ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋ ਪ੍ਰੈਸ ਨੋਟ
Tuesday, May 01, 2018 - 02:43 PM (IST)

ਟੈਕਨੀਕਲ ਸਰਵਿਸਜ਼ ਯੂਨੀਅਨ ਉਪ ਮੰਡਲ ਕਮਰਸ਼ੀਅਲ-2, ਬਠਿੰਡਾ ਅਤੇ ਟੈਕਨੀਕਲ-2, ਬਠਿੰਡਾ ਦੇ ਸਕੱਤਰ ਸ਼੍ਰੀ ਬੋਧ ਰਾਜ ਸੇਠੀ ਦੀ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਪੀ.ਐਸ.ਪੀ. ਸੀ.ਐਲ ਵੱਲੋ ਮਿਤੀ 30-4-2018 ਨੂੰ ਪਾਵਰਾਕਾਮ ਦੀਆਂ ਸੇਵਾਵਾਂ ਤੋਂ ਰਿਟਾਇਰ ਹੋ ਚੁੱਕੇ ਹਨ। ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਸਾਥੀ ਦੀ ਵਿਦਾਇਗੀ ਪਾਰਟੀ ਵੀ ਕੀਤੀ ਗਈ। ਇਸ ਮੌਕੇ ਤੇ ਬੋਲਦਿਆਂ ਮੰਡਲ ਪ੍ਰਧਾਨ ਸ਼੍ਰੀ ਰੇਸ਼ਮ ਕੁਮਾਰ ਅਤੇ ਸਕੱਤਰ ਜਗਜੀਤ ਮਹਿਤਾ ਨੇ ਸਾਥੀ ਨੂੰ ਰਿਟਾਇਰਮੈਂਟ ਵੇਲੇ ਖੁਸ਼ੀ ਪ੍ਰਗਟ ਕਰਦਿਆਂ ਸਾਥੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਾਵੇ ਬੋਧਰਾਜ ਸੇਠੀ ਜੀ ਬਿਜਲੀ ਬੋਰਡ ਤੋਂ ਰਿਟਾਇਰ ਹੋ ਗਏ ਹਨ। ਜਥੇਬੰਦੀ ਟੈਕਨੀਕਲ ਸਰਵਿਸਜ਼ ਯੂਨੀਅਨ ਵਿਚ ਹਮੇਸ਼ਾ ਕੰਮ ਕਰਦੇ ਰਹਿਣਗੇ ਅਤੇ ਜੋ ਬੋਧਰਾਜ ਸੇਠੀ ਜੀ ਦੀ ਰਿਟਾਇਰਮੈਂਟ ਮਗਰੋਂ ਵਰਕ ਲੋਡ ਹੋਰ ਸਾਥੀਆਂ ਉੱਤੇ ਪੈਣਾ ਹੈ। ਇਸ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਨਿਯਮਾਂ ਮੁਤਾਬਕ ਨਵੀਂਆਂ ਭਰਤੀਆਂ ਕੀਤੀਆਂ ਜਾਣ, ਜੋ ਕਿ ਬਿਜਲੀ ਵੰਡ ਪ੍ਰਣਾਲੀ ਨੂੰ ਸੁਚੱਜੇ ਢੰਗ ਨਾਲ ਕਾਇਮ ਰੱਖਿਆ ਜਾ ਸਕੇ। ਇਸ ਮੌਕੇ 'ਤੇ ਸ/ਡ ਪ੍ਰਧਾਨ ਪਰਮਜੀਤ ਸਿੰਘ, ਮੰਡਰ ਸੁਪਰੀਡੈਂਟ ਸ਼੍ਰੀ ਰਜਿੰਦਰ ਕੁਮਾਰ ਸੇਠੀ ਨੇ ਵੀ ਪ੍ਰੋਗਰਾਮ ਨੂੰ ਸੰਬੋਧਨ ਕੀਤਾ।
ਮੰਡਲ ਸਕੱਤਰ ਟੀ. ਐਸ. ਯੂ ਬਠਿੰਡਾ
ਮੋਬਾਈਲ ਨੰ. 98880-57942