ਕਵਿਤਾਵਾਂ : ਤਰੀਫ਼, ਸਤਰੰਗੀ ਪੀਂਘ

Thursday, Aug 06, 2020 - 11:33 AM (IST)

ਕਵਿਤਾਵਾਂ : ਤਰੀਫ਼, ਸਤਰੰਗੀ ਪੀਂਘ

ਤਰੀਫ਼

ਕੀ ਕਰਾਂ ਤਰੀਫ਼ ਉਹਦੀ
ਜਿਸ ਨੇਂ ਆਪਣੇਂ ਖੂਨ ਨਾਲ ਇਸ਼ਕ ਹੰਢਾਇਆ
ਜਿਸ ਨੇ ਹਰ ਸਾਹ.. ਸਾਹ ਸੀਨੇ ਲਾਇਆ
ਜਿਸ ਨੇ ਅੱਖਾਂ ਬੰਦ ਕਰਕੇ ਸੁਪਨਾ ਸਜਾਇਆ
ਜਿਸ ਨੇ ਰੂਹ ਤੋਂ ਇਲਾਵਾ ਕੁਝ ਹੋਰ ਨਾ ਚਾਹਿਆ
ਜਿਸ ਨੇ ਆਪਣਾ ਦਿਲ ਗੁਵਾਇਆ
ਜਿਸ ਨੇ ਖੁਦ ਨੂੰ ਕੁਰਬਾਨ ਕਰ ਪਿਆਰ ਨੂੰ ਚਾਹਿਆ 
ਜਿਸ ਨੇ ਮੂੰਹੋਂ ਨਿਕਲਿਆ ਹਰ ਇੱਕ ਬੋਲ ਪੁਗਾਇਆ
ਜਿਸ ਨੇ ਇਕ ਸੁਪਨੇ ਲਈ ਕਿਸ ਕਿਸ ਨੂੰ ਨਹੀਂ ਧਿਆਇਆ 
ਜਿਸ ਨੇ ਰੱਬ ਨੂੰ ਵਾਧ ਚ ਪਹਿਲਾ ਪਿਆਰ ਨੂੰ ਗਲ਼ ਲਾਇਆ
ਜਿਸ ਨੇ ਇੱਕ ਨਾ ਸੁਣੀ ਕੁੱਲ ਦੀ ਹਰ ਇੱਕ ਅਪਨਾ ਵੈਰੀ ਬਣਿਆ

ਜਿਸ ਨੂੰ ਪਤਾ ਨਹੀਂ ਸੀ ਜ਼ਿੰਦਗੀ ਜੀਊਣ ਦਾ
ਜਿਸ ਨੂੰ ਪਤਾ ਨਹੀਂ ਸੀ ਜ਼ਿੰਦਗੀ ਜੀਊਣ ਦਾ
ਉਹਨੇਂ ਆਪਣੇ ਬਿਨਾਂ ਮੈਨੂੰ ਤੇ ਖੁਦ ਨੂੰ ਜਿੰਦਗੀ ਜੀਓਣ ਲਾਇਆ।


ਸਤਰੰਗੀ ਪੀਂਘ

ਉਹਦੇ ਹਾਸਿਆਂ ਚ ਖਿੜਦੀ ਸਤਰੰਗੀ ਪੀਂਘ ਦੇਖੀ ਮੈਂ
ਉਹਦੀਆਂ ਅੱਖਾਂ ਵਿਚ ਬਹੁਤ ਵਾਰ ਨਾਂਹਆ ਮੈਂ
ਉਹਦੇ ਲਫ਼ਜ਼ਾਂ ਤੇ ਬੈਠ ਕੇ ਅਸਮਾਨ ਝੂਟਿਆ ਮੈਂ

