ਆਓ ਵਿਚਾਰੀਏ ਸਮਾਜ ਸੇਵੀ ਜਥੇਬੰਦੀਆਂ ਸਬੰਧੀ

08/20/2020 2:27:27 PM

ਐੱਨ.ਜੀ .ਓ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲੈ ਕੇ ਲੋਕਾਂ ਦੀ ਵੱਖ-ਵੱਖ ਤਰੀਕੇ ਨਾਲ ਸੇਵਾ ਕਰਦੇ ਹੋਇਆਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਫੇਸਬੁੱਕ ਉੱਤੇ ਪੜ੍ਹਨ ਦੇਖਣ ਨੂੰ ਮਿਲਦੀ ਹੈ। ਧਨ ਰੂਪੀ ਸਹਾਇਤਾ ਕਰਨ ਵਾਲੇ ਵੀ ਉਨ੍ਹਾਂ ਲਈ ਨੋਟਾਂ ਦਾ ਢੇਰ ਲਗਾਉਣ ਲਈ ਸੋਸ਼ਲ ਮੀਡੀਆ ਤੇ ਫੇਸਬੁੱਕ ਉੱਤੇ ਪੋਸਟ ਦੇ ਥੱਲੇ ਆਪਣੇ ਵਿਚਾਰ ਲਿਖਦੇ ਹਨ। ਸਮਾਜ ਸੇਵਾ ਕਰਨਾ ਬਹੁਤ ਵਧੀਆ ਉਪਰਾਲਾ ਹੈ ਪਰ ਸਾਰਥਿਕ ਰੂਪ ਵਿੱਚ ਇਹ ਸੇਵਾ ਹੁੰਦੀ ਹੈ ਕਿ ਵਿਖਾਵਾ। ਇਸ ਬਾਰੇ ਆਪਾਂ ਜਾਨਣ ਦੀ ਕੋਸ਼ਿਸ਼ ਨਹੀਂ ਕਰਦੇ। ਕੋਰੋਨਾ ਮਹਾਮਾਰੀ ਦੇ ਮੌਕੇ ਸਮਾਜ ਸੇਵੀ ਜੱਥੇਬੰਦੀਆਂ ਨੇ ਸਿਰ ਚੁੱਕੇ, ਜਿਨ੍ਹਾਂ ਦੀਆਂ ਆਟਾ ਦਾਲ ਵੰਡਦੇ, ਕਿੱਤੇ ਬਣਿਆ ਹੋਇਆ ਖਾਣਾ ਦਿੰਦੇ ਹੋਏ ਦੀਆਂ ਫੋਟੋਆਂ ਦੇਖਣ ਨੂੰ ਮਿਲੀਆਂ ਹਨ।

ਕੈਨੇਡਾ ’ਚ ਪੜ੍ਹਾਈ ਤੋਂ ਬਾਅਦ ਪੱਕੇ ਹੋਣ ਦੇ ਰਾਹ ਦਾ ਮਜਬੂਤ ਪੁਲ ਹੈ ‘ਪੋਸਟ ਗ੍ਰੈਜੂਏਟ ਵਰਕ ਪਰਮਿਟ’

ਮੇਰੇ ਖਿਆਲ ਅਨੁਸਾਰ ਜਿਵੇਂ ਜਿਵੇਂ ਬੇਰੁਜ਼ਗਾਰੀ ਆਪਣਾ ਸਿਰ ਚੁੱਕਦੀ ਆ ਰਹੀ ਹੈ, ਉਸੇ ਤਰ੍ਹਾਂ ਸਮਾਜ ਸੇਵੀ ਜਥੇਬੰਦੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ਉੱਤੇ ਧੜਾ ਧੜ ਸਿਰ ਚੁੱਕਦੀਆਂ ਦਿਖਾਈ ਦਿੰਦੀਆਂ ਹਨ। ਫੇਸਬੁੱਕ ਦੀ ਲੋਕ ਜ਼ਿਆਦਾ ਵਰਤੋਂ ਕਿਉਂ ਕਰਦੇ ਹਨ। ਇਸ ਸਬੰਧੀ ਮੈਂ ਲੇਖ ਲਿਖਣ ਲਈ ਫੇਸਬੁੱਕ ਵਿੱਚ ਆਪਣਾ ਦਾਖਲਾ ਲਿਆ ਅਤੇ ਫੇਸਬੁੱਕ ਵਿੱਚ ਕੀ ਸਹੀ ਤੇ ਕੀ ਗਲਤ, ਇਸ ਸਬੰਧੀ ਮੈਂ ਆਪਣੀ ਰਚਨਾ ਪੂਰੀ ਕਰ ਲਈ। ਪਰ ਐੱਨ.ਜੀ.ਓ. ਸਮਾਜ ਸੇਵੀ ਜਥੇਬੰਦੀਆਂ ਧੜਾ ਧੜ ਉੱਭਰਦੀਆਂ ਵੇਖ ਫੇਸਬੁੱਕ ਨੂੰ ਆਪਣਾ ਆਧਾਰ ਬਣਾ ਕੇ ਜੋ ਖੋਜ ਕੀਤੀ ਉਹ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ...

