ਕਹਾਣੀ : ਬੇਵੱਸ ਬਾਪ

07/10/2020 5:38:31 PM

ਅੱਜ ਤਾਂ ਜਰਨੈਲ ਸਿੰਘ ਸਵੇਰ ਤੋਂ ਹੀਂ ਹਸਪਤਾਲ ਵਿੱਚ ਆਣ ਬੈਠਾ ਸੀ। ਅਜੇ ਤਾਂ ਨੌਂ ਵੱਜਣ ਵਿੱਚ ਵੀ ਪੰਦਰਾਂ ਮਿੰਟ ਬਾਕੀ ਸੀ। ਜਰਨੈਲ ਸਿੰਘ ਰੋਜ਼ਾਨਾ ਦੀ ਤਰ੍ਹਾਂ ਉਹ ਵੀ ਬੈਂਚ ’ਤੇ ਬੈਠਾ, ਕਿਸੇ ਦੀ ਉਡੀਕ ਕਰ ਰਿਹਾ ਸੀ, ਜਿਹੜਾ ਬੈਂਚ ਕਿਡਨੀ ਵਾਲੇ ਡਾਕਟਰ ਦੇ ਕਮਰੇ ਦੇ ਬਿਲਕੁਲ ਬੂਹੇ ਦੇ ਸਾਹਮਣੇ ਪਿਆ ਸੀ। ਸਫਾਈ ਕਰਮਚਾਰੀਆਂ ਨੇ ਆਪਣੀ ਡਿਊਟੀ ਨਿਭਾਉਂਦਿਆ ਹੋਇਆਂ ਜਰਨੈਲ ਸਿੰਘ ਦੇ ਬੈਠਿਆਂ ਹੀਂ ਸਾਰੀ ਸਫਾਈ ਕਰ ਲਈ ਸੀ। ਇੱਕ ਬਜ਼ੁਰਗ ਬੀਬੀ, ਜੋ ਸਫਾਈ ਕਰ ਰਹੀ ਸੀ, ਉਸਨੇ ਕੋਲ ਆ ਕੇ ਜਰਨੈਲ ਸਿੰਘ ਨੂੰ ਕਿਹਾ, ਭਾਅ ਜੀ ਤੁਸੀਂ ਥੋੜ੍ਹਾ ਲੇਟ ਆਉਣਾ ਸੀ, ਡਾਕਟਰ ਤਾਂ ਸਾਰੇ ਸਾਢੇ ਨੌਂ ਵਜੇ ਤੋਂ ਬਾਅਦ ਈ ਆਉਂਦੇ ਨੇ।

ਜਰਨੈਲ ਸਿੰਘ ਨੇ ਬਿਨਾਂ ਬੋਲਿਆਂ ਹਾਂ ਵਿੱਚ ਸਿਰ ਹਿਲਾਇਆ ਅਤੇ ਫਿਰ ਕਿਸੇ ਡੂੰਘੀਆਂ ਸੋਚਾਂ ਵਿੱਚ ਖੋ ਗਿਆ। ਜਰਨੈਲ ਸਿੰਘ ਮਨ ਹੀ ਮਨ ਸੋਚਣ ਲੱਗਾ ਕਿ ਕਿਵੇਂ ਉਸਦੇ ਇਕਲੌਤੇ ਬੇਟੇ ਨੇ ਉਸਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ। ਜਦੋ ਦਾ ਉਸ ਦਾ ਬੇਟਾ ਭੈੜੀ ਸੰਗਤ ਵਿੱਚ ਪੈ ਕੇ ਨਸ਼ੇ ਦਾ ਆਦੀ ਹੋਇਆ ਸੀ, ਬਾਪ ਉਦੋਂ ਤੋਂ ਹੀਂ ਜਿਉਂਦੇ ਹੋਇਆਂ ਇੱਕ ਲਾਸ਼ ਬਣ ਕੇ ਰਹਿ ਗਿਆ ਸੀ। ਉਸਨੂੰ ਇੱਕੋ ਹੀ ਫਿਕਰ ਸਤਾ ਰਿਹਾ ਸੀ ਕਿ ਮੇਰੀ ਨੂੰਹ ਦਾ ਕੀ ਗੁਨਾਂਹ, ਜਿਹੜੀ ਵਿਚਾਰੀ ਆਪਣੇ ਮਾਂ ਬਾਪ ਨੂੰ ਛੱਡ ਕੇ ਮੇਰੇ ਨਸ਼ੇੜੀ ਪੁੱਤ ਦਾ ਪੱਲਾ ਫੜ ਕੇ ਮੇਰੀ ਨੂੰਹ ਬਣ ਗਈ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

