ਸਮਰ ਸਪੋਰਟਸ ਕੈਂਪ
Friday, Jun 29, 2018 - 03:08 PM (IST)

ਰਾਮਗੜ੍ਹੀਆ ਗਰਲਜ਼ ਸੀ.ਸਕੈਂਡਰੀ.ਸਕੂਲ ਵਿਚ ਗਰਮੀਆ ਦੀਆ ਛੁੱਟੀਆਂ ਦੌਰਾਨ 10 ਦਿਨਾਂ ਦਾ ਬੱਚਿਆਂ ਦਾ ਖੇਡਾਂ ਵਿਚ ਉਤਸ਼ਾਹ ਵਧਾਉਣ ਲਈ ਸਪੋਰਟਸ ਕੈਂਪ ਲਗਾਇਆ ਗਿਆ,ਜਿਸ ਵਿਚ ਹਾਕੀ , ਤਾਇ-ਕਵਾਡੋ ਅਤੇ ਬੈਡਮਿੰਟਨ ਖੇਡਾਂ ਕਰਵਾਈਆ ਗਈਆ।ਇਸ ਵਿਚ ਸਾਡੇ ਸਕੂਲ ਦੇ ਪ੍ਰਧਾਨ ਸ. ਰਣਜੋਧ ਸਿੰਘ , ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਅਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਵਲਜੀਤ ਕੌਰ ਕਲਸੀ ਨੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ। ਇਸ ਕੈਂਪ ਦਾ ਪ੍ਰਬੰਧ ਕੋਚ ਸ. ਰਮਨੀਕ ਸਿੰਘ, ਸ. ਦਵਿੰਦਰ ਸਿੰਘ ਲਾਡੀ ਅਤੇ ਸ. ਪਰਮਜੀਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।ਇਸ ਸਮਾਰੋਹ ਵਿਚ ਸਕੂਲ ਦਾ ਸਟਾਫ ਸ਼੍ਰੀਮਤੀ ਗੋਲਡੀ ਵਾਲੀਆ, ਸ਼੍ਰੀਮਤੀ ਪਲਵਿੰਦਰ ਕੌਰ, ਮਿਸ ਪ੍ਰਿੰਯਕਾ ਰਾਣਾ ਅਤੇ ਸ਼੍ਰੀਮਤੀ ਨਵਜੀਤ ਕੌਰ ਵੀ ਸ਼ਾਮਿਲ ਸਨ।