ਸ਼ਾਨੋ ਸ਼ੌਕਤ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਗੱਲਾਂ

ਕੋਰੋਨਾ ਮਹਾਮਾਰੀ ਦੌਰਾਨ ਪੁਲਸ ਵਰਦੀ ਵਿੱਚ 2-3 ਲੜਕੇ ਕਿਸੇ ਦਾ ਘਰ ਬਣਾਉਂਦੇ, ਕਿਸੇ ਦੀ ਬੀਮਾਰੀ ਦਾ ਇਲਾਜ ਕਰਵਾਉਂਦੇ ਹੋਏ ਵਿਖਾਈ ਦਿੱਤੇ। ਸਿਰਫ਼ ਸੇਵਾ ਕਰਨਾ ਉਹ ਵੀ ਸਰਕਾਰੀ ਪਹਿਰਾਵਾ ਪੁਲਸ ਵਰਦੀ ਪਹਿਨ ਕੇ? ਮੇਰੇ ਖਿਆਲ ਅਨੁਸਾਰ ਸੰਵਿਧਾਨ ਦੇ ਕਾਨੂੰਨਾਂ ਦੀ ਉਲੰਘਣਾ ਹੈ। ਪਹਿਲਾਂ ਇਨ੍ਹਾਂ ਨੇ ਫੇਸਬੁੱਕ ਵਿੱਚ ਆਪਣਾ ਪੰਨਾ ਚਾਲੂ ਕੀਤਾ, ਜਿਸ ਵਿੱਚ ਇਨ੍ਹਾਂ ਦਾ ਵਟਸਐਪ ਨੰਬਰ ਮੌਜੂਦ ਸੀ। ਕੋਰੋਨਾ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਦੁਕਾਨਾਂ ਤੇ ਵਿਉਪਾਰ ਦਾ ਕੰਮ ਠੱਪ ਹੋ ਗਿਆ। ਅਜਿਹੀ ਗ਼ਰੀਬੀ ਵਿੱਚ ਮੇਰੀ ਪਹਿਚਾਣ ਵਾਲੇ 2-3 ਸਕੂਲੀ ਬੱਚਿਆਂ ਤੋਂ ਆਪਣੀ ਫੀਸ ਨਹੀਂ ਸੀ ਭਰੀ ਜਾ ਰਹੀ। ਮੇਰੇ ਨਾਲ ਜਦੋਂ ਉਨ੍ਹਾਂ ਨੇ ਆਪਣੀ ਦੁਵਿਧਾ ਦੱਸ ਕੇ ਇਸ ਦਾ ਹੱਲ ਪੁੱਛਿਆ ਤਾਂ ਮੇਰੇ ਸਾਹਮਣੇ ਇੱਕ ਐਨ.ਜੀ.ਓ. ਜੋ ਅਰਬ ਦੇਸ਼ਾਂ ਵਿੱਚ ਲੋਕਾਂ ਦੀ ਫਾਂਸੀ ਰੋਕਣ ਲਈ ਉਨ੍ਹਾਂ ਦੀ ਕੀਮਤ ਅਦਾ ਕਰ ਰਹੀ ਹੈ ਤੇ 2 ਪੁਲਸ ਕਰਮਚਾਰੀ ਮੈਂ ਤਿੰਨਾਂ ਦੇ ਫੋਨ ਨੰਬਰ ਦਿੱਤੇ।

