ਨਿਸ਼ਾਨੀ ਛੰਦ

Thursday, Mar 15, 2018 - 04:21 PM (IST)

ਨਿਸ਼ਾਨੀ ਛੰਦ

ਹਾੜ੍ਹੇ ਲੋਕੋ ਨਾੜ ਨੂੰ, ਨਾ ਅੱਗ ਲਗਾਓ 
ਧਰਤੀ ਧਾਹਾਂ ਮਾਰਦੀ, ਨਾ ਕਹਿਰ ਕਮਾਓ ।

ਧੂੰਆਂ ਕਾਲਕ ਹੋ ਗਏ, ਸਾਡਾ ਸਿਰਨਾਵਾਂ 
ਰੰਗਲੇ ਦੇਸ਼ ਪੰਜਾਬ ਦੀ, ਨਾ ਸ਼ਾਨ ਗੁਆਓ ।

ਜੀਵ ਅਨੇਕਾਂ ਕੀਮਤੀ, ਨਿੱਤ ਜਿਉਂਦੇ ਸੜਦੇ 
ਚੱਪਾ -ਚੱਪਾ ਜ਼ਮੀਨ ਦਾ, ਨਾ ਸਿਵੇ ਬਣਾਓ ।

ਵਰਤੋਂ ਜੋਗੇ ਰਹੇ ਨਾ, ਹੁਣ ਪੌਣ ਤੇ ਪਾਣੀ 
ਚੰਦਨ ਵਰਗੀ ਰੇਤ ਨੂੰ, ਨਾ ਰਾਖ ਬਣਾਓ ।

ਦੁੱਖੜੇ ਲਏ ਵਿਆਜ ਨੇ, ਕਰਕੇ ਮਨਮਾਨੀ 
ਕੁਦਰਤ ਦੇ ਸ਼ਿੰਗਾਰ ਨੂੰ, ਨਾ ਭੇਂਟ ਚੜ੍ਹਾਓ ।

ਖੜ੍ਹੇ ਕਤਾਰਾਂ ਬੰਨ, ਜੋ ਬਣ ਰਾਖੇ ਤੇਰੇ 
ਰੁੱਖੜੇ ਹੰਝੂ ਕੇਰਦੇ , ਕੋਈ ਧੀਰ ਧਰਾਓ ।

ਨਵੇਂ ਯੁੱਗ ਦੇ ਹਾਣੀਓ, ਕੋਈ ਕਰੋ ਵਸੀਲਾ 
ਸਾਵੀ ਚਾਦਰ ਓੜ ਕੇ, ਮੁੜ ਦੇਸ਼ ਬਚਾਓ ।

ਜਗਜੀਤ ਕੌਰ ਢਿੱਲਵਾਂ
ਫੋਨ ਨੰ:  75891-68133


Related News