ਜਿਹੜੀ ਰੋਜ਼ ਇਸ ਕਮੀਨੇ ਦੀ ਕੁੱਟ ਦਾ ਸ਼ਿਕਾਰ ਹੁੰਦੀ ਹੈ। ਵਿਚਾਰੀ ਕਿਵੇਂ ਗੁਜ਼ਾਰਾ ਕਰੇਗੀ, ਕੀਹਦੇ ਆਸਰੇ ਦਿਨ ਕੱਟੇਗੀ। ਮੇਰਾ ਨਸ਼ੇੜੀ ਪੁੱਤ ਕਿੰਨੇ ਕੁ ਦਿਨ ਜੀਵੇਗਾ, ਜਿਸਨੇ ਨਸ਼ੇ ਵਿੱਚ ਦਿਨ ਰਾਤ ਟੱਲੀ ਰਹਿਣਾ, ਉਹ ਭਲਾ ਕਿੰਨਾ ਕੁ ਚਿਰ ਜਿਉਂਦਾ ਰਹਿ ਸਕਦਾ ਹੈ। ਜਰਨੈਲ ਸਿੰਘ ਦਾ ਪੁੱਤ ਹੌਲੀ-ਹੌਲੀ ਘਰ ਦੀਆਂ ਸਾਰੀਆਂ ਚੀਜ਼ਾਂ ਵੇਚ ਚੁੱਕਿਆ ਸੀ। ਉਹ ਇੱਥੋਂ ਤੱਕ ਗਿਰ ਚੁੱਕਾ ਸੀ ਕਿ ਥੱਲੇ ਵਿਛਾਉਣ ਵਾਲੇ ਬਿਸਤਰੇ ਵੀ ਇੱਕ ਇੱਕ ਕਰਕੇ ਕਿਸੇ ਨੂੰ ਵੇਚ ਆਇਆ ਸੀ। ਜਰਨੈਲ ਸਿੰਘ ਸੋਚਦਾ ਜੇ ਕਿਤੇ ਵਿਆਹ ਕਰਨ ਤੋਂ ਪਹਿਲਾਂ ਪਤਾ ਲੱਗ ਜਾਂਦਾ ਕਿ ਮੇਰਾ ਪੁੱਤ ਬਹੁਤ ਵੱਡਾ ਨਸ਼ੇ ਦਾ ਆਦੀ ਬਣ ਗਿਆ ਹੈ ਤਾਂ ਮੈਂ ਕਦੇ ਵੀ ਵਿਆਹ ਨਹੀਂ ਸੀ ਕਰਨਾ।

ਨਾ ਹੀ ਮੈਂ ਬਿਗਾਨੀ ਧੀ ਦੀ ਜ਼ਿੰਦਗੀ ਨਰਕ ਬਣਨ ਦੇਣੀ ਸੀ ਪਰ ਹੁਣ ਕੀ ਹੋ ਸਕਦਾ ਸੀ। ਤੀਰ ਤਾਂ ਹੱਥੋਂ ਛੁੱਟ ਚੁੱਕਾ ਸੀ। ਉਸ ਦਿਨ ਤਾਂ ਆਖੀਰ ਈ ਹੋ ਗਈ ਸੀ, ਜਿਸ ਦਿਨ ਪੁਲਸ ਵਾਲਿਆਂ ਤੋਂ ਪੁੱਤ ਨੂੰ ਬੜੀ ਮੁਸ਼ਕਿਲ ਨਾਲ ਛੁਡਵਾਇਆ ਸੀ, ਕਿਉਂਕਿ ਕਿਸੇ ਨੇ ਉਸਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਕਿ ਜਰਨੈਲ ਸਿੰਘ ਦਾ ਪੁੱਤ ਬੜਾ ਨਸ਼ਾ ਕਰਦਾ ਹੈ ਤੇ ਵੇਚਦਾ ਵੀ ਹੈ। ਬੱਸ ਫਿਰ ਕੀ ਸੀ, ਗੱਡੀਆਂ ਭਰ ਕੇ ਪੁਲਸ ਆ ਗਈ ਸੀ, ਆਉਂਦਿਆਂ ਈਂ ਹੱਥਕੜੀ ਲਾਕੇ ਥਾਣੇ ਲਿਜਾਣ ਲਈ ਤਿਆਰ ਹੋ ਗਏ ਸਨ ਪਰ ਪਿੰਡ ਦੇ ਸਰਪੰਚ ਨੇ ਉਹਦੀ ਸਫਾਈ ਦਿੱਤੀ ਸੀ ਕਿ ਜਰਨੈਲ ਸਿੰਘ ਦਾ ਪੁੱਤ ਨਸ਼ਾ ਕਰਦਾ ਜ਼ਰੂਰ ਹੈ ਪਰ ਵੇਚਣ ਦਾ ਕੰਮ ਨਹੀਂ ਕਰਦਾ। ਉਸ ਦਿਨ ਜਰਨੈਲ ਸਿੰਘ ਨੂੰ ਐਨੀ ਨਮੋਸ਼ੀ ਹੋਈ ਕਿ ਉਸਦਾ ਜੀਅ ਕੀਤਾ ਕਿ ਉਹ ਖੁਦਕੁਸ਼ੀ ਕਰ ਲਵੇ ਪਰ ਫਿਰ ਸੋਚਿਆ ਕਿ ਮੇਰੀ ਨੂੰਹ ਅਤੇ ਬੱਚਿਆਂ ਦਾ ਕੌਣ ਹੈ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