Ganesh Chaturthi 2020 : 126 ਸਾਲਾਂ ਬਾਅਦ ਬਣਿਆ ਇਹ ਯੋਗ, ਜਾਣੋ ਕਿਨ੍ਹਾਂ ਰਾਸ਼ੀਆਂ ਲਈ ਹੈ ਸ਼ੁੱਭ

ਆਪਣੇ ਵੱਲੋਂ ਵੀ ਵੇਰਵਾ ਲਿਖ ਕੇ ਸਹਾਇਤਾ ਕਰਨ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਪਰ ਕਿਸੇ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ। ਫੇਸਬੁੱਕ ’ਤੇ ਭਾਸ਼ਣ ਦੇ ਕੇ ਡੀਂਗਾਂ ਮਾਰਨ ਦਾ ਕੀ ਫਾਇਦਾ ਹੈ, ਜਦੋਂ ਜ਼ਰੂਰਤਮੰਦ ਵਿਅਕਤੀ ਦੀ ਸਹਾਇਤਾ ਤਾਂ ਦੂਰ ਦੀ ਗੱਲ, ਉਸ ਦਾ ਦੁੱਖ ਸੁੱਖ ਵੀ ਨਾ ਪੁੱਛਿਆ। ਅਰਬ ਦੇਸ਼ਾਂ ਵਿੱਚ ਜਾਨ ਬਚਾਉਣ ਵਾਲਿਆਂ ਦੇ ਅੱਜ ਕੱਲ੍ਹ ਦਰਸ਼ਨ ਨਹੀਂ ਹੋ ਰਹੇ। 2 ਪੁਲਸ ਵਾਲੇ ਸੇਵਾਦਾਰਾਂ ਦੀ ਸੋਸ਼ਲ ਮੀਡੀਆ ’ਤੇ ਆਲੋਚਨਾ ਹੋ ਰਹੀ ਹੈ ਕਿ ਲੱਖਾਂ ਕਰੋੜਾਂ ਕਮਾ ਕੇ ਗੱਡੀਆਂ ਖਰੀਦ ਰਹੇ ਹਨ। ਉਨ੍ਹਾਂ ਨੇ ਅਰਬਾਂ ਖਰਬਾਂ ਰੁਪਿਆ ਵਿਦੇਸ਼ੀ ਰਹਿੰਦੇ ਆਪਣੇ ਭੈਣਾਂ ਭਰਾਵਾਂ ਤੋਂ ਵਸੂਲ ਕੀਤਾ ਹੈ।

ਸ਼ੂਗਰ ਦੇ ਮਰੀਜ਼ ਕੀ ਖਾਣ ਤੇ ਕਿੰਨਾਂ ਵਸਤੂਆਂ ਤੋਂ ਕਰਨ ਤੋਬਾ, ਜਾਣਨ ਲਈ ਪੜ੍ਹੋ ਇਹ ਖ਼ਬਰ

ਸੋਚਣ ਵਾਲੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਜੋ ਲੱਖਾਂ ਕਰੋੜਾਂ ਦਾ ਫੰਡ ਇਕੱਠਾ ਕਰਕੇ ਲੋਕਾਂ ਦੀ ਸੇਵਾ ਹੋ ਰਹੀ ਹੈ ਕਿ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਜਾਂ ਜਾਣ ਬੁੱਝ ਕੇ ਉਨ੍ਹਾਂ ਦੀਆਂ ਅੱਖਾਂ ਤੇ ਕੰਨ ਬੰਦ ਹਨ। ਐਨ.ਜੀ.ਓ. ਸਮਾਜ ਸੇਵੀ ਜਥੇਬੰਦੀਆਂ ਦੇ ਨਾਮ ਰਜਿਸਟਰ ਕਰਵਾਉਣੇ ਜ਼ਰੂਰੀ ਹੁੰਦੇ ਹਨ। ਕੋਰੋਨਾ ਮਹਾਮਾਰੀ ਕਾਰਨ ਜਦੋਂ ਪੰਜਾਬ ਵਿੱਚ ਕਰਫਿਊ ਲਾਗੂ ਕਰ ਦਿੱਤਾ ਗਿਆ ਤਾਂ ਸੋਸ਼ਲ ਮੀਡੀਆ ’ਤੇ ਐਨ.ਜੀ.ਓ. ਜਥੇਬੰਦੀਆਂ ਖੁੰਬਾਂ ਵਾਂਗੂੰ ਪੈਦਾ ਹੋ ਗਈਆਂ। ਬਹੁ ਗਿਣਤੀ ਕੰਮ ਚਲਾਓ ਮਸ਼ਹੂਰੀ ਅਨੁਸਾਰ ਕਿਸੇ ਨੂੰ ਜ਼ਰੂਰਤ ਹੈ ਜਾਂ ਨਹੀਂ ਲੋਕਾਂ ਦੇ ਘਰ ਵਿੱਚ ਆਟਾ ਤੇ ਦਾਲ ਵੰਡਣੇ ਚਾਲੂ ਕੀਤੇ। ਮੇਰੀ ਜਾਣਕਾਰੀ ਅਨੁਸਾਰ ਇਹ ਵਿਹਲੜ ਅਤੇ ਅਮੀਰ ਵਪਾਰ ਵਰਗ ਦੇ ਨੌਜਵਾਨ ਮੁੰਡਿਆਂ ਦਾਂ ਦੁਕਾਨਾਂ ਬੰਦ ਹੋਣ ਕਾਰਨ ਸੇਵਾ ਦੇ ਨਾਂ ’ਤੇ ਬਾਹਰ ਘੁੰਮਣ ਦਾ ਉਪਰਾਲਾ ਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਪਹੁੰਚ ਬਣਾਉਣ ਲਈ ਬਹੁਤ ਸੋਹਣਾ ਤਰੀਕਾ ਸੀ।

