ਕਵਿਤਾਵਾ - ਚੁੱਪ, ਗੁਫਤਗੂ

Sunday, Aug 30, 2020 - 12:51 PM (IST)

ਕਵਿਤਾਵਾ - ਚੁੱਪ, ਗੁਫਤਗੂ

1. *ਚੁੱਪ*

ਚੁੱਪ ਦੀ ਵੀ 
ਇਕ ਜ਼ੁਬਾਨ ਹੁੰਦੀ ਹੈ
ਅੱਖਾਂ ਵਿੱਚ 
ਗੁਆਚੀਆਂ ਅੱਖਾਂ

...ਦਿਲ ਦਾ ਮਾਜਰਾ
ਦੱਸ ਦਿੰਦੀਆਂ ਨੇ

ਅੱਖਾਂ ਵਿੱਚ ਮਹਿਜ਼ 
ਸ਼ਿਕਵੇ ਹੋਣ ਤਾਂ
ਅਗਲੀਆਂ ਅੱਖਾਂ ਦੀ
ਜ਼ੁਬਾਨ ਠਾਕੀ ਜਾਂਦੀ ਹੈ। 

ਚੁੱਪ ਤੇ ਬੰਦ ਜ਼ੁਬਾਨ ਵਿੱਚ 
ਏਹੀ ਇਕ ਫ਼ਰਕ ਹੁੰਦਾ ਹੈ।


2.  *ਗੁਫਤਗੂ*

ਉਦਾਸ ਸੂਰਜ 
ਸਵਾਲ ਕਰਦਾ ਹੈ... 
"ਤੁਸੀਂ ਹਨੇਰੀਆਂ ਯਖ਼ ਰਾਤਾਂ ਵਿੱਚ ਵੀ
ਬਲਦੇ ਹੀ ਰਹਿੰਦੇ ਹੋ!"
ਇਸ਼ਕ ਦੇ ਰੰਗ ਵਿੱਚ ਰੰਗੀ 
ਹੋਂਦ ਜਵਾਬ ਦਿੰਦੀ ਹੈ... 

"ਬਲਣਾ ਹੀ ਤਾਂ ਜ਼ਿੰਦਗੀ ਹੈ
ਯਖ਼ ਹੋਏ ਤਨ ਨੂੰ ਤਾਂ 
ਲਾਸ਼ ਕਹਿੰਦੇ ਨੇ।"

*ਸੰਧੂ ਗਗਨ*
+917888512802


author

rajwinder kaur

Content Editor

Related News