ਕੁੱਝ ਅਣ-ਕਹੇ ਜਜ਼ਬਾਤ
Tuesday, Dec 18, 2018 - 10:56 AM (IST)

ਹੌਂਸਲਾ ਹਰ ਔਂਕੜ ਦਾ, ਬਾਅਦ ਓਹਨਾ ਸ਼ੁਕਰ ਦਾ ਸਾਹ ਐਂ ਤੂੰ
ਉੱਠਦੀ ਸਵੇਰ ਸੌਂਦਿਆਂ ਰਾਤੀ, ਜ਼ਹਿਨ ਉਤੇ ਰਿਹਵੇ ਜੋ ਨਾਂ ਐਂ ਤੂੰ
ਹਾੜ ਦਿਆਂ ਧੁੱਪਾਂ ਵਿਚ, ਵਾਂਗ ਬੋਹੜ ਦੀ ਛਾਂ ਐਂ ਤੂੰ
ਮੇਰੇ ਹਰ ਦਰਦ-ਏ-ਜ਼ਖਮ ਦੀ, ਇਕੋ-ਇਕ ਦਵਾ ਐਂ ਤੂੰ
ਖੁਮਾਰੀ ਰਿਹਵੇ ਤੇਰੀ ਵਫਾਵਾਂ ਦੀ, ਜਿਵੇਂ ਕੋਈ ਨਸ਼ਾ ਐਂ ਤੂੰ
ਤਾ ਉਮਰ ਲਈ ਰੋਕ ਰੱਖ ਲਵਾਂ ਬੁਕੱਲ ਆਪਣੀ ਸਮਾਂ ਐਂ ਤੂੰ
ਮੇਰੀ ਖਾਮੋਸ਼ੀਆਂ ਦੀ ਜ਼ੁਬਾਂ ਐਂ ਤੂੰ
ਕੋਲ ਹੋਵੇਂ ਜਾ ਨਾ ਦਿਲ ਦੇ ਹਮੇਸ਼ਾ ਦਰਮਿਆਂ ਐਂ ਤੂੰ
ਹਰ ਦਰ-ਏ-ਖੁਦਾ ਉੱਤੇ ਮੰਗਾ ਜੋ ਦੂਆ ਐਂ ਤੂੰ
ਖੁਦ ਕੋਲੋਂ ਗਿਲੇ ਹੋ ਜਾਣੇ ਮੈਨੂੰ, ਜਦ ਕਦੇ ਹੋਇਆ ਖਫਾ ਐਂ ਤੂੰ
ਰੁਲਦੇ ਘੁੱੜਦੇ ਮਾਹੀ ਨੂੰ ਮਿਲੀ ਵਾਂਗ ਪਨਾਹ ਐਂ ਤੂੰ
ਉਮਰ ਕੈਦ ਵੀ ਹੰਡਾਵਾਂ ਜਿਸ ਲਈ ਮੈਂ ਹੱਸਦੇ-ਹੱਸਦਿਆਂ, ਮੇਰਾ ਉਹ ਗੁਨਾਹ ਐਂ ਤੂੰ
ਮੇਰਾ ਉਹ ਗੁਨਾਹ ਐਂ ਤੂੰ...
- ਮਾਹੀ
ਮੋਬਾਇਲ ਨੰ.-9914189779