ਹਵਾ

Monday, Mar 26, 2018 - 02:59 PM (IST)

ਹਵਾ

ਇਹ ਸਿਲੀ ਸਿਲੀ ਹਵਾ 
ਸਬਰ ਨੂੰ ਕੀਲ ਰਹੀ ਆ 
ਦੀਪਕ ਬਠੀਆਂ ਵਾਲੇ ਨੂੰ ਕਿਤੇ ਧਕੇਲ ਰਹੀ। 
ਦਰੱਖਤਾਂ ਦੇ ਪੱਤਿਆ ਦੀ ਚੁੱਪੀ,
ਬੱਚਿਆਂ ਦਾ ਨਾ ਖੇਲਣਾ,
ਨਸ਼ਿਆਂ ਦਾ ਮਾਂ ਬਾਪ ਨੂੰ ਸਤਾਨਾ ,
ਤਿੱਖੀ ਧੁੱਪ ਵਾਂਗ ਚੁੱਬਦਾ ਹੈ। 
ਪਰ ਗੁਮ ਹੋ ਰਹੀਆਂ ਚਿੜੀਆਂ ਤੇ ਕੁੜੀਆਂ,
ਮੁੜ ਸੋਚ ਦੀ ਰੋਸ਼ਨੀ ਜਗਾ ਰਹੀਆਂ ਨੇ। 
ਇਹ ਸਿਲੀ ਸਿਲੀ ਹਵਾ 
ਸਬਰ ਨੂੰ ਕੀਲ ਰਹੀ ਆ

ਦੀਪਕ ਕੌਸ਼ਲ
9891949192 
ਹੁਸ਼ਿਆਰਪੁਰ


Related News