ਅੱਜ ਜਰਨੈਲ ਸਿੰਘ ਬੰਦੇ ਬੰਦੇ ਦਾ ਕਰਜ਼ਾਈ ਹੋ ਚੁੱਕਾ ਸੀ, ਕਿਉਂਕਿ ਜਰਨੈਲ ਦਾ ਸਰੀਰ ਬਹੁਤ ਕਮਜ਼ੋਰ ਸੀ। ਮਿਹਨਤ ਮਜ਼ਦੂਰੀ ਨਹੀਂ ਕਰ ਸਕਦਾ ਸੀ। ਇੱਕੋ ਇੱਕ ਪੁੱਤ, ਉਹ ਵੀ ਕਦੇ ਕੰਮ ਨਾ ਕਰਦਾ ਸਗੋਂ ਨੂੰਹ ਜੋ ਵੀ ਮਿਹਨਤ ਕਰਕੇ ਲਿਆਉਂਦੀ, ਉਸਨੂੰ ਮਾਰ ਕੁੱਟ ਕੇ ਉਸ ਤੋਂ ਵੀਂ ਖੋਹ ਲੈਂਦਾ ਤੇ ਨਸ਼ਾ ਲੈ ਆਉਂਦਾ। ਜਰਨੈਲ ਸਿੰਘ ਨੇ ਪੁੱਤਰ ਦਾ ਵਿਆਹ ਕਰਨ ਲਈ ਕਿਸੇ ਤੋਂ ਪੈਸੇ ਵਿਆਜ ’ਤੇ ਲਏ ਹੋਏ ਸਨ, ਜੋ ਵਿਆਜ ਪੈ ਕੇ ਬੜੀ ਮੋਟੀ ਰਕਮ ਬਣ ਚੁੱਕੀ ਸੀ। ਜਰਨੈਲ ਸਿੰਘ ਕੋਲ ਪੈਸੇ ਮੋੜਨ ਦਾ ਕੋਈ ਵੀ ਵਸੀਲਾ ਨਹੀਂ ਸੀ, ਇੱਕ ਦਿਨ ਉਸਨੇ ਆਪਣੇ ਪਿੰਡ ਦੇ ਮੁੰਡੇ ਨਾਲ ਗੱਲ ਕੀਤੀ, ਜੋ ਹਸਪਤਾਲ ਵਿੱਚ ਡਾਕਟਰ ਦਾ ਕੰਪੋਡਰ ਸੀ।

