ਕਦ ਟੁੱਟੇਗੀ ਜ਼ੰਜੀਰ

Wednesday, Jan 16, 2019 - 05:45 PM (IST)

ਕਦ ਟੁੱਟੇਗੀ ਜ਼ੰਜੀਰ

ਮਾਂ-ਬਾਪ ਆਪਣੇ ਪੁੱਤਾਂ ਨੂੰ ਵਧੀਆਂ ਤਰੀਕੇ ਨਾਲ ਪੂਰਾ ਖਰਚ ਕਰਕੇ ਚੰਗੇ ਸਕੂਲਾਂ ਵਿਚ ਪੜ੍ਹਾਉਂਦੇਂ ਹਨ। ਚੰਗੇ ਸੰਸਕਾਰ ਦਿੰਦੇ ਆ ਬਹੁਤ ਵਧੀਆ ਗੱਲ ਹੈ । ਇਸ ਸਮਾਜ ਵਿਚ ਸਭ ਲਈ ਹੱਕ ਰਾਖਵੇਂ ਹਨ ਪੁੱਤ ਹੋਵੇ ਜਾਂ ਧੀਆਂ। ਮਾਪਿਆਂ ਨੂੰ ਚਾਹੀਦਾ ਕੇ ਜਿਸ ਤਰ੍ਹਾ ਪੁੱਤਾਂ ਨੂੰ ਖੁੱਲ੍ਹ ਦਿੰਦੇ ਆ ਉੱਥੇ ਧੀਆਂ ਦਾ ਵੀ ਓਨਾ ਹੀ ਹੱਕ ਬਣਦਾ। ਧੀਆਂ ਦੱਸੋ ਕਿਹੜਾ ਕੰਮ ਕਾਰ ਜਾ ਨੌਕਰੀ ਨਹੀਂ ਕਰ ਸਕਦੀਆਂ ਜੇ ਪੁੱਤ ਪਾਇਲਟ ਤਾ ਧੀਆਂ ਪਾਇਲਟ  ਪੁੱਤ ਮਾਸਟਰ ਤਾਂ ਧੀ ਮਾਸਟਰ । ੲਏਸ ਲਈ ਧੀਆਂ ਨੂੰ ਵੀ ਸਮਾਜ ਵਿਚ ਬਰਾਬਰ ਦੇ ਹੱਕ ਦੇਣੇ ਚਾਹੀਦੇ ਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਅੰਮ੍ਰਿਤ ਦੀ ਦਾਤ ਸਾਂਝੇ ਤੋਰ ਤੇ ਭੇਦ-ਭਾਵ ਤੇ ਧੀਆਂ ਪੁੱਤਾਂ ਨੂੰ ਬਰਾਬਰ ਦੇ ਹੱਕ ਦੇਣ ਲਈ ਬਖਸ਼ਿਸ ਕੀਤੀ ਹੈ ਮਾਪਿਆਂ ਦਾ ਹੱਕ ਬਣਦਾ ਹੈ ਕੇ ਧੀਆਂ ਨੂੰ ਚੰਗੇ ਸੰਸਕਾਰ ਛੋਟੀ ਉਮਰ ਤੋਂ ਹੀ ਦਿੱਤੇ ਜਾਣ ਤਾਂ ਕੇ ਜਵਾਨ ਹੋਣ ਤੱਕ ਆਪਣੇ ਮਾਪਿਆਂ ਦਾ ਸਾਥ ਇੱਜ਼ਤ ਸਹੀ ਸਲਾਮਤ ਰੱਖ ਕੇ ਦੇਣ । ਸਾਨੂੰ ਸਭ ਨੂੰ ਪਤਾ ਪੰਜਾਬ ਵਿਚ ਜੋ ਅੱਜਕਲ ਲੰਡੂ ਗਾਇਕਾ ਦਾ ਬਹੁਤ ਸਾਰਾ ਗੰਦ ਪਾਇਆ ਹੋਇਆ ਹੈ।ਕੁਝ ਕੁ ਨੌਜਵਾਨ ਮੁੰਡੇ ਤੇ ਕੁੜੀਆਂ ਏਨਾ ਚਵਲਾਂ ਦੇ ਪਿੱਛੇ ਲੱਗ ਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਖਰਾਬ ਕਰ ਰਹੇ ਹਨ। ਮਾਪਿਆਂ ਨੂੰ ਇਹ ਸਭ ਗੱਲਾਂ ਧਿਆਨ ਵਿਚ ਰੱਖਦੇ ਹੋਏ ਚੰਗੀ ਸਿੱਖਿਆਂ ਪ੍ਰਦਾਨ ਕਰਵਾਂ ਕੇ ਸਮਾਜ ਵਿਚ ਧੀਆਂ ਨੂੰ ਪੁੱਤਾਂ ਵਾਂਗ ਬਰਾਬਰ ਦੇ ਹੱਕ ਸਮਾਜ ਵਿਚ ਵਿਚਰਨ ਦਿੱਤੇ ਜਾਣ' ਤਾਂ ਜੋ ਧੀਆਂ ਵੀ ਪੁੱਤਾਂ ਵਾਂਗ ਆਪਣੇ ਫੈਸਲੇ ਖੁਦ ਕਰ ਸਕਣ ਮਾਪਿਆਂ ਦੇ ਕਹੇ  ਅਨੁਸਾਰ ਚੱਲ ਕੇ ਵਧੀਆਂ ਜੀਵਨ ਬਤੀਤ ਕਰਨ । ਇਸ ਤਰ੍ਹਾਂ ਧੀਆਂ ਨੂੰ ਹੱਕ ਸਮਝਾ ਕੇ ਦਿੱਤੇ ਜਾਣ ਤਾਂ ਧੀਆਂ ਗਲਤ ਕਦਮ ਕਦੇ ਵੀ ਨਹੀਂ ਚੁੱਕਣਗੀਆਂ। ਫਿਰ ਸਮਾਜ ਵੀ ਸਾਫ ਸੁਥਰਾਂ ਹੋਵੇਗਾ ਭਰੂਣ ਹੱਤਿਆਂ ਤੇ ਦਾਜ਼ ਵਰਗਾ ਕੋਹੜ ਸਾਡੇ ਸਮਾਜ ਵਿਚੋ ਖਤਮ ਹੋ ਜਾਵੇਗਾ।
ਸੁਖਚੈਨ ਸਿੰਘ 'ਠੱਠੀ ਭਾਈ'
00971527632924


author

Neha Meniya

Content Editor

Related News