ਅਖਾਉਤੀ ਬਾਬੇ
Saturday, Oct 28, 2017 - 05:33 PM (IST)
ਦੇਸ਼ ਨੂੰ ਪਏ ਲੁੱਟਣ ਬਾਬੇ।
ਏ - ਸੀ ਕਾਰਾਂ ਝੂਟਣ ਬਾਬੇ।
ਮਾਲ ਲਿਆਓ ਕਹਿੰਦੇ ਬਾਬੇ।
ਮੋਹ ਮਾਇਆ ਵਿੱਚ ਰਹਿੰਦੇ ਬਾਬੇ।
ਤਾਕਤ ਦੀ ਹਾਮੀਂ ਭਰਦੇ ਬਾਬੇ।
ਦਾਦਾਗਿਰੀ ਨੇ ਕਰਦੇ ਬਾਬੇ।
ਕੂੜ ਦਾ ਭਾਸ਼ਨ ਦਿੰਦੇ ਬਾਬੇ।
ਲੋਕਾਂ ਦੇ ਇਹ ਛਿੰਦੇ ਬਾਬੇ।
ਐਸ਼ -ਪ੍ਰਸਤੀ ਕਰਦੇ ਬਾਬੇ।
ਢਿੱਡ ਆਪਣਾ ਹੀ ਭਰਦੇ ਬਾਬੇ।
ਹੱਕ ਪਰਾਇਆ ਛੱਕਦੇ ਬਾਬੇ।
ਅੱਖ ਮੈਲੀ ਨਾਲ ਤਕਦੇ ਬਾਬੇ।
ਲੈੱਗ-ਪੀਸ ਨੇ ਖਾਂਦੇ ਬਾਬੇ।
ਦਾਰੂ ਵੀ ਨੇ ਪੀ ਜਾਂਦੇ ਬਾਬੇ।
ਚਿੱਟੀ ਦਾੜ੍ਹੀ ਭਗਵੇਂ ਵਾਲੇ ਬਾਬੇ।
ਢਿੱਡੋਂ ਖੋਟੇ, ਦਿਲ ਦੇ ਕਾਲੇ ਬਾਬੇ।
ਕੂੜ ਕਮਾਉਂਦੇ ਹਤਿਆਰੇ ਬਾਬੇ।
ਘਟੀਆ ਕਰਦੇ ਨੇ ਕਾਰੇ ਬਾਬੇ।
ਸਾਰੇ ਨਹੀਂ ਹਨ ਜੋ ਮਾੜੇ ਬਾਬੇ।
ਵਿਰਲੇ ਉਹ ਜੋ ਨਿਆਰੇ ਬਾਬੇ।
ਜੇ ਚਾਹੁੰਦੇ ਹੋ ਦਿਲੋਂ ਲੋਚਦੇ ਬਾਬੇ।
ਚੁਣਿਓਂ 'ਘੇਸਲ' ਚੰਗੀ ਸੋਚ ਦੇ ਬਾਬੇ।
- ਕਸ਼ਮੀਰ ਘੇਸਲ 905/43 ਏ, ਚੰਡੀਗੜ੍ਹ ।
- ਮੋ: 94 63 65 60 47