ਜਰਨੈਲ ਸਿੰਘ ਨੇ ਉਸ ਕੰਪੋਡਰ ਨੂੰ ਕੰਨ ਵਿੱਚ ਪਤਾ ਨਹੀਂ ਕੀ ਕੁਝ ਕਿਹਾ ਕਿ ਉਸ ਲੜਕੇ ਨੇ ਉਸਦੀ ਕੋਈ ਵੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਕਿਹਾ ਇਹ ਮੇਰੇ ਵਸੋਂ ਬਾਹਰ ਹੈ। ਜਰਨੈਲ ਸਿੰਘ ਨੇ ਆਪਣੇ ਜੇਬ ਵਿਚੋਂ ਇੱਕ ਚਿੱਠੀ ਕੱਢੀ, ਜੋ ਆਪਣੇ ਹੱਥ ਨਾਲ ਲਿਖੀ ਹੋਈ ਸੀ, ਜੋ ਖੁਦਕੁਸ਼ੀ ਕਰਨ ਦਾ ਪ੍ਰਮਾਣ ਸੀ। ਕੰਪੋਡਰ ਲੜਕੇ ਨੇ ਸੋਚਿਆ ਕਿ ਜੇ ਮੈਂ ਇਸਦੀ ਕੋਈ ਮਦਦ ਨਾ ਕੀਤੀ ਤਾਂ ਸ਼ਾਇਦ ਇਹ ਸੱਚਮੁੱਚ ਕਿਤੇ ਖੁਦਕੁਸ਼ੀ ਨਾ ਕਰ ਲਵੇ। ਇਸ ਨੂੰ ਜ਼ਿੰਦਾ ਰੱਖਣ ਲਈ ਇਸ ਦੀ ਮਦਦ ਕਰਨੀ ਚਾਹੀਦੀ ਹੈ। ਇਹ ਸੋਚ ਕੇ ਜਰਨੈਲ ਸਿੰਘ ਨੂੰ ਕਿਹਾ ਚੰਗਾ ਜੀ ਮੈਂ ਕੋਈ ਕਰਦਾ ਹਾਂ ਅਰੇਂਜ। 

ਪੰਜਾਬ ਸਰਕਾਰ ਨੂੰ ਸੂਬੇ ’ਚੋਂ ਬੇਰੁਜ਼ਗਾਰੀ ਖਤਮ ਕਰਨ ਲਈ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ (ਵੀਡੀਓ)

ਉਸ ਦਿਨ ਤੋਂ ਬਾਅਦ ਜਰਨੈਲ ਸਿੰਘ ਰੋਜ ਹਸਪਤਾਲ ਆਂਉਦਾ ਅਤੇ ਸ਼ਾਮ ਨੂੰ ਵਾਪਿਸ ਮੁੜ ਜਾਂਦਾ। ਅੱਜ ਤਾਂ ਐਨਾ ਸੋਚਾਂ ਵਿੱਚ ਡੁੱਬਿਆ ਕਿ ਡਾਕਟਰ ਨਿਰਮਲ ਸਿੰਘ ਪਤਾ ਨਹੀਂ ਕਦੋਂ ਦਾ ਉਹਦੇ ਕੋਲੋਂ ਲੰਘ ਗਿਆ ਸੀ, ਡਾਕਟਰ ਨਿਰਮਲ ਸਿੰਘ ਦੀ ਨਿਗਾਹ੍ਹ ਸਾਹਮਣੇ ਬੈਠੇ ਜਰਨੈਲ ਸਿੰਘ ’ਤੇ ਪਈ, ਤੇ ਆਪਣੇ ਕੰਪੋਡਰ ਨੂੰ ਕਿਹਾ, ਕਾਕਾ ਉਹ ਸਾਹਮਣੇ ਬੈਠੇ ਬਜ਼ੁਰਗ ਨੂੰ ਆਵਾਜ਼ ਮਾਰੀ।

