ਮੰਨੀ ਕਹਾਣੀ- ਸਵਾਲ

Friday, Jul 19, 2019 - 12:15 PM (IST)

ਮੰਨੀ ਕਹਾਣੀ- ਸਵਾਲ

ਬੇਟਾ ਹੁਣ ਚੁੱਪ-ਚਾਪ ਨਹੀਂ ਬੈਠਦਾ, ਕੁੱਝ ਨਾ ਕੁੱਝ ਪੁੱਛਦਾ ਰਹਿੰਦਾ ਹੈ। ਬੜੇ ਦਿਨਾਂ ਬਾਅਦ ਲਿਖਣ ਬੈਠਾ ਤਾਂ ਉਹ ਕਹਿਣ ਲੱਗਾ ਬਜ਼ਾਰੋਂ ਚੀਜ਼ੀ ਲੈ ਕੇ ਆਉਣੀ ਐ। ਜਦ ਨਾ ਉੱਠਿਆ ਤਾਂ ਅੱਕ ਗਿਆ । ''ਤੁਸੀਂ ਕੀ ਕਰਦੇ ਓ?
''ਲਿਖਦਾ ਆਂ।ਕੀ ਲਿਖਦੇ ਓ? ਕਵਿਤਾ ਤੁਸੀਂ ਕਿਉਂ ਲਿਖਦੇ ਓ?'' ਇਸ ਦਾ ਜਵਾਬ ਮੇਰੇ ਕੋਲ ਨਹੀਂ ਸੀ। ਉਹ ਸਿਰਫ ਇਕ ਮਿੰਟ ਚੁੱਪ ਰਿਹਾ। ਤੁਸੀਂ ਲਿਖ ਲਿਆ ਫੇਰ ਕੀ ਹੋਊਗਾ? ਨਾ ਤਾਂ ਮੈਨੂੰ ਇਸ ਸਵਾਲ ਦੀ ਉਮੀਦ ਸੀ ਤੇ ਨਾ ਹੀ ਇਸ ਸਵਾਲ ਦਾ ਮੇਰੇ ਕੋਲ ਕੋਈ ਜਵਾਬ। ਕੀ ਹੁੰਦਾ ਹੈ ਲਿਖਣ ਤੋਂ ਬਾਅਦ। ਅਖਬਾਰ ਵਿੱਚ ਛਪ ਜਾਂਦਾ ਹੈ ਕੁੱਝ ਲਾਈਕ, ਥੋੜ੍ਹੇ ਕੁਮੈਂਟ, ਥੋੜ੍ਹੀ ਪ੍ਰਸ਼ੰਸਾ ਮਿਲ ਜਾਂਦੀ ਹੈ । ਪਰ ਅਗਮ ਪੁੱਛਦਾ ਹੈ ''ਹੁੰਦਾ ਕੀ ਹੈ ਲਿਖਣ ਨਾਲ?'' ਕੁੱਝ ਵੀ ਤਾਂ ਨਹੀਂ ਹੁੰਦਾ, ਕੁੱਝ ਵੀ ਤਾਂ ਨਹੀਂ ਬਦਲਦਾ। ਇੱਕ ਸਵਾਲ ਸੀ, ਇਕ ਪਹਾੜ ਵਰਗਾ ਸਵਾਲ ਮੇਰੇ ਸਾਹਮਣੇ ਸੀ। ਮੈਂ ਅਗਮ ਨੂੰ ਚੁੱਕਦਾ ਹਾਂ ਤੇ ਬਾਹਰ ਨਿਕਲ ਜਾਂਦਾ ਹਾਂ ।

ਤਰਸੇਮ ਬਸਰ 
ਪ੍ਰਤਾਪ ਨਗਰ 
ਬਠਿੰਡਾ ।
ਮੋਬ :---99156-20944


author

Aarti dhillon

Content Editor

Related News