ਰੋਟੀ
Thursday, Jan 24, 2019 - 12:54 PM (IST)

ਸ਼ਾਮ ਕੰਮ ਤੋ ਥੱੱਕਿਆ ਟੁੱਟਿਆ ਘਰ ਆਇਆ। ਔਖੇ-ਸੌਖੇ ਦੋ ਰੋਟੀਆਂ ਬਣਾਈਆਂ ਤੇ ਕੁਝ ਦਿਨ੍ਹਾਂ ਪਹਿਲਾਂ ਬਣੀ ਸਬਜ਼ੀ ਨਾਲ ਹੀ ਖਾ ਲਈਆਂ। ਖਿਆਲ ਆਇਆ ਕਿ ਮਾਂ ਨੂੰ ਘਰ ਫੋਨ ਕੀਤੇ ਵੀ ਬੜੇ ਦਿਨ ਹੋ ਗਏ ਨੇ, ਚੱਲ ਫੋਨ ਹੀ ਮਿਲਾ ਲਵਾਂ। ਮਾਂ ਨੇ ਫੋਨ ਚੱਕਦਿਆਂ ਸਾਰ ਹੀ ਮੈਨੂੰ ਤਾਂ ਕੁੱਝ ਬੋਲਣ ਨਾ ਦਿੱਤਾ ਪਹਿਲਾਂ ਰਾਜ਼ੀ ਖੁਸ਼ੀ ਪੁੱਛਿਆ। ਮੈਂ ਵੀ ਹੋਕਾ ਜਿਹਾ ਭਰ ਕੇ ਕਹਿ ਦਿੱਤਾ ਸਭ ਵਧੀਆ ਹੈ ਮਾਏ। ਪੁੱਤ ਤਾਂ ਤੇਰਾ ਮੌਜਾਂ ਕਰਦਾ ਏ , ਇੰਨਾ ਸੁਣ ਕੇ ਮਾਂ ਖੁਸ਼ ਹੋ ਗਈ ਤੇ ਕਹਿਣ ਲੱਗੀ “ਪੁੱਤ
ਜਿਉਂਦਾ ਰਹਿ ਅੱਜ ਤੇਰੀ ਕਮਾਈ ਸਦਕਾ ਹੀ ਘਿਓ ਨਾਲ ਚੋਪੜੀ ਰੋਟੀ ਨਸੀਬ ਹੋਈ ਹੈ। ਵਰਨਾ ਸਾਰੀ ਜਿੰਦਗੀ ਸੁੱਕੀਆਂ ਖਾ-ਖਾ ਕੇ ਲੰਘ ਗਈ।
ਕਿਰਨਪ੍ਰੀਤ ਕੌਰ
+4368864013133