ਕੰਪੋਡਰ ਨੇ ਆਵਾਜ਼ ਮਾਰੀ, ਜਰਨੈਲ ਸਿੰਘ ਇੱਕ ਦਮ ਤ੍ਰਭਕ ਕੇ ਉੱਠਿਆ। ਜਲਦੀ ਨਾਲ ਉੱਠ ਕੇ ਆਇਆ ਅਤੇ ਅੰਦਰ ਡਾਕਟਰ ਸਾਹਿਬ ਕੋਲ ਆ ਕੇ ਬੈਠ ਗਿਆ । ਡਾਕਟਰ ਸਾਹਿਬ ਨੇ ਕਿਹਾ, ਹਾਂ ਜੀ ਬਜ਼ੁਰਗੋ, ਕੀ ਤਕਲੀਫ ਆ। ਇੱਧਰ ਆ ਕੇ ਬੈਠੋ, ਨਾਲੇ ਪਰਚੀ ਦਿਖਾਉ। ਜਰਨੈਲ ਸਿੰਘ ਨੇ ਦੋਵੇਂ ਹੱਥ ਜੋੜ ਕੇ ਕਿਹਾ, ਡਾਕਟਰ ਸਾਹਿਬ ਮੇਰੀ ਤਕਲੀਫ ਤੁਹਾਡਾ ਕੰਪੋਡਰ ਜਾਣਦਾ ਹੈ, ਨਾਲੇ ਮੇਰੇ ਪਿੰਡ ਦਾ ਹੈ, ਇਸ ਨੂੰ ਮੈਂ ਆਪਣੀ ਸਾਰੀ ਦੁੱਖ ਤਕਲੀਫ ਦੱਸੀ ਹੋਈ ਹੈ। ਕੰਪੋਡਰ ਹੱਥ ਜੋੜ ਕੇ ਕਹਿਣ ਲੱਗਾ, ਡਾਕਟਰ ਸਾਹਿਬ, ਇਹ ਬਜ਼ੁਰਗ ਜਰਨੈਲ ਸਿੰਘ ਹੈ ਤੇ ਮੇਰੇ ਪਿੰਡ ਦਾ ਹੈ, ਮੈਂ ਇਸਨੂੰ ਚੰਗੀ ਤਰ੍ਹਾਂ ਜਾਣਦਾਂ ਹਾਂ।

ਮਾਨਸੂਨ ਨੇ ਸਮੇਂ ਤੋਂ ਪਹਿਲਾਂ ਦਿੱਤੀ ਦਸਤਕ, ਪਰ ਪੰਜਾਬ ਦੇ ਅੱਧੇ ਜ਼ਿਲ੍ਹੇ ਅਜੇ ਵੀ ਸੁੱਕੇ

ਘਰੋਂ ਬਹੁਤ ਗਰੀਬ ਅਤੇ ਦੁੱਖੀ ਹੈ, ਜੇ ਹੋ ਸਕਦਾ ਤਾਂ ਇਸ ਦੀ ਮਦਦ ਜ਼ਰੂਰ ਕਰੋ। ਡਾਕਟਰ ਸਾਹਿਬ ਮੈਨੂੰ ਇਨ੍ਹਾਂ ਨੇ ਇੱਕ ਚਿੱਠੀ ਵਿਖਾਈ ਸੀ, ਜਦੋਂ ਮੈਂ ਪੜ੍ਹੀ ਤਾਂ ਮੈਂ ਅੰਦਰੋਂ ਤੱਕ ਹਿੱਲ ਗਿਆ, -----ਭਾਅ ਜੀ ------(ਜਰਨੈਲ ਸਿੰਘ ਨੂੰ) ਉਹ ਜਿਹੜੀ ਚਿੱਠੀ ਤੁਸੀਂ ਮੈਨੂੰ ਵਿਖਾਈ ਸੀ, ਉਹ ਤੁਹਾਡੇ ਕੋਲ ਹੈ ਨਾਂਅ ਡਾਕਟਰ ਸਾਹਿਬ ਨੂੰ ਵਿਖਾਇਉ ਜਰ੍ਹਾ। ਇੰਨੀ ਸੁਣਦਿਆਂ ਹੀਂ ਜਰਨੈਲ ਸਿੰਘ ਨੇ ਜੇਬ ਵਿੱਚ ਹੱਥ ਮਾਰਿਆ ਅਤੇ ਹੈਰਾਨ ਹੋ ਗਿਆ, ----ਹੈਂਅ -------ਚਿੱਠੀ-‐ਤਾਂ---ਘਰੇ--। ਕੋਈ ਨਾ ਬਜ਼ੁਰਗੋ ਤੁਸੀਂ ਬਾਹਰ ਬੈਠੋ । ਜਰਨੈਲ ਸਿੰਘ ਬਾਹਰ ਆ ਕੇ ਫਿਰ ਉਸੇ ਬੈਂਚ ’ਤੇ ਬੈਠ ਗਿਆ। ਕੰਪੋਡਰ ਨੇ ਡਾਕਟਰ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ ਕਿ ਬਜੁਰਗ ਕੀ ਚਾਹੁੰਦਾ ਹੈ।

