ਪ੍ਰੈੱਸ ਨੋਟ
Saturday, Oct 06, 2018 - 12:29 PM (IST)

ਜਲੰਧਰ— ਅੱਜ ਆਜਾਦ ਟੈਕਸੀ ਯੂਨੀਅਨ ਦੀ ਸਲਾਨਾ ਮੀਟਿੰਗ ਇੱਥੋਂ ਦੇ ਦੇਸ਼ ਭਗਤ ਦੀ ਯਾਦਗਾਰੀ ਹਾਲ ਵਿਖੇ ਹਰਨਰਾਇਣ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਟੈਕਸੀ ਅਪਰੇਟਰਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੂਰੇ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਜੰਮੂ, ਦਿੱਲੀ ਅਤੇ ਯੂ.ਪੀ ਦੇ ਟੈਕਸੀ ਡਰਾਈਵਰ ਅਤੇ ਅਪਰੇਟਰਾਂ ਵੀਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਦੇ ਜਨਰਲ ਸੈਕਟਰੀ ਸੁਖਜੀਤ ਸਿੰਘ ਬੈਨੀਪਾਲ ਨੇ ਸਾਰੇ ਪੰਜਾਬ ਅਤੇ ਬਾਹਰੀ ਸੂਬਿਆਂ ਦੇ ਟੈਕਸੀ ਅਪਰੇਟਰਾਂ ਨੂੰ ਇਕਜੁੱਟ ਹੋਣ ਅਤੇ ਇਕ ਰੇਟ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲ-ਡੀਜ਼ਲ ਅਤੇ ਟ੍ਰਾਂਸਪੋਰਟ ਨੂੰ ਜੀ.ਐੱਸ.ਟੀ ਦੇ ਦਾਇਰੇ ਅੰਦਰ ਲਿਆਉਂਦਾ ਜਾਵੇ। 'ਵਨ ਟਾਈਮ' ਟੈਕਸ ਨੂੰ ਘਟਾ ਕੇ ਇਕੋ ਕੈਟਗਰੀ ਪਰ ਸੀਟ ਵਿਚ ਲਾਗੂ ਕੀਤਾ ਜਾਵੇ, ਟੈਕਸੀ ਗੱਡੀ ਦੀ ਇੰਨਸ਼ੋਰੈਂਸ ਘੱਟ ਕੀਤੀ ਜਾਵੇ, ਪੰਜਾਬ ਵਿਚ ਗੈਰ-ਕਾਨੂੰਨੀ ਤੌਰ 'ਤੇ ਸਵਾਰੀਆਂ ਢੋਅ ਰਹੀਆਂ ਗੱਡੀਆਂ, ਛੋਟੇ ਹਾਥੀ, ਸਕੂਲ ਬੱਸਾ ਆਦਿ ਨੂੰ ਬੰਦ ਕਰਵਾਇਆ ਜਾਵੇ। ਪੰਜਾਬ ਪਰਮਿਟ ਗੱਡੀਆਂ ਨੂੰ ਨਾਲ ਲੱਗਦੀਆਂ ਚਾਰ ਸਟੇਟਾਂ ਦੀ ਆਨ-ਲਾਈਨ ਪਰਮਿਸ਼ਨ ਦਿੱਤੀ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੂੰ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਮੌਕੇ ਸਿੰਘ ਸੈਡੀ ਸ਼ਮਸ਼ੇਰ ਸਿੰਘ ਮਾਂਗਟ, ਰਜਿੰਦਰ ਸਿੰਘ ਹੁੰਦਲ, ਰਮਨਦੀਪ ਸਿੰਘ ਸੰਧੂ,ਦਵਿੰਦਰ ਸਿੰਘ ਰੰਧਾਵਾ , ਸ਼ਰਨਜੀਤ ਸਿੰਘ ਕਲਸੀ, ਪਵਨਦੀਪ ਸਿੰਘ ਪੰਮਾ, ਗੁਰਿੰਦਰ ਸਿੰਘ ਲਾਲੀ, ਯੰਗ ਬਹਾਦਰ ਸਿੰਘ ਬੱਲੂ, ਜਗਮੋਹਨ ਸਿੰਘ ਧਾਮੀਂ, ਸੰਤੋਖ ਸਿੰਘ ਲਾਡੀ, ਲੱਛਰ, ਵਿਜੈ ਮੁਹੰਮਦ, ਪਰਮਿੰਦਰ ਸਿੰਘ ,ਗਗਨ ਕੁਮਾਰ ਗੱਗੀ, ਮਨਰਾਜ ਸਿੰਘ ਰਾਜਾ, ਸੁਖਮਿੰਦਰ ਸਿੰਘ ਸੁੱਖਾ, ਨਵਜੋਤ ਸਿੰਘ ਬਾਠ।
ਹਰਨਰਾਇਣ ਸਿੰਘ ਮਾਨ(98782-01919)
ਪਵਨਦੀਪ ਸਿੰਘ ਪੰਮਾ(98768-15589)