ਕਦੇ ਪੈਰ ਨਾ ਛੱਡੀਏ

08/23/2020 6:06:44 PM

ਬਾਬਾ ਬੰਤਾ ਇੱਕ ਦਿਨ ਇੱਕ ਗੱਲ ਸੁਣਾਉਣ ਲੱਗ ਗਿਆ। ਕਹਿੰਦਾ ਸ਼ੇਰਾ ਇੱਕ ਪਿੰਡ ’ਚ ਪਾਡਾ ਕੁਬਾੜੀਆ ਹੁੰਦਾ ਸੀ। ਉਹ ਪਿੰਡ ਪਿੰਡ ਜਾ ਕੇ ਗਲੀ ਗਲੀ ’ਚ ਹੋਕਰਾ ਦੇ ਕੇ ਕਬਾੜ ਖਰੀਦਦਾ ਹੁੰਦਾ ਸੀ। ਘਰ ਦੀ ਹਾਲਤ ਕੋਈ ਵਧੀਆ ਨਹੀਂ ਸੀ। ਮੰਗ ਕੇ ਖਾਣ ਵਾਲਾ ਹੀ ਕੰਮ ਸੀ। ਲੈਣ ਦੇਣ ਵਾਲੇ ਘਰ ਅੱਗੇ ਆਏ ਹੀ ਰਹਿੰਦੇ ਸੀ। ਉਸ ਕੁਬਾੜੀਏ ਦਾ ਬਾਕੀ ਕੁਬਾੜੀਆਂ ਨਾਲੋਂ ਵਕਤ ਪਾ ਕੇ ਕੰਮ ਵਧੀਆ ਚੱਲ ਪਿਆ। ਉਸਦਾ ਵੱਡਾ ਮੁੰਡਾ ਬਲੈਕ ਕਰਦਾ ਸੀ। ਉਹ ਦਾ ਮੁੰਡਾ ਆਪ ਵੀ ਨਸ਼ਾ ਕਰਦਾ ਸੀ।

ਜੇਕਰ ਜਨਾਨੀ ਕਰੇਗੀ ਇਹ ਕੰਮ ਤਾਂ ਤੁਹਾਡਾ ਘਰ ਹੋ ਜਾਵੇਗਾ ‘ਕੰਗਾਲ’

ਘਰ ਦੋ ਨੰਬਰ ਦੀ ਕਮਾਈ ਆਉਂਣ ਲੱਗੀ। ਉਸ ਨੇ ਝੁੱਗੀ ਝੋਪੜੀ ਦੀ ਥਾਂ ਸ਼ਹਿਰ ਵਿੱਚ ਬਹੁਤ ਵਧੀਆ ਘਰ ਬਣਾ ਲਿਆ। ਘਰ ਦੀ ਹਾਲਤ ਸੁਧਰ ਗਈ । ਜਦੋਂ ਪਿੰਡ ਵਾਲੇ ਸਾਕ ਸਬੰਧੀ ਜਾਂਦੇ ਤਾਂ ਮੱਥੇ ਵਟ ਪਾ ਲੈਂਦਾ ਸੀ। ਉਹ ਆਪਣੇ ਦੂਜੇ ਸਾਥੀ ਜਾਂ ਭਰਾ ਕੁਬਾੜੀਆਂ ਤੋਂ ਨਫ਼ਰਤ ਕਰਨ ਲੱਗ ਗਿਆ। ਉਨ੍ਹਾਂ ਨੂੰ ਬੁਲਾਉਣਾ ਛੱਡ ਦਿੱਤਾ। ਇੱਕ ਹੰਕਾਰੀ ਕਿਸਮ ਦਾ ਬੰਦਾ ਹੋ ਗਿਆ। ਹੋਣਾ ਹੀ ਸੀ ਕਿਉਂ ਕਿ ਚਾਰ ਛਿੱਲੜ ਜੋ ਇਕੱਠੇ ਹੋ ਗਏ। ਦੂਜੇ ਕੁਬਾੜੀਏ ਵਕਤ ਗੁਜਾਰਾ ਮੁਸ਼ਕਲ ਨਾਲ ਕਰਦੇ ਸੀ।

