ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
Thursday, May 11, 2017 - 04:57 PM (IST)

ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਭਾਰਤ ਮਾਤਾ ਦੇ ਜੈਕਾਰੇ ਲਵਾਵਾਂ
ਭਰਾਵਾਂ ਨੂੰ ਆਪਸ ''ਚ ਲੜਾਵਾਂ
ਬਲਾਤਕਾਰ ਦੀ ਧਮਕੀ ਦਿਵਾਵਾਂ
ਫਿਰ ਵੀ ਗਾਂਧੀਵਾਦੀ ਅਖਵਾਵਾਂ
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਜਵਾਨ ਪੁੱਤਾਂ ਦੀਆਂ ਲਾਸ਼ਾਂ ''ਤੇ ਰੋਣ ਅੱਜ ਮਾਂਵਾਂ
ਲੋਕਾਂ ਲਈ ਗਲਤ ਹੋਈਆਂ ਸਿੱਧੀਆਂ ਰਾਹਵਾਂ
ਲੁੱਚ ਪੋ ਹੋਣ ਲੱਗਿਆ ਅੱਜ-ਕਲ੍ਹ ਧਾਰਮਿਕ ਥਾਵਾਂ
ਕੂੜੇ ''ਚ ਮੂੰਹ ਮਾਰਨ ਇੱਥੇ ਵਿਚਾਰੀਆਂ ਗਾਵਾਂ
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਖੁਦਕੁਸ਼ੀ ਲਈ ਕਿਸਾਨਾਂ ਦੇ ਗਲ ਰੱਸੇ ਪਾਵਾਂ
ਸਟੁਡੈਟਾਂ ਨੂੰ ਕਿਤਾਬਾਂ ਦੇ ਬੋਝ ਥੱਲੇ ਦਬਾਵਾਂ
ਪੜ੍ਹਾਕੂਆਂ ਦੇ ਪੁਲਸ ਦੀਆਂ ਡਾਂਗਾ ਵਰਾਵਾਂ
ਕੁੜੀਆਂ-ਮੁੰਡਿਆਂ ''ਤੇ ਨਜ਼ਾਇਜ਼ ਪਰਚੇ ਕਰਾਵਾਂ
ਬੇਕਸੂਰ ਹਰਪ੍ਰੀਤ ਨੂੰ ਮਰਨ ਲਈ ਉਕਸਾਵਾਂ
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਕਰਨ ਗਦਾਰੀ ਇਕ-ਦੂਜੇ ਨਾਲ ਲੈ ਕੇ ਲਾਵਾਂ
ਪਿਆਰ ''ਚ ਬਣੇ ਐੱਮ. ਐੱਮ. ਐੱਸ. ਮੈਂ ਨੈੱਟ ਤੇ ਪਾਵਾਂ
ਅੱਜ-ਕਲ੍ਹ ਬਦਲ ਗਿਆ ਪਿਆਰ ਦਾ ਸਿਰਨਾਵਾਂ
ਸੁੱਖ ਸਿਹਾਂ ਉਜੱੜ ਚੱਲਿਆ ਤੇਰਾ ਜਗਰਾਵਾਂ
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਆਜੋ ਥੋਨੂੰ ਦੇਸ਼ ਭਗਤੀ ਸਿਖਾਵਾਂ
ਸੁੱਖ ਜਗਰਾਓਂ