ਉਹਦਾ ਹੱਥ ਚ ਹੱਥ ਨੂੰ ਫੜਨਾ 
ਜਾਣ ਕੇ ਉਲਟ ਪਾਸੇ ਤੁਰਨਾ
ਵੱਡੀ ਤੋਂ ਵੱਡੀ ਗਲਤੀ ਦਾ ਵੀ ਮਾਫ ਕਰ ਦੇਣਾ
ਨਾ ਕੁਛ ਬੋਲ ਕੇ ਬਹੁਤ ਕੁਝ ਬੋਲ ਜਾਣਾ
ਆਪਣੇ ਦਰਦ ਚ ਪਿਆਰ ਦਾ ਹੁਲਾਰਾ ਦੇ ਜਾਣਾ

ਕਿਤੇ ਨੇ ਗੁਨਾਹ ਜੋ ਉਹ ਹਰ ਇੱਕ ਜਾਣਦੀਆਂ
ਕਿੰਨੀ ਵਾਰ ਕੀਤਾਂ ਮਾਫ਼ ਉਸ ਨੇ ਉਹ ਹਰ ਇਕ ਗੱਲ ਜਾਣਦਾਂ ਮੈਂ
ਉਹ ਹਰ ਇੱਕ ਗਲਤੀ ਜਾਣਦਾ ਮੈਂ।

 

ਮਨ ਮਰਜੀ

ਨਾ ਰਾਹ ਦੇਖਣਾ ਨਾ ਸਮਾਂ ਦੇਖਣਾ
ਨਾ ਘਰ ਦੇਖਣਾ ਨਾ ਪਿੰਡ ਦੇਖਣਾ
ਨਾ ਦੋਸਤ ਦੇਖਣਾ ਨਾ ਦੁਸ਼ਮਣ ਦੇਖਣਾ
ਨਾ ਸੋਚਣਾ ਨਾ ਵਿਚਾਰਨਾ
ਨਾ ਮੰਨਣਾ ਨਾ ਮਨਾਉਣਾ 

ਜਦ ਆਉਣਾ ਵਾਗ ਸ਼ੁਦਾਈਆਂ ਚਾਹੁਣਾ 
ਜਦ ਆਉਣਾ ਰੱਬ ਵਾਂਗੂੰ ਹੱਕ ਜਤਾਉਣਾ
ਜਦ ਆਉਣਾ ਸਾਰੀਆਂ ਖੁਸ਼ੀਆਂ ਝੋਲੀ  ਚ ਲੈ ਕੇ ਆਉਣਾ
ਜਦ ਆਉਣਾ ਡਰ ਨੂੰ ਵੀ ਡਰਾ ਕੇ ਆਉਣਾ
ਜਦ ਆਉਣਾ ਪਿਆਰ ਦਾ ਉਹ ਝੂਲਾ  ਲੈ ਕੇ ਆਉਣ ਜਿਸ ਦਾ ਰੰਗ ਚੜਿਆ ਫੇਰ ਨਾ ਲੂਣਾ 
ਜਦ ਆਉਣਾ ਝੂਠ ਨੂੰ ਵੀ ਸੱਚ ਕਰ ਦੇਣਾ
ਜਦ ਆਉਣਾ ਬਸ ਆ ਕੇ ਰਹਿ ਜਾਣਾ
ਬਸ ਆ ਕੇ ਰਹਿ ਜਾਣਾ।


ਵਕਤ

ਇਕ ਇਕ ਪਲ ਦਾ ਏਦਾਂ ਥਮ ਜਾਣਾ ਜਿੱਦਾਂ ਵਕਤ ਕਦੇ ਚੱਲੀਆਂ ਹੀ ਨਹੀਂ
ਉਹਨੇ ਆਪਣੀ ਖੁਸ਼ਬੂ ਨਾਲ ਮਹਿਕਾ ਦੇਣਾ ਹਰ ਇੱਕ ਪਲ ਨੂੰ

