ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ....

Wednesday, Jun 05, 2019 - 11:11 AM (IST)

ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ....

ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ....

ਸਾਰਿਆਂ ਨੂੰ ਖੱਟੇ ਮਿੱਠੇ ਸੁਆਦ ਚਖਾਓਣ ਦਾ
ਬਣੇ ਨਾ ਜਲੇਬੀ ਕਹੇ ਜੇ ਮਿਲੇ ਚਾਸ ਨਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।
ਗੁਰਦੁਆਰੇ ਕਰੇ ਭਾਈ ਗੁਰਬਾਣੀ ਜਾਪ ਜੀ
ਕਾਰਜ਼ ਆਵਣ ਕਹੇ ਸਾਰਿਆਂ ਦੇ ਰਾਸ ਜੀ
ਜੋ ਵੀ ਆਕੇ ਸੇਵਾ ਕਰੇ ਸਭ ਫਲ ਪਾਵਦਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।
ਧੀਅ ਕਦੇ ਤੋਰੀਏ ਨਾ ਕੱਲੀ ਕਹਿਰੀ ਜੀ
ਰੱਖਦੇ ਨੇ ਭੈੜੇ ਲੋਕ ਅੱਖ ਗਹਿਰੀ ਜੀ
ਇਹ ਕੰਮ ਕਿਸੇ ਨੂੰ ਚੰਗਾ ਨਾ ਜਾਪਦਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।
ਹੋ ਜਾਵੇ ਲੜਾਈ ਸ਼ਰੀਕੇ ਵਿੱਚ ਬਈ
ਗੱਲਾਂ ਕਰਦੇ ਨੇ ਲੋਕ ਮੂੰਹ ਜੋੜ ਕਹੀ
ਨਿਕਲੇ ਜਾਵੇ ਜਲੂਸ ਆਵਦੇ ਆਪ ਦਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।
ਗੁੱਸੇ ਗਿਲੇ ਹੋਣਾ ਜੱਗ ਦਾ ਦਸਤੂਰ ਏ
ਕਿਸੇ ਦਾ ਦੱਸੋ ਏਦੇ ਵਿੱਚ ਕੀ ਕਸੂਰ ਏ
ਸੁਖਚੈਨ' ਪਤਾ ਲੱਗੇ ਨਾ ਉੱਡਦੀ ਭਾਫ ਦਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।
ਮੇਹਨਤਾਂ ਦੇ ਨਾਲ ਸਦਾ ਕੰਮ ਕਰੀਏ
ਇਕ ਦੂਜੇ ਲਈ ਬਣ ਜਾਈਏ ਜਰੀਏ
,ਠੱਠੀ ਭਾਈ, ਵੇਖ ਲੀਏ ਮੂੜ ਗਾਹਕ ਦਾ
ਸਿਆਣਾ ਬੰਦਾ ਸਦਾ ਗੱਲ ਸੱਚ ਆਖਦਾ।

ਸੁਖਚੈਨ ਸਿੰਘ'ਠੱਠੀ ਭਾਈ,(ਯੂਏਈ)
00971527632924

 


author

Aarti dhillon

Content Editor

Related News