ਕਵਿਤਾ ਖਿੜਕੀ : ‘ਚਿੜੀ’
Wednesday, Sep 30, 2020 - 03:11 PM (IST)

ਚਿੜੀ
ਮੈਂ ਚਿੜੀ ਹਾਂ ਤੇਰੇ ਬਾਗ ਦੀ,
ਮੈਂਨੂੰ ਖੰਭ ਤੂੰ ਕਰੜੇ ਲਾ,
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਦਿਲ ਕਰਦਾ ਉਡਾਰੀ ਮੈਂ,
ਲੰਬੀ ਭਰ ਲਵਾ ਮਾਏ।
ਸੁਪਨੇ ਸੋਚੇ ਜੋ ਨੀ ਮੈਂ,
ਸਾਰੇ ਪੂਰੇ ਕਰ ਲਵਾ ਮਾਏ।
ਬਸ ਸਾਥ ਤੂੰ ਦਿੰਦੀ ਰਹਿ
ਦਿਖਾਉਂਦੀ ਰਹਿ ਮਾਏ ਰਾਹ,
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਕੁੜੀਆਂ ਨੂੰ ਮਾੜਾ ਜੋ
ਕਹਿੰਦੇ ਰਹਿੰਦੇ ਅੰਮੀਏ ਨੀ
ਕਰਦੀ ਮਾਪਿਆਂ ਦਾ ਬਹੁਤ
ਦਿਲੋਂ ਸਤਿਕਾਰ ਕੁੜੀ
ਫਿਰ ਵੀ ਲੋਕ ਇਹ ਕਿਉ
ਜਿਉਣ ਨਾ ਦਿੰਦੇ ਨੀ
ਉਨ੍ਹਾਂ ਲੋਕਾਂ ਨੂੰ ਨੀ ਮਾਏ
ਮੇਰੀ ਕਾਬਲੀਅਤ ਰਹੀ
ਆ ਅੱਜ ਲਾਹਨਤਾ ਪਾ
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਨੀ ਮਾਏ ਮੈਨੂੰ ਉੱਡਣੇ ਦਾ ਚਾਅ।
ਪੜ੍ਹੋ ਇਹ ਵੀ ਖਬਰ - ਸਰੀਰ ‘ਚ ਹੋਣ ਇਹ ਪਰੇਸ਼ਾਨੀਆਂ ਤਾਂ ਭੁੱਲ ਕੇ ਨਾ ਖਾਓ ਬਦਾਮ, ਹੋ ਸਕਦੈ ਨੁਕਸਾਨ
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
"ਰੂਹਾਂ ਪਈਆਂ ਥੱਕੀਆਂ "
ਪਹਿਲਾਂ ਕਰਦੇ ਸੀ ਹੱਥੀਂ ਕੰਮ
’ਤੇ ਆਉਂਦਾ ਸੀ ਖੂਬ ਪਸੀਨਾ
ਭਾਵੇਂ ਹੁੰਦਾ ਸੀ ਪੋਹ ਤੇ ਮਾਘ
ਜਾਂ ਫਿਰ ਹੁੰਦਾ ਜੇਠ ਮਹੀਨਾ
ਬਹੁਤ ਕਰਦੇ ਸੀ ਮਿਹਨਤਾਂ
ਤਾਂਹੀ ਪਾਉਂਦੇ ਸੀ ਤਰੱਕੀਆਂ
ਹੁਣ ਹੱਥੀਂ ਕੰਮਾਂ ਤੋਂ ਦੇਖੋ ਬਈ
ਸਭ ਰੂਹਾਂ ਪਈਆਂ ਥੱਕੀਆਂ
ਨਾ ਕੋਈ ਨੌਜਵਾਨ ਹੁਣ ਬਈ
ਕਰਨਾ ਚਾਹੁੰਦਾ ਖੇਤੀ ਬਾੜੀ
ਨਾ ਹੁਣ ਇੰਨਾਂ ਕੋਲੋਂ ਬਈ
ਸਾਂਭੀ ਜਾਵੇ ਕਬੀਲਦਾਰੀ
ਵਾਲ ਕੱਟ ਇਨ੍ਹਾਂ ਨੇ ਤਾਂ
ਗੁਆ ਲਈ ਹੈ ਸਰਦਾਰੀ
ਵੈਲਪੁਣੇ ਵਾਲੇ ਗੀਤਾਂ ਨੇ ਤਾਂ
ਮੱਤ ਇਨ੍ਹਾਂ ਦੀ ਹੈ ਮਾਰੀ
ਕੋਈ ਪ੍ਰਵਾਹ ਨਹੀਂ ਇਨ੍ਹਾਂ ਨੂੰ
ਕਿ ਬਾਪੂ ਸਿਰ ਹੋਈ ਜਾਵੇ
ਹੁਣ ਕਰਜ਼ੇ ਦੀ ਪੰਡ ਭਾਰੀ
ਇਹ ਨਸ਼ਿਆਂ ਵਿੱਚ ਖਾਈ ਜਾਂਦੇ ਨੇ
ਆਪਣੀ ਇਹ ਜਵਾਨੀ ਸਾਰੀ
ਕਰਮਜੀਤ ਕੌਰ ਸਮਾਓ
ਜ਼ਿਲ੍ਹਾ ਮਾਨਸਾ
7888900620
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