾਹਰਣ ਲਈ- 10 USD ਤੋਂ INR ਜਾਂ 5*20।

* ਟਾਸਕ ਮੈਨੇਜਰ (Task Manager)- ਕ੍ਰੋਮ ਦਾ ਇਨਬਿਲਟ ਟਾਸਕ ਮੈਨੇਜਰ ਇਹ ਪਤਾ ਲਗਾਉਣ 'ਚ ਤੁਹਾਡੀ ਮਦਦ ਕਰਦਾ ਹੈ ਕਿ ਕਿਹੜੀ ਟੈਬ ਜਾਂ ਐਕਸਟੈਂਸ਼ਨ ਸਭ ਤੋਂ ਵੱਧ ਸਰੋਤਾਂ ਦੀ ਵਰਤੋਂ ਕਰ ਰਿਹਾ ਹੈ। ਇਸਨੂੰ ਖੋਲ੍ਹਣ ਲਈ ਦਬਾਓ Shift + Esc.

* ਵੌਇਸ ਸਰਚ (Voice Search)- ਤੁਸੀਂ ਐਡਰੈੱਸ ਬਾਰ ਜਾਂ ਗੂਗਲ ਹੋਮਪੇਜ 'ਤੇ ਮਾਈਕ੍ਰੋਫੋਨ ਆਈਕਨ ਨੂੰ ਦਬਾ ਕੇ ਵੌਇਸ ਸਰਚ ਦੀ ਵਰਤੋਂ ਕਰ ਸਕਦੇ ਹੋ।

* ਡਾਇਰੈਕਟ ਸਰਚ ਕਰੋ(Direct Search on a Page)- ਕਿਸੇ ਪੰਨੇ 'ਤੇ ਕਿਸੇ ਸ਼ਬਦ ਜਾਂ ਵਾਕਾਂਸ਼ ਨੂੰ ਤੇਜ਼ੀ ਨਾਲ ਲੱਭਣ ਲਈ Ctrl + F (Windows) ਜਾਂ Cmd + F (Mac) ਦਬਾਓ।

* ਕਾਸਟ ਫੀਚਰ (Cast Feature)- ਜੇਕਰ ਤੁਹਾਡੇ ਕੋਲ Chromecast ਜਾਂ ਸਮਰਥਿਤ ਡਿਵਾਈਸ ਹੈ ਤਾਂ ਤੁਸੀਂ ਆਪਣੀ ਬ੍ਰਾਊਜ਼ਰ ਸਕ੍ਰੀਨ ਨੂੰ ਆਪਣੇ ਟੀਵੀ 'ਤੇ ਕਾਸਟ ਕਰ ਸਕਦੇ ਹੋ। ਇਸ ਨੂੰ ਐਕਸੈਸ ਕਰਨ ਲਈ, ਰਾਈਟ ਕਲਿੱਕ ਕਰੋ ਅਤੇ "ਕਾਸਟ" ਵਿਕਲਪ ਨੂੰ ਚੁਣੋ।

* ਵੈੱਬਪੇਜ ਨੂੰ PDF ਦੇ ਰੂਪ 'ਚ ਸੇਵ ਕਰੋ - ਕਿਸੇ ਵੀ ਵੈੱਬਪੇਜ ਨੂੰ PDF ਦੇ ਰੂਪ 'ਚ ਸੇਵ ਕਰਨ ਲਈ, Ctrl + P (Windows) ਜਾਂ Cmd + P (Mac) ਦਬਾਓ ਅਤੇ ਫਿਰ "Save as PDF" ਨੂੰ ਚੁਣੋ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Baljit Singh

Content Editor

Related News