ਰੱਖੜੀ

Friday, Sep 07, 2018 - 01:31 PM (IST)

ਸੋਹਣੇ ਜਿਹੇ ਗੁੱਟ ਤੇ
ਸਜਾ ਤੂੰ ਲਵੀਂ,
ਹੌਕਾ ਨਾ ਭਰੀ ਥੋੜ੍ਹਾ
ਮੁਸਕਾ ਤੂੰ ਲਵੀਂ,
ਛਾਤੀ ਨਾਲ ਲਾ ਕੇ
ਤੂੰ ਪਾ ਲਵੀਂ ਗੱਲਵਕੜੀ ,
ਵੀਰੇ ਡਾਕ ਰਾਹੀਂ ਭੇਜ
ਰਹੀ ਹਾਂ ਤੈਨੂੰ ਰੱਖੜੀ ।
ਫਿਰ ਫੁੱਲਾਂ ਨਾਲ ਫਬਾਇਆ
ਲਫਾਫਾ ਖੋਲ੍ਹ ਲਵੀਂ,
ਮਹਿਕਦੇ ਫੁੱਲਾਂ ਵਿਚੋਂ ਪਿਆਰ
ਭੈਣ ਦਾ ਟੋਹ ਲਵੀਂ,
ਸੁਗਾਤ ਭੇਜ ਰਹੀ ਹਾਂ
ਮੰਨਿਆਂ ਚੰਦਨ ਦੀ ਲੱਕੜੀ,
ਵੀਰੇ ਡਾਕ ਰਾਹੀਂ ਭੇਜ
ਰਹੀ ਹਾਂ ਤੈਂਨੂੰ ਰੱਖੜੀ ।
ਸੋਹਣੇ ਜਿਹੇ ਡੱਬੇ 'ਚੋਂ
ਮਿਠਾਈ ਖੋਲ੍ਹੀ ਤੂੰ,
ਕਰ ਵੀਡੀਓ ਕਾਲ ਫਿਰ
ਮੇਰੇ ਨਾਲ ਬੋਲੀ ਤੂੰ,
ਮੁਆਫ ਕਰੀਂ ਤੇਰੇ ਸ਼ਹਿਰ
ਵੀਰਾ ਮੈਂ ਨਾ ਅੱਪੜੀ,
ਵੀਰੇ ਡਾਕ ਰਾਹੀਂ ਭੇਜ
ਰਹੀ ਹਾਂ ਤੈਨੂੰ ਰੱਖੜੀ ।
ਵਿਚ ਪਰਦੇਸਾਂ ਬੈਠਾ ਵੀਰੇ
ਯਾਦ ਆਵੇ ਤੂੰ,
ਕਦ ਪਿੰਡ ਆਵੇਂ 'ਕਿਸ਼ੋਰ,ਵੀਰੇ
ਗੱਲ ਲਾਵੇਂ ਤੂੰ,
ਯਾਦ ਆਵੇ ਜਦ ਖੇਡਦੇ ਸਾ
ਗੋਲ-ਗੋਲ ਬਣ ਚੱਕਰੀ,
ਵੀਰੇ ਡਾਕ ਰਾਹੀਂ ਭੇਜ
ਰਹੀ ਹਾਂ ਤੈਨੂੰ ਰੱਖੜੀ ।
ਕਿਰਨ ਸ਼ਾਹ ਰਚਨਾ
ਮੋ. 9914449133


Related News