ਡਾਕਟਰ ਨਿਰਮਲ ਸਿੰਘ ਨੇ ਜਰਨੈਲ ਸਿੰਘ ਦੇ ਘਰੋਂ ਉਸ ਦੇ ਪੁੱਤ ਨੂੰ ਇੱਥੇ ਹਸਪਤਾਲ ਵਿੱਚ ਸੱਦਣ ਲਈ ਕਿਹਾ, ਕੰਪੋਡਰ ਨੇ ਜਿਉਂ ਹੀ ਜਰਨੈਲ ਸਿੰਘ ਤੋਂ ਨੰਬਰ ਲੈਕੇ ਉਸਦੇ ਘਰੇ ਫੋਨ ਲਾਇਆ, ਬਜ਼ੁਰਗ ਬਾਰੇ ਦੱਸਿਆ ਅਤੇ ਡਾਕਟਰ ਵਲੋਂ ਉਸਦੇ ਬੇਟੇ ਨੂੰ ਹਸਪਤਾਲ ਆਉਣ ਲਈ ਕਿਹਾ ਤਾਂ ਉਨ੍ਹਾਂ ਦੀ ਮਸਾਂ ਜਾਨ ਵਿੱਚ ਜਾਨ ਆਈ, ਕਿਉਂਕਿ ਜਰਨੈਲ ਸਿੰਘ ਦੀ ਲਿਖੀ ਹੋਈ ਚਿੱਠੀ ਉਸਦੀ ਨੂੰਹ ਦੇ ਹੱਥ ਵਿੱਚ ਆ ਗਈ ਸੀ, ਜੋ ਕੱਪੜੇ ਧੋਣ ਲੱਗੀ ਨੇ ਜਰਨੈਲ ਸਿੰਘ ਦੇ ਕਮੀਜ਼ ’ਚੋਂ ਕੱਢੀ ਸੀ। ਥੋੜ੍ਹੀ ਹੀ ਦੇਰ ਬਾਅਦ ਜਰਨੈਲ ਸਿੰਘ ਦੀ ਨੂੰਹ ਅਤੇ ਉਸਦਾ ਬੇਟਾ ਪਿੰਡ ਦੇ ਕੁੱਝ ਬੰਦੇ ਲੈ ਕੇ ਹਸਪਤਾਲ ਪਹੁੰਚ ਗਏ।

ਸੱਚ ਬੋਲਣ ਤੇ ਲਿਖਣ ਵਾਲਿਆਂ ਲਈ ਸਜ਼ਾ ਏ ਮੌਤ ਦਾ ਜਾਮ ਕਿਉਂ

ਡਾਕਟਰ ਨਿਰਮਲ ਸਿੰਘ ਆਪਣੇ ਕਮਰੇ ’ਚੋਂ ਬਾਹਰ ਆਏ, ਅਤੇ ਕਹਿਣ ਲੱਗੇ ਜਰਨੈਲ ਸਿੰਘ ਜੀ, ਤੁਹਾਡਾ ਬੇਟਾ ਇਹ ਹੈ। ਹਾਂ ਜੀ ਜਰਨੈਲ ਸਿੰਘ ਨੇ ਕਿਹਾ। ਡਾਕਟਰ ਨਿਰਮਲ ਸਿੰਘ ਜੀ ਜਰਨੈਲ ਸਿੰਘ ਦੇ ਲੜਕੇ ਨੂੰ ਕਹਿਣ ਲੱਗੇ, ਕਾਕਾ ਤੈਨੂੰ ਪਤਾ ? ਤੇਰੇ ਪਿਤਾ ਜੀ ਇਥੇ ਕੀ ਕਰਨ ਆਏ ਨੇ। ਜਰਨੈਲ ਸਿੰਘ ਦਾ ਲੜਕਾ ਨੀਵੀਂ ਪਾਕੇ ਖੜਾ ਸੀ, ਓ ਬੋਲ ਤਾਂ ਸਹੀ, ਇਹ ਭਲਾ ਇਥੇ ਕੀ ਕਰਨ ਆਏ ਨੇ, ਆਪਣਾ ਗੁਰਦਾ ਕਢਵਾਉਣ ਆਏ ਨੇ,---' ਤੇਰੇ ਵਾਸਤੇ ,-----ਸਿਰਫ ਤੇਰੇ ਵਾਸਤੇ ----ਆਪਣੀ ਕਿਡਨੀ ਵੇਚਣ ਆਏ ਨੇ।

