ਨਿਜ
Sunday, Mar 25, 2018 - 05:20 PM (IST)

ਜੀਵਨ ਦੇ ਪਲ ਬਹੁਤੇ ਮਹਿੰਗੇ
ਨਿਜ ਦੇ ਇਹ ਮੁਹਤਾਜ ਨਹੀ
ਜਿਨਾਂ ਨੇ ਇਹ ਨਿਜ ਹੰਢਾਏ
ਉਹ ਹੋਏ ਕਦੇ ਆਬਾਦ ਨਹੀ
ਨਿਜ ਦੇ ਸਾਥੀ ਪਾਗਲ ਹਾਥੀ
ਜਿਨਾਂ ਦੇ ਕੋਈ ਰਾਹ ਨਹੀ
ਤੁਰਦੇ ਨੇ ਇਹ ਬੇਪ੍ਰਵਾਹੀ
ਅੰਤ ਲੈਂਦੇ ਸੌਖੇ ਸਾਹ ਨਹੀ
ਹਟ ਸੁਰਿਦਰ ਨਿਜ ਤੌ ਪਾਸੇ
ਭਰਨੇ ਇਸਦੇ ਤਾਬ ਨਹੀ
ਜੀਵਨ ਦੇ ਪਲ ਬਹੁਤੇ ਮਹਿੰਗੇ
ਨਿਜ ਦੇ ਇਹ ਮੁਹਤਾਜ ਨਹੀ
ਜਿਨਾਂ ਨੇ ਇਹ ਨਿਜ ਹੰਢਾਏ
ਉਹ ਹੋਏ ਕਦੇ ਆਬਾਦ ਨਹੀ
ਸੁਰਿਦਰ ਮਾਣੂਕੇ ਗਿਲ
8872321000