ਡਾਕਾ

06/02/2020 5:17:30 PM

ਸੰਦੀਪ ਕੁਮਾਰ ਨਰ ਬਲਾਚੌਰ

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਅੰਦਰ ਵੜ੍ਹੇ ਲੋਕ ਡਰ ਕੇ, ਸਾਨੂੰ ਨਾ ਕਿੱਧਰੇ, ਕੋਈ ਮਾਰ ਜਾਂਦਾ,
ਸ਼ਦਰਾ ਨਾਲ ਵਸਦੇ ਸ਼ਹਿਰ ਨੂੰ, ਬੁਰੀ ਨਜ਼ਰ ਨਾਲ ਕੋਈ ਵੇਖ ਜਾਂਦਾ।
ਨੰਗੇ ਪੈਰ, ਭੁੱਖ ਨਾਲ ਬੀਤੇ ਦੁਪਹਿਰ, ਹਾਲ ਨਾ ਪੁੱਛ, ਇੱਥੇ ਗਰੀਬ ਦਾ,
ਭਾਸ਼ਣ ਦੇਵੇ ਖੜ੍ਹਕੇ ਨੇਤਾ, ਜਿਵੇਂ ਰੱਬ ਹੀ ਬਣ ਚੱਲਿਆ ਹੋਵੇ, ਉਹਨਾਂ ਦੇ ਨਸੀਬ ਦਾ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਭੁੱਖੇ ਮਰ ਗਏ ਡੰਗਰ, ਕੁੱਤੇ ਵੀ ਤਰਸ਼ਣ ਲੰਗਰ, ਐਂਸੀ 'ਰੱਬ, ਕਈ ਯੁੱਗਾਂ ਖੇਂਡ ਖਡਾਉਂਦਾ,
ਦੂਰ - ਦੂਰ ਤੱਕ ਪੰਛੀ ਉੱਡਾਉਦਾ, ਬੰਦਾ ਪੰਛੀਆ ਦੇ ਬੱਚਿਆ ਵਾਂਗ, ਸੈਂਅ ਅੰਦਰ ਵੜ੍ ਜਾਂਦਾ।
ਤਹਿਕੀਕ ਜਿਹੀ ਕਰਕੇ ਜੱਗ ਦੀ, ਫੇਰ ਚਿੱਕਣੀ ਮਿੱਟੀ ਵੀ, ਤੂੜ ਵਾਂਗ ਉਡਾਉਂਦਾ।
ਮਰਜੀ ਤੇਰੀ ਚੱਲੇ, 'ਰੱਬਾ ਮੇਰਿਆ, ਮਤੀਰਾ ਜਿਹਾ, ਸਮਝ ਕੇ ਬੰਦਾ, ਬੰਦੇ ਨੂੰ ਦੇਵੇਂ ਗੱਬਿਓ ਪਾੜ,
ਬੀਜੀ ਜਿਵੇਂ ਫ਼ਸਲ 'ਕਰੋਨਾ, ਬੰਜਰਾਂ ਵਿੱਚ ਜਿਵੇਂ ਉੱਗਦਾ, ਪਹਾੜੀ ਬਾਜਰਾ ਵਾਰ - ਵਾਰ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਦਿਨੇ ਡਾਕੇ ਮਾਰਦੇਂ, ਜਦ ਚੋਰ ਕਿਸੇ ਬੰਦੇ, ਪਿੱਛੇ ਜਾਣ ਲੱਗਦੇ,
ਕਿਸੇ ਲਿਖਣ ਵਾਲੇ ਦੇ ਦਰਦਾਂ ਨੂੰ ਵੇਚ - ਵੇਚ, ਫੇਰ ਕਈ ਢਿੱਡ ਭਰਦੇ।
ਆਪਣੀ ਕੋਈ ਤਰਕੀਬ ਲੱਭ ਲਓ, ਮੋਤ ਤਾਂ ਹੱਥ ਵੱਸ ਰੱਬ ਦੇ, ਤੂੰ ਕਿਵੇ ਦਿਉ ਬੰਦਾ ਕੋਈ ਮਾਰ,
ਕਿਉ ਹੋਰਾਂ ਦੇ, ਅਰਮਾਨਾਂ ਦੀਆਂ ਲਿਖਤਾਂ ਨੂੰ ਬਦਲ - ਬਦਲ ਕੇ, ਸਕੂਨ ਦੇ ਦਿਨ ਲੱਭਦੇ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਕਤਲ ਕਰਦੇ, ਕਿਸੇ ਦੀ ਕਲਾ ਦਾ, ਜਿਵੇਂ ਜਿੰਦਾ ਇੰਨਸਾਨ ਨੂੰ, ਅੱਗ ਨਾਲ ਹੋਵਣ ਸਾੜ੍ਦੇ।
ਸੰਦੀਪ ਦਾ ਕੰਮ ਆਇਨਾ ਦਿਖਾਉਣਾ, ਰੱਬ ਆਪ ਹੀ ਜਦ ਸਭ ਭਵਿੱਖ ਬਾਣੀ ਕਰਦੇ,
ਮੁਫ਼ਤ ਨਹੀਂਓ ਮਿਲਦਾ ਕਿਸੇ ਨੂੰ ਸਾਹ, ਲੱਖ ਦੁਆਵਾ ਕਰੇ 'ਬੰਦਾ, ਫਰੇ ਮਿਲਦੇ ਨੇ ਰਾਹ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਰੱਬ ਭੁੱਲਿਆ ਏਥੇ ਦੁਨੀਆ ਨੂੰ, ਗੱਬਰ ਵਰਗੇ, ਡਾਕੂ ਵੀ ਤੁਰ ਗਏ ਆਪਣੇ ਰਾਹ,
ਮੰਨਿਆ ਕਿਸੇ ਨੂੰ ਵੀ ਅਸੀਂ ਮੰਨ ਵਿੱਚ ਗੁਰੂ ਹੈ ਧਾਰਿਆ, ਗੁਰੂ ਨਾ ਚਾਹੇ।
ਮੇਰਾ ਸ਼ਾਗਿਰਦ ਨੂੰ ਗਲਤ ਰਾਸਤੇ ਜਾਵੇ ਕੋਈ ਪਾ,
ਨਰ ਮੰਨਦਾ, ਇਸ ਦੁਨੀਆ ਵਿੱਚ ਮੰਜ਼ਿਲ ਪਾਉਣ ਲਈ,
ਰੱਬ ਦਾ ਸਹਾਰਾ ਲੈਣਾ ਨਹੀਂ ਹੈ ਗੁਨਾਹ।
ਕੋਈ ਕਿਸੇ ਦੇ ਤਰ੍ਹਾਂ ਨਹੀਂਓ ਬਣ ਸਕਦਾ, ਭਾਵੇਂ ਨਵਾਂ ਗੁਣ ਸਿੱਖ ਜਾਵੇ, ਭੁਲੇਖੇ ਜਿਹੇ ਪਾ,
ਬਣ ਕੇ ਸਕਾ ਭਰਾ, ਕੋਸ਼ਿਸ਼ਾਂ ਕਰੇ ਹੁਣ ਉਹ ਡਿੱਗ ਨਾ ਜਾਵੇ, ਪੈ ਜਿਵੇਂ, ਸਿੱਧੇ ਜਿਹੇ ਰਾਹ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਸਾਰੀ ਕਮਾਈ ਨੂੰ ਲੁੱਟ ਕੇ ਲੈ ਜਾਂਦਾ।