ਉਹਨੇ ਉਹ ਹਰ ਇੱਕ ਪੱਲ ਨੂੰ ਪਿਆਰ ਦੇ ਲੇਖੇ ਲਾਇਆ
ਉਹਨੇ ਉਹ ਹਰ ਇੱਕ ਪਲ ਕੁਝ ਹੋਰ ਨਾ ਚਾਹਿਆ
ਉਹਨੇ ਉਹ ਹਰ ਇੱਕ ਪਲ ਗੁਜ਼ਰਨ ਤੇ ਇੱਕ ਨਮਾਂ ਪਲ ਬਣਾਇਆ 
ਉਹਨੇ ਉਹ ਹਰ ਇੱਕ ਪਲ ਦੇ ਡਰ ਦੇ ਵਹਾਅ ਨੂੰ ਅਗਲੇ ਪਲ ਵਧਾਈਆਂ
ਉਹਨੇ ਉਹ ਹਰ ਇੱਕ ਪਲ ਦੇ ਮਾਂ ਬਾਪ ਦੇ ਸਕੇ ਭਰਾਵਾਂ ਦੇ ਗੁੱਸੇ ਨੂੰ ਪਲਾਂ ਚ ਲੁਕਾਇਆ
ਉਹਨੇ ਉਹ ਹਰ ਇੱਕ ਪਲ ਨੂੰ ਜਿਊਣ ਲਈ ਮੈਂਨੂੰ ਉਹ ਪਲਾਂ ਦੇ ਲਾਇਕ ਬਣਾਇਆ
ਉਹ ਪਲਾਂ ਦੇ ਲਾਇਕ ਬਣਾਇਆ।

ਪਹਿਲੀ ਮੁਲਾਕਾਤ

ਉਹਦਾ ਪਹਿਲੀ ਮੁਲਾਕਾਤ ਲਈ ਮਿਲਣ ਆਉਣਾ 
ਲੀੜੇ ਧੋਣੇ ਕੋਈ ਹੋਰ ਤੇ ਪਾ ਕੋਈ ਹੋਰ ਆਉਣਾ
ਲਾਰੀ ਚੜ੍ਹਨਾ ਕੋਈ ਹੋਰ ਤੇ ਚੜ ਕੋਈ ਹੋਰ ਜਾਣਾ
ਪਤਾ ਲੱਗਣ ਤੇ ਉਲਟੀ ਪੈਰੀਂ ਭੱਜ ਆਉਣਾ
ਉੱਤਰਦੇ ਵੇਲ਼ੇ ਕਾਹਲੀ ਕਰ ਜਾਣਾ ਸੱਟ ਲੱਗਣ ਤੋਂ ਖੁੱਦ ਨੂੰ ਬਚਾਉਣਾ 
ਸੰਗਦੇ ਸੰਗਦੇ ਕੋਲ ਨਾ ਆਉਣਾ ਪਰ ਦੂਰ ਵੀ ਨਾ ਜਾਣਾ
ਇਕ ਪਲ ਚ ਗੁੱਸੇ ਹੋ ਜਾਣਾ ਫਿਰ ਆਪ ਹੀ ਮੰਨ ਜਾਣਾ
ਦਿਲ ਦਾ ਜੋਰ ਜੋਰ ਨਾਲ਼ ਧੜਕਣਾਂ ਹੱਥਾਂ ਨੂੰ ਠੰਡਾ ਪਸੀਨਾ ਆ ਜਾਣਾ
ਅੱਖਾਂ ਨੀਵੀਆਂ ਰੱਖ ਕੇ ਵੀ ਅੱਖਾਂ ਤੋਂ ਨਾ ਲਾਉਣਾ
ਬੋਲਣ ਤੋਂ ਪਹਿਲਾਂ ਝਿਜਕਣਾ ਇਕ ਬੋਲ ਚ ਹੀ ਸਭ ਕੁਝ ਬੋਲ ਜਾਣਾਂ
ਕੋਲ ਹੋਣ ਤੇ ਘਬਰਾਉਣਾ ਤੇ ਕੋਲੋਂ ਦੂਰ ਹੋਣ ਤੋਂ ਡਰ ਜਾਣਾ
ਜੇ ਗੱਲ ਸ਼ੁਰੂ ਹੀ ਕਰ ਲੈਣੀ ਫਿਰ ਗੱਲ ਨੂੰ ਖਤਮ ਨਾ ਕਰਣਾ ਆਉਣਾਂ
ਜੇ ਗੁੱਸਾ ਕਰ ਹੀ ਲੈਣਾ ਫਿਰ ਗੁੱਸਾ ਖਤਮ ