ਇੰਝ ਵੀ ਆ ਸਕਦੀ ਹੈ ਮੌਤ, ਸੁਣ ਉਡਣਗੇ ਹੋਸ਼
Saturday, Apr 05, 2025 - 05:44 PM (IST)

ਮੋਗਾ (ਆਜ਼ਾਦ) : ਦਸਮੇਸ਼ ਨਗਰ ਮੋਗਾ ਕੋਲ ਗਲੀ ਵਿਚ ਟਹਿਲ ਰਹੇ ਇਕ ਵਿਅਕਤੀ ਦੀ ਅਚਾਨਕ ਹਾਲਤ ਵਿਗੜ ਜਾਣ ਦੇ ਕਾਰਣ ਡਿੱਗ ਕੇ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਪਾਲ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਆਪਣੇ ਭਰਾ ਦੇ ਘਰ ਆਇਆ ਹੋਇਆ ਸੀ, ਜਦ ਉਹ ਗਲੀ ਵਿਚ ਟਹਿਲ ਰਿਹਾ ਸੀ ਤਾਂ ਅਚਾਨਕ ਉਸਦੀ ਹਾਲਤ ਵਿਗੜ ਗਈ ਅਤੇ ਡਿੱਗ ਪਿਆ।
ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਉਸ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਜਾਂਚ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਣਾਂ ਦਾ ਪਤਾ ਲੱਗ ਸਕੇਗਾ।