ਆਈਆਂ ਕਈ ਵਾਰ ਇਹੋ ਜਿਹੀਆਂ ਮਹਾਂਮਾਰੀਆਂ, ਕਿਸੇ ਦੇ ਅੰਤ ਉੱਤੇ ਕੀ ਲਿਖਣਾ,
ਅੰਦਾਜਾ ਲਾ ਕੇ ਵੇਖ ਲਵੀਂ ਕਦੇ ਉਸਦਾ।
ਇੱਥੇ ਜਿਹਦਾ - ਜਿਹਦਾ ਦਾਅ ਲੱਗੇ, ਉਹੀਂ ਬਿਨਾਂ ਗੱਲ ਤੋਂ ਢਾਹੁਣ ਨੂੰ ਫਿਰਦਾ,
ਰੱਬਾ ਤੇਰੀ ਮਰਜੀ ਖਿਲਾਫ, 'ਤਾਂ, ਪੱਤਾ ਵੀ ਨਹੀਂ ਹਿਲਦਾ, ਜੇ ਤੂੰ ਜਾਹੇ ਤਾਂਹੀ ਕੁਝ ਹੋ ਸਕਦਾ।

ਤੇਰੇ ਸ਼ਹਿਰ ਵਿਚ ਰੱਬਾ ਉਜਾੜਾ ਪੈ ਜਾਂਦਾ,
ਆਉਂਦਾ ਕੋਈ ਡਾਕੂ ਲੁੱਟ ਕੇ ਲੈ ਜਾਂਦਾ।

ਕਹੇਂ ਸੰਤ,,,,,, !

'ਅਰੇ, "ਮੈਂ ਸਾਰਾ ਦਿਨ ਕਮਾਤਾ ਹੂੰ,
ਰਾਤ ਕੋਈ ਆਤਾ ਹੈ, 'ਮੇਰੀ ਸਾਰੀ ਕੀ ਸਾਰੀ, ਕਮਾਈ ਲੇ ਜਾਤਾ,
ਬੋ ਤੋਂ ਪਹੁੰਚ ਗਿਆ ਉੱਪਰ, ਹਮ ਵੀਚ ਮੇਂ, 'ਹੀ ਲਟਕੇ ਰਹਿ ਗਏ,
ਅਰੇ ਬੱਚਾ, ਕਿਸ ਕਾ ਹੈ, ਬੱਚਾ ਤੋ ਹਮਾਰਾ ਹੀ ਹੈ"।

ਹਿੱਕ ਤਾਣ ਕੇ ਕਹਿ ਜਾਂਦੇ ਹਨ ਜਿਹਨਾਂ ਵਿੱਚ ਦਮ ਹੁੰਦਾ ਹੈ,,,,,,, !
"ਹਮ ਸਾਧੂ ਹੈ, ਜੋ ਵੀ ਆਤਾ ਹੈ, ਹਮਸੇ ਕੁਝ ਨਾ ਕੁਝ ਲੇਕਰ ਜਾਤਾ ਹੈ"।
ਹਾਂ, ਆਖਿਰ ਮੇਰੇ ਮੌਲਾ ਨੇ, ਸੱਚ ਹੀ ਕਹਾ ਹੈ,,,,,,, !
"ਕਿਸੀ ਸੱਚੇ ਸੰਤ ਕਾ ਇਮਤਿਹਾਨ ਨਹੀਂ ਲੇਤੇਂ"।


Iqbalkaur

Content Editor

Related News