ਕੱਲ ਮੋਗਾ ''ਚ ਮਨਾਇਆ ਜਾਵੇਗਾ ਵੈਟਨਰੀ ਇੰਸਪੈਕਟਰ ਡੇਅ : ਬਾਸੀ

Saturday, Mar 15, 2025 - 03:42 PM (IST)

ਕੱਲ ਮੋਗਾ ''ਚ ਮਨਾਇਆ ਜਾਵੇਗਾ ਵੈਟਨਰੀ ਇੰਸਪੈਕਟਰ ਡੇਅ : ਬਾਸੀ

ਮੋਗਾ : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਆਪਣਾ 16ਵਾਂ ਵੈਟਨਰੀ ਇੰਸਪੈਕਟਰ ਦਿਵਸ ਸ਼ਹੀਦ ਨਛੱਤਰ ਸਿੰਘ ਯਾਦਗਾਰੀ ਹਾਲ ਨੇੜੇ ਬੱਸ ਸਟੈਂਡ ਮੋਗਾ ਵਿਖੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਮਨਾਇਆ ਜਾ ਰਿਹਾ ਹੈ । ਇਸ ਵਿਚ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀਆਂ ਮੰਗਾਂ ਅਤੇ ਮਸਲੇ ਜੋ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਪਏ ਹਨ ਨੂੰ ਲਾਗੂ ਕਰਵਾਉਣ ਲ‌ਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। 

ਇਸ ਸਬੰਧ ਵਿਚ ਵਿਪਨ ਕੁਮਾਰ ਮਾਨਸਾ, ਗੁਰਦੀਪ ਸਿੰਘ ਛੰਨਾ, ਰਾਜੀਵ ਮਲਹੋਤਰਾ, ਗੁਰਜੀਤ ਸਿੰਘ ਅਤੇ ਪਰਮਜੀਤ ਸਿੰਘ ਸੋਹੀ ਨੇ ਸਮੁੰਚੇ ਕੇਡਰ ਨੂੰ ਭਾਰੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ ਤਾਂ ਕਿ ਭਵਿੱਖ ਦੀ ਅਗਲੀ ਰਣਨੀਤੀ ਨੂੰ ਅਮਲੀਜਾਮਾਂ ਪਹਿਨਾਇਆ ਜਾ ਸਕੇ।


author

Gurminder Singh

Content Editor

Related News