ਪਾਡਾ ਕੁਬਾੜੀਆ ਉਨ੍ਹਾਂ ਨੂੰ ਡੂੰਘੇ ਟਿੱਚਰ ਮਖੌਲ ਕਰਿਆ ਕਰੇ। ਮਤਲਬ ਉਹਨੂੰ ਸਭ ਕੁੱਝ ਭੁੱਲ ਗਿਆ। ਪਛਾਣਦਾ ਵੀ ਨਹੀਂ ਸੀ। ਬੁਲਾਉਣਾ ਤਾਂ ਗੱਲ ਦੂਰ ਦੀ ਰਹੀ। ਉਸ ਦੀ ਬੋਲੀ ਇਸ ਤਰ੍ਹਾਂ ਸੀ। ਜਿਵੇਂ ਜ਼ਖ਼ਮਾਂ ’ਤੇ ਨਮਕ ਛਿੜਕਿਆ ਜਾਵੇ।

ਕੀ ਤੁਹਾਡੀ ਜੀਭ ਦਾ ਰੰਗ ਬਦਲ ਰਿਹੈ ਤਾਂ ਤੁਸੀਂ ਇਸ ਸਮੱਸਿਆ ਦੇ ਹੋ ਰਹੇ ਹੋ ਸ਼ਿਕਾਰ, ਪੜ੍ਹੋ ਇਹ ਖਬਰ

ਵਕਤ ਬਤੀਤ ਹੋਇਆ। ਉਸ ਦਾ ਵੱਡਾ ਮੁੰਡਾ ਚਿੱਟੇ ਦਾ ਆਦਿ ਸੀ। ਘਰ ਬਾਰ ਉਸਨੇ ਚਿੱਟੇ ’ਚ ਉਡਾ ਦਿੱਤਾ। ਛੋਟਾ ਮੁੰਡਾ ਕਿਸੇ ਸੜਕ ਹਾਦਸੇ ’ਚ ਕੁਚਲਿਆ ਗਿਆ। ਮਾੜੇ ਵਕਤ ਦੀ ਪਈ ਮਾਰ ਨਾਲ ਅਸਮਾਨ ਤੋਂ ਧਰਤੀ ’ਤੇ ਆ ਗਿਆ। ਦਰ-ਦਰ ਦਾ ਕਰਜ਼ਾਈ ਹੋ ਗਿਆ। ਘਰ ਵਾਲੀ ਨੂੰ ਬਲੱਡ ਕੈਂਸਰ ਹੋ ਗਿਆ। ਦੂਜੇ ਕੁਬਾੜੀਏ ਆਪਣਾ ਮਿਹਨਤ ਕਰ ਕਰ ਕਾਮਯਾਬ ਹੋਏ। ਹੁਣ ਉਹ ਪਾਡਾ ਕੁਬਾੜੀਆ ਮੰਗਤਿਆਂ ਵਾਂਗ ਹੋ ਗਿਆ। ਦੂਜੇ ਕੁਬਾੜੀਏ ਕੁਬਾੜ ਖ੍ਰੀਦਣ ਲਈ ਆਟੋ ’ਤੇ ਜਾਂਦੇ।

ਪਾਡਾ ਕੁਬਾੜੀਆ ਟੁੱਟੇ ਜਿਹੇ ਸਾਇਕਲ ਤੇ ਕੁਬਾੜ ਖ੍ਰੀਦ ਦਾ ਫਿਰਦਾ ਹੈ। ਉਸਨੂੰ ਕੋਈ ਪਿੰਡ ਦਾ ਬੰਦਾ ਵੀ ਮੂੰਹ ਨਹੀਂ ਲਾਉਂਦਾ। ਸ਼ੇਰਾ ਵਕਤ ਦੀ ਮਾਰ ਆ ਕਦੋਂ ਵੀ ਕਿਸੇ ਵੀ ਵਕਤ ਪੈ ਸਕਦੀ ਆ। ਔਂਕਾਤ ’ਚ ਹੀ ਰਹਿਣਾ ਭਲੀ ਆ। ਖੌਰੇ ਕਦੋਂ ਰਾਜੇ ਤੋਂ ਭਿਖਾਰੀ ਬਣਾ ਦੇਵੇ। ਚੱਲ ਸ਼ੇਰਾ ਮੈਂ ਪਸੂ ਬੰਨ ਦੇਵਾਂ ਛਾਵੇਂ ।ਗੱਲ ਯਾਦ ਰੱਖੀਂ ਕਦੇ ਤੂੰ ਇਨਸਾਨ ਤੋਂ ਬਿਨਾਂ ਕੁੱਝ ਹੋਰ ਬਣਨ ਦੀ ਦੌੜ ’ਚ ਨਾ ਲੱਗੀ। ਕਦੇ ਵੀ ਚਾਰ ਛਿੱਲੜ ਆ ਜਾਣ ਪੈਰ ਨਾ ਛੱਡੀ। ਜਦੋਂ ਅਸੀਂ ਪੈਰ ਛੱਡ ਦਿੰਦੇ ਹਾਂ। ਇਹ ਲੋਕ ਸਾਥ ਛੱਡ ਦਿੰਦੇ ਨੇ। ਇਹ ਕਹਿ ਕਿ ਬਾਬਾ ਪਸੂਆਂ ਦੇ ਬਾਗਲ ਨੂੰ ਤੁਰ ਪਿਆ। 

