ਧੀਆਂ

Saturday, Mar 24, 2018 - 02:38 PM (IST)

ਧੀਆਂ

ਏ ਖੁਦਾ! ਕਿਉਂ ਸੁਣਦਾ ਨਹੀਂ ? 

ਤੂੰ ਧੀਆਂ ਦੀ ਪੁਕਾਰ! ! 

ਤੇਰਾ ਬਣਾਇਆ ਇਨਸਾਨ 

ਕਿਉਂ ਬਣ ਗਿਆ ਹੱਵਸਕਾਰ? 

    ਤੇਰੀਆਂ ਧੀਆਂ ਖਤਰੇ ਵਿਚ ਨੇ, 

     ਜੀਵਨ ਬਣਿਆ ਦੁਰਕਾਰ. . . 

    ਮਾਰ ਜਮੀਰ ਹੋਇਆ ਹੱਵਸ਼ੀ , 

     ਬਣਿਆ ਕਲਯੁੱਗ ਦਾ ਪੈਰੋਕਾਰ! ! 

ਕਦੇ ਤਰਲੇ ਮਾਂ ਦੇ ਕਰਦੀ ਸਾਂ, 

ਮੈਨੂੰ ਦੇਖਣ ਦੇ ਸੰਸਾਰ. . . 

ਪਰ ਮਾਏ ਅੱਜ ਹੋ ਗਈ ਹੈ 

ਤੇਰੀ ਲਾਡੋ ਧੀ ਲਾਚਾਰ! ! 

       ਜਵਾਨੀ ਤੋਂ ਭਓੁ ਆਉਂਦਾ ਸੀ, 

         ਬਚਪਨ ਹੋਇਆ ਦੁਸ਼ਵਾਰ! ! 

         ਜੇ ਮੁੱਕ ਗਈਆਂ ਧੀਆਂ ਜੱਗ ਤੋਂ , 

       ਫਿਰ ਸਿਰਜ ਲਿਓ ਸੰਸਾਰ! ! 

ਮਾਏ ਨੀ! ਇੱਕ ਪੁੰਨ ਘਟ ਲੈਂਦੀ , 

ਮੈਨੂੰ ਕੁੱਖ ਵਿਚ ਦਿੰਦੀ ਮਾਰ! ! 

ਅੱਜ ਤੇਰੀ ਲਾਡੋ ਬਣਦੀ ਨਾ, 

ਇੱਕ ਬਲਾਤਕਾਰੀ ਦਾ ਸ਼ਿਕਾਰ! ! 

       ਬਾਬਾ ਨਾਨਕ ਮੁੜ ਆ ਜਾ ਵੇ, 

     ਬਚਾ ਲੈ ਜਗ ਦੀ ਸਿਰਜਣਹਾਰ! ! 

       ਤੈਨੂੰ “ਸਰਬ'' ਨਿਮਾਣੀ ਪੁਕਾਰਦੀ, 

      ਅਰਜ ਕਰੇ ਲੱਖ ਵਾਰ. . . 

.  .  ਓ ਰੱਬਾ ! ਅਰਜ ਕਰੇ ਲੱਖ ਵਾਰ! ! 

      ਸਰਬਜੀਤ ਕੌਰ ਹਾਜੀਪੁਰ (ਸ਼ਾਹਕੋਟ )
 


Related News