ਤੂੰ ਬਾਵਿਆ ਟਾਈਮ ਗੁਆਇਆ
Thursday, Mar 08, 2018 - 09:39 AM (IST)

ਤੂੰ ਬਾਵਿਆ ਟਾਈਮ ਗੁਆਇਆ
ਤੇਰੇ ਬੋਲ ਉਝ ਬੜੇ ਪਿਆਰੇ ਲੱਗਦੇ
ਪਰ ਬੋਲੇ ਕੌੜੀ 'ਤੇ ਮਿੱਠੀ ਬੋਲੀ
ਤੂੰ ਸਰਬਤ ਦਾ ਗਿਲਾਸ ਪਿਲਾਵੇ
ਉਝ ਨਫਰਤ ਤੇਰੇ ਦਿਲ ਵਿਚ ਕਿੰਨੀ
ਰਿਸ਼ਤੇ ਨਾਤੇ ਪੈ ਗਏ ਨੇ ਫਿੱਕੇ
ਯਾਰੀ 'ਤੇ ਸਰਦਾਰੀ ਘਟੀ ਬੜੀ
ਟੌਹਰਾ ਜੋਗੇ ਰਹਿ ਗਏ ਸਾਰੇ
ਏਕਤਾ ਵਰਗਾ ਰਿਹਾ ਪਰਿਵਾਰ ਕੋਈ-ਕੋਈ
ਸੱਚੇ ਯਾਰ ਰੱਬ ਵਰਗੇ ਹੁੰਦੇ
ਕਦੋਂ ਸਵਾਰ ਦਿੰਦੇ ਜ਼ਿੰਦ ਪਤਾ ਨਹੀਂ ਲੱਗਦਾ
ਉਨਾਂ ਵਿਚ ਖੜ ਕੇ ਵੇਖੀਂ, ਜੋ ਫਿਤਰਤ ਯਾਦ ਕਰਦੇ ਸੱਚੇ ਵਰਗੀ ਉਸਦੀ
ਫੋਨ, ਮਹਿੰਗੀਆਂ ਕਾਰਾਂ, ਬੁਲਟ ਸ਼ੌਕ ਦੇਆ ਪੱਟਿਆਂ
ਹਥਿਆਰਾਂ ਦੀ ਤੂੰ ਕੀ ਗੱਲ ਕਰਦਾ ਸਦਾ
ਇਨਾਂ ਸ਼ੌਕਾ ਨਾਲ ਬੰਦਾ ਕੀ ਰੱਜਿਆਂ
ਇਹ ਤਾਂ ਦੁਨੀਆਂ ਦੀਆਂ ਬਣਾਈਆਂ ਚੀਜ਼ਾਂ ਨੇ
ਤੂੰ ਸੂਰਮਾ ਐਸਾ ਬਣ ਜਾਂ, ਨਾਮ ਚਮਕਾ ਦੇ ਜਿੰਨ੍ਹਾਂ ਅੱਖੀਆਂ ਦਾ ਤਾਰਾ ਏ
ਮਾਂ-ਪਿਓ ਦਾ ਬਣ ਸਹਾਰਾ, ਜੋ ਤੈਨੂੰ ਵੇਖ-ਵੇਖ ਟਾਈਮ ਲੰਘਾ ਰਹੇ ਨੇ
ਤੂੰ ਹੋ ਅਨਜਾਣ ਕਿਹੜੇ ਰਾਹੀ ਕਦਮ ਟਿਕਾਇਆ
ਤੂੰ ਬਾਵਿਆ ਟਾਈਮ ਗੁਆਇਆ
-ਜਮਨਾ ਸਿੰਘ ਗੋਬਿੰਦਗੜ੍ਹੀਆਂ, ਸੰਪਰਕ: 98724-62794