ਕੁਝ ਹੱਦ ਤੱਕ ਉਨ੍ਹਾਂ ਦਾ ਇਹ ਸਪਨਾ ਪੂਰਾ ਤਾਂ ਹੋ ਗਿਆ ਪਰ ਲੋਕਾਂ ਵੱਲੋਂ ਮੰਗਿਆ ਜਾ ਰਿਹਾ ਫੰਡ ਕਿਸੇ ਕਿਨਾਰੇ ਨਾ ਲੱਗਿਆ। ਕਿਉਂਕਿ ਸ਼ਹਿਰੀ ਤੇ ਪੇਂਡੂ ਲੋਕ ਜਾਤੀ ਤੌਰ ’ਤੇ ਮੁੱਖੀਆਂ ਨੂੰ ਜਾਣਦੇ ਸਨ। ਉਨ੍ਹਾਂ ਦੀ ਸੇਵਾ ਸਬੰਧੀ ਜਾਣਦੇ ਸਨ। ਦਿਲ ਖੋਲ੍ਹ ਕੇ ਕਿਸੇ ਨੇ ਚੰਦਾ ਨਾ ਦਿੱਤਾ, ਜਿਸ ਕਰਕੇ ਅਜਿਹੀਆਂ ਸਮਾਜਿਕ ਜਥੇਬੰਦੀਆਂ ਸਥਾਪਤ ਹੋਣ ਤੋਂ ਪਹਿਲਾਂ ਖਤਮ ਹੋ ਗਈਆਂ। ਕੋਰੋਨਾ ਮਹਾਮਾਰੀ ਜਦੋਂ ਸ਼ੁਰੂ ਹੋਈ ਲੋਕਾਂ ਨੂੰ ਘਰ ਦੀਆਂ ਜ਼ਰੂਰਤਾਂ ਲਈ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਨਹੀਂ ਸੀ। ਉਸ ਸਮੇਂ ਪੰਜਾਬ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਇਹ ਜਥੇਬੰਦੀਆਂ ਧੱਕੇ ਨਾਲ ਆਟਾ ਅਤੇ ਦਾਲ ਵੰਡ ਕੇ ਸੇਵਾ ਦਾ ਸਿਹਰਾ ਬਟੋਰ ਰਹੀਆਂ ਸਨ। ਅੱਜ ਜ਼ਰੂਰਤਮੰਦਾਂ ਨੂੰ ਬਹੁਤ ਜ਼ਰੂਰਤ ਹੈ ਪਰ ਜਥੇਬੰਦੀਆਂ ਕਿਤੇ ਵੀ ਦਿਖਾਈ ਨਹੀਂ ਦੇ ਰਹੀਆਂ।  ਸਮਾਜਕ ਜਥੇਬੰਦੀਆਂ ਸੇਵਾ ਕਰਨ ਪਰ ਇਨ੍ਹਾਂ ਦਾ ਖ਼ਾਸ ਦਫ਼ਤਰ ਤੇ ਉਸ ਨਾਲ ਰਾਬਤੇ ਦੇ ਸਾਧਨ ਲੋਕਾਂ ਨਾਲ ਸਿੱਧੇ ਹੋਣੇ ਚਾਹੀਦੇ ਹਨ ਜਿਸ ਨੇ ਕੋਈ ਸੇਵਾ ਦੇਣੀ ਜਾਂ ਲੈਣੀ ਹੈ ਉਹ ਤੁਰੰਤ ਕਾਰਵਾਈ ਕਰ ਸਕੇ ਉਦਾਹਰਨ ਦੇ ਤੌਰ ਤੇ ਪਿੰਗਲਵਾੜਾ ਦਹਾਕਿਆਂ ਤੋਂ ਲੂਲੇ ਲੰਗੜੇ ਬੱਚਿਆਂ ਦੀ ਦੇਖ ਭਾਲ ਕਰ ਰਿਹਾ ਹੈ। ਜਨਤਾ ਉੱਪਰ ਜਦੋਂ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ, ਉੱਥੇ ਸਹਾਇਤਾ ਕਰਨ ਲਈ ਪਹੁੰਚ ਜਾਂਦੇ ਹਨ।