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

=============

ਬਦਕਾਰ ਜਨਾਨੀ

ਘਰ ਵਾਲੀ ਦੇ ਹੁੰਦੇ ਹੋਏ, 
ਬਾਹਰੇ ਫਿਰਦੇ ਖਾਂਦੇ ਧੱਕਿਆ, 
ਸੱਚੇ ਬਣਦੇ ਬਹੁਤੇ ਫਿਰ ਇਹ, 
ਜਦੋਂ ਬੇਗਾਨੇ ਘਰ ਜਾਂਦੇ ਡੱਕਿਆ,
ਖੁਦ ’ਤੇ ਅਸਰ ਕੋਈ ਨਾ ਹੁੰਦਾ,
ਧੀ ਹੱਸੇ ਕਿਸੇ ਵੱਲ ਖਾਨਦਾਨ ਦੀ ਹਾਨੀਆ,
ਮਰਦ ਕਿਉਂ ਨਹੀਂ ਹੁੰਦੇ, ਇਕੱਲੀ ਬਦਕਾਰ ਜਨਾਨੀਆ।

ਧੀਆਂ ਤੋਂ ਵੀ ਛੋਟੀ ਹੁੰਦੀ,
ਜਿੱਥੇ ਕਰਦੇ ਬਦਸਲੂਕੀਆਂ ਨੇ,
ਧਰਮੀ ਅਖਵਾਉਂਦੇ ਵੱਡੇ ਜਿਹੜੇ,
ਲੋਭੀ ਨੇ ਨੂੰਹਾਂ ਅੰਦਰ ਫੂਕੀਆਂ ਨੇ,
ਸ਼ਰਮ ਕਿਉਂ ਨੀ ਮੰਨਦੇ ਬੋਲਣ ਲੱਗੇ,
ਲੜੀ ਰਿਸ਼ਤਿਆ ਦੀ ਜਾਣੀ ਨੁਕਸਾਨੀਆ,
ਮਰਦ ਕਿਉਂ ਨਹੀਂ ਹੁੰਦੇ,

ਫੜੇ ਜਾਂਦੇ ਨੇ ਵਿੱਚ ਠੱਗੀ ਚੋਰੀ ਦੇ,
ਫਿਰ ਵੀ ਕੋਈ ਮਾੜੇ ਨਹੀਂ ਕਹਿੰਦੇ,
ਹਰ ਗਲਤੀ ਤੇ ਮਿੱਟੀ ਪੈਂਦੀ ਵੇਖੀਆ,
ਫਿਰ ਵੀ ਮਰਦ ਵਿਗਾੜੇ ਨਹੀਂ ਕਹਿੰਦੇ,
ਮੱਖਣ ਸ਼ੇਰੋਂ ਇੱਜ਼ਤ ਪਿਆਰੀ ਦੋਵਾਂ ਨੂੰ,
ਹੁੰਦੀ ਆ ਇੱਕੋ ਜਿਹੀ ਹੀ ਬਦਨਾਮੀਆ,
ਮਰਦ ਕਿਉਂ ਨਹੀਂ ਹੁੰਦੇ, ਇਕੱਲੀ ਬਦਕਾਰ ਜਨਾਨੀਆ।

PunjabKesari

ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜ਼ਿਲ੍ਹਾ ਸੰਗਰੂਰ।
ਸੰਪਰਕ 98787-98726


rajwinder kaur

Content Editor

Related News