J&K : ਪਾਕਿ ਨੇ ਪੁੰਛ ''ਚ ਫਿਰ ਕੀਤੀ ਨਾਪਾਕ ਹਰਕਤ, BSF ਦਾ ਜਵਾਨ ਜ਼ਖਮੀ

Wednesday, Jan 01, 2020 - 11:10 PM (IST)

J&K : ਪਾਕਿ ਨੇ ਪੁੰਛ ''ਚ ਫਿਰ ਕੀਤੀ ਨਾਪਾਕ ਹਰਕਤ, BSF ਦਾ ਜਵਾਨ ਜ਼ਖਮੀ

ਜੰਮੂ — ਨਵੇਂ ਸਾਲ 'ਤੇ ਪਾਕਿਸਤਾਨ ਨੇ ਜੰਮੂ ਕਸ਼ਮੀਰ 'ਚ ਇਕ ਵਾਰ ਫਿਰ ਨਾਪਾਕ ਹਰਕਤ ਕੀਤੀ ਹੈ। ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਬੁੱਧਵਾਰ ਨੂੰ ਐੱਲ.ਓ.ਸੀ. 'ਤੇ ਗੋਲੀਬਾਰੀ ਕੀਤੀ। ਇਸ 'ਤੇ ਭਾਰਤੀ ਫੌਜ ਦੇ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਜੰਮ ਕੇ ਗੋਲੀਬਾਰੀ ਕੀਤੀ। ਦੋਹਾਂ ਪਾਸਿਓ ਹੋਈ ਗੋਲੀਬਾਰੀ 'ਚ ਸਰਹੱਦ ਸੁਰੱਖਿਆ ਬਲ ਦਾ ਇਕ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਜਵਾਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਨਵੇਂ ਸਾਲ ਦੇ ਪਹਿਲੇ ਹੀ ਦਿਨ ਜੰਮੂ ਕਸ਼ਮੀਰ ਅਸ਼ਾਂਤ ਰਿਹਾ। ਅੱਤਵਾਦੀ ਜੰਮੂ ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਫਿਰਾਕ 'ਚ ਹਨ। ਜੰਮੂ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ 'ਚ ਭਾਰਤੀ ਸੁਰੱਖਿਆ ਬਲ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਦੋ ਭਾਰਤੀ ਜਵਾਨਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ।


author

Inder Prajapati

Content Editor

Related News