ਕਿਸੇ ਵੀ ਸ਼ਰਧਾ ਨਾਲ ਇਨ੍ਹਾਂ ਦੇ ਦਫ਼ਤਰ ਜਾ ਉਸ ਤੋਂ ਸਹਾਇਤਾ ਲੈ ਕੇ ਵੇਰਵੇ ਸਾਹਿਤ ਰਸੀਦ ਦਿੱਤੀ ਜਾਂਦੀ ਹੈ ਕਿ ਸਾਡਾ ਪੈਸਾ ਸਹੀ ਜਗ੍ਹਾ ’ਤੇ ਲੱਗ ਰਿਹਾ ਹੈ। ਪੰਜਾਬ ਵਿੱਚ ਸਾਡੇ ਸਰਕਾਰੀ ਸਕੂਲਾਂ ਤੇ ਡਿਸਪੈਂਸਰੀਆਂ ਦੀਆਂ ਇਮਾਰਤਾਂ ਬਹੁਤੀਆਂ ਵਧੀਆ ਨਹੀਂ ਹਨ ਤੇ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾਈ ਲਈ ਕਿਤਾਬਾਂ ਤੇ ਕੱਪੜੇ ਨਹੀਂ ਹਨ। ਗਰੀਬਾਂ ਲਈ ਇਲਾਜ ਲਈ ਪੈਸੇ ਨਹੀਂ ਹਨ। ਅਸੀਂ ਐੱਨਜੀਓ ਰੂਪੀ ਡਿਸਪੈਂਸਰੀਆਂ ਸਥਾਪਤ ਕਰ ਸਕਦੇ ਹਾਂ, ਜਿਸ ਨਾਲ ਥੋੜ੍ਹੀ ਫੀਸ ਤੇ ਦਵਾਈ ਦੇ ਕੇ ਪੁੰਨ ਖੱਟਿਆ ਜਾ ਸਕਦਾ ਹੈ। ਜ਼ਰੂਰਤਮੰਦ ਦੀ ਸੇਵਾ ਕਰਨਾ ਸਾਡਾ ਫਰਜ ਹੈ ਪਰ ਸੇਵਾ ਕਿਵੇਂ ਹੋ ਰਹੀ ਹੈ, ਇਹ ਜਾਨਣਾ ਵੀ ਜ਼ਰੂਰੀ ਹੈ। ਅੱਜਕਲ ਕੁਝ ਸਮਾਜਿਕ ਜਥੇਬੰਦੀਆਂ ਬਾਬਾ ਨਾਨਕ ਦੇ ਮੋਦੀ ਖਾਨੇ ਦੀ ਤਰ੍ਹਾਂ ਸਸਤੀਆਂ ਦਵਾਈਆਂ ਅਤੇ ਰਾਸ਼ਨ ਜਨਤਾ ਵਿੱਚ ਵੇਚ ਰਹੀਆਂ ਹਨ, ਜੋ ਸੋਹਣਾ ਉਪਰਾਲਾ ਹੈ। 

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ- 9914880392


rajwinder kaur

Content Editor

Related News