ਕਵਿਤਾ- ਰੂਹਾਨੀ ਫ਼ਰਿਆਦ
Friday, Jun 14, 2019 - 02:15 PM (IST)
ਜੋ ਮੈਨੂੰ ਸਭ ਬੰਧਨਾਂ ਤੋਂ
ਆਜ਼ਾਦ ਕਰਦੇ ,
ਤੂੰ ਮੇਰੇ ਲਈ ਐਸੀ ਫ਼ਰਿਆਦ
ਕਰਦੇ ।
ਛੋਹ ਲਵਾਂ ਆਪਣੇ ਸੁਪਨਿਆਂ ਦੇ
ਅੰਬਰ,
ਏ ਖ਼ੁਦਾ ਮੇਰੇ ਕਦਮਾਂ ਨੂੰ
ਪਰਵਾਜ਼ ਕਰਦੇ।
ਮੇਰੇ ਅੱਲੇ ਜ਼ਖਮਾਂ ਤੇ ਲਾ
ਮੱਲ੍ਹਮਾ ਸੱਜਣਾ ,
ਬੇਅੰਤ ਪੀੜਾਂ ਮੇਰੀਆਂ ਦਾ ਤੂੰ
ਇਲਾਜ ਕਰਦੇ।
ਹੁਸਨ ਦਾ ਕੈਦੀ ਹੋਣ ਨਾਲੋਂ
ਚੰਗਾ ਤੂੰ ਮੈਨੂੰ ,
ਕਿਸੇ ਸ਼ਾਇਰ ਦੀ ਸ਼ਾਇਰੀ ਦਾ
ਮੁਹਤਾਜ ਕਰਦੇ।
ਰਾਖ ਮੇਰੀ' ਚੋਂ ਇਕ ਸੁਚੱਜੀ
'ਅਰਸ਼' ਪੈਦਾ ਹੋਵੇ,
ਏ ਖ਼ੁਦਾ ਮੇਰਾ ਕੁਕਨੂਸ ਵਰਗਾ
ਅੰਜਾਮ ਕਰਦੇ।
ਅਰਸ਼ ਮਾਲਵਾ