ਕੋਈ ਸ਼ਰਮ ਹਯਾ ਹੈ, ਥੋੜ੍ਹੀ ਬਹੁਤ ਕਿ ਨਹੀਂ, ---ਕਿਉਂ ਜਿਉਂਦੇ ਜੀਅ ਮਾਰਨਾ ਈਂ ਆਪਣੇ ਪਿਉ ਨੂੰ। ਬਾਪ ਤੋਂ ਬਿਨਾਂ ਤੇਰਾ ਕੀ ਹਾਲ ਹੋਵੇਗਾ, ਕਦੇ ਸੋਚਿਆ ? ਚਿੱਠੀ ਲਿਖ ਕੇ ਜੇਬ ਚ ਪਾਈ ਫਿਰਦਾ, ਜੇ ਮਰ ਵੀ ਜਾਵਾਂ ਤਾਂ ਕਿਸੇ ਤੇ ਕੋਈ ਕਾਰਵਾਈ ਨਾ ਕੀਤੀ ਜਾਵੇ, ਬੱਸ ਆਹੀ ਦਿਨ ਦੇਖਣ ਵਾਸਤੇ ਤਹਾਨੂੰ ਨਿੱਕਿਆਂ ਨਿੱਕਿਆਂ ਨੂੰ ਪਾਲਿਆ,ਤੇਰੇ ਬਾਪ ਨੇ ,ਚੱਲ ਅੱਜ ਤੋਂ ਨਸ਼ਾ ਛੱਡ , ਵੇਖਦੇਂ ਕਿਵੇਂ ਨਹੀਂ ਛੁੱਟਦਾ ਨਸ਼ਾ ਤੇਰਾ। ਇਸ ਹਸਪਤਾਲ ਵਿੱਚ ਬਹੁਤ ਪ੍ਰਬੰਧ ਨੇ ।

ਸਬਜ਼ੀ ਖਾਣ ਨਾਲੋ ਸਰੀਰ ਲਈ ਕਿਤੇ ਜ਼ਿਆਦਾ ਫਾਇਦੇਮੰਦ ਹੈ ਭਿੰਡੀ ਦਾ ਪਾਣੀ, ਜਾਣੋ ਕਿਉਂ

ਜਰਨੈਲ ਸਿੰਘ ਦੇ ਲੜਕੇ ਨੇ ਸ਼ਰਮਿੰਦਆਂ ਹੋ ਕੇ ਆਪਣੇ ਬਾਪੂ ਦੇ ਪੈਰ ਫੜ ਲਏ ਤੇ ਕਿਹਾ----- ਮੈਨੂੰ ਮਾਫ ਕਰ ਦਿਉਂ, ਬਾਪੂ ਜੀ ---ਮੈਨੂੰ ਮਾਫ ਕਰ ਦਿਉ, ਮੈਂ ਹੁਣ ਨਸ਼ਾ ਨਹੀਂ ਕਰਾਂਗਾ। ਮੈਂ ਮਰ ਈ ਜਾਵਾਂਗਾ ਨਾ ਇੱਦੋਂ ਵੱਧ ਕੀ ਹੋਜੂਗਾ। ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗਾ, ਨਸ਼ਾ ਨਹੀਂ ਕਰਾਂਗਾ,---- ਇੰਨਾ ਕਹਿੰਦੇ ਹੋਏ ਨੇ ਆਪਣੇ ਬਾਪੂ ਨੂੰ ਘੁੱਟ ਕੇ ਗਲਵਕੜੀ ਪਾ ਲਈ ਅਤੇ ਚਿੰਬੜ ਗਿਆ ,ਇੰਜ ਲੱਗ ਰਿਹਾ ਸੀ ਜਿਵੇਂ ਗਹਿਰੀ ਨੀਂਦੇ ਸੁੱਤਾ ਹੋਇਆ ਕੋਈ ਸੁਪਨਾ ਵੇਖ ਕੇ ਦੁਬਾਰਾ ਜਾਗਿਆ ਹੋਵੇ। 

(ਸਮਾਪਤ)

PunjabKesari

ਵੀਰ ਸਿੰਘ ਵੀਰਾ ਪੰਜਾਬੀ ਲਿਖਾਰੀ
ਸਭਾ ਪੀਰ ਮੁਹੰਮਦ 

ਸੰਪਰਕ ÷9855069972,--9780253156


rajwinder kaur

Content Editor

Related News