ਸੂਹੇ ਸੂਹੇ ਫੁੱਲ ਮੈਂ ਵੇਖੇ

Thursday, Apr 11, 2019 - 01:59 PM (IST)

ਸੂਹੇ ਸੂਹੇ ਫੁੱਲ ਮੈਂ ਵੇਖੇ

ਸੂਹੇ ਸੂਹੇ ਫੁੱਲ ਮੈਂ ਵੇਖੇ
ਜਿੰਦ ਏਨਾ ਦੀ ਕੇਹੇ ਲੇਖੇ
ਮੁੜ ਮੁੜ ਮੈਨੂੰ ਪੈਣ ਭਲੇਖੇ
ਧਾਗੇ ,ਚ, ਪ੍ਰੋਣ ਨੂੰ ਜਾਂਦੇ ਸੇਖੇ।
ਨਰਮ ਜਿਹਾ ਸੁਭਾਅ ਨਾ ਛੱਡਣ
ਭਾਵੇਂ ਲੋਕ ਏਨਾਂ ਨੂੰ ਵੱਢਣ
ਹਰ ਦਮ ਆਪਣਾ ਝੰਡਾ ਗੱਡਣ
ਹਾਸੇ ਹੱਸਦੇ ਮਹਿਕਾਂ ਵੰਡਣ।
ਫੁੱਲਾਂ ਨੂੰ ਜੱਗ ਦੀ ਪ੍ਰਵਾਹ ਨਾ ਕੋਈ
ਆਪਣੇ ਆਪ ਨੂੰ ਜਾਣ ਪਰੋਈ
ਏਨੀ ਉੱਚੀ ਸੋਝੀ ਹੋਈ।
ਬੀਜ ਜਾਣ ਆਪਣੇ ਬੋਈ।
ਫੁੱਲਾਂ ਦੀ ਕਿਹੜੀ ਕਿਹੜੀ ਸਿਫ਼ਤ ਕਰਾਂ
ਗਲ ਪਾਵਾਂ ਜਾਂ ਗੁਰਾਂ ਦੇ ਚਰਨੀਂ ਧਰਾ
ਸੁਖਚੈਨ, ਫੁੱਲਾਂ ਵਾਂਗ ਰਹਿ ਹਰਾ ਭਰਾ
ਵਿਦੇਸ਼ੀ ਰਹਿ ਜਾ ਆਪਣੇ ਵਤਨ ਗਰਾਂ।

ਸੁਖਚੈਨ ਸਿੰਘ,ਠੱਠੀ ਭਾਈ,(ਯੂ ਏ ਈ)
00971527632924


author

Aarti dhillon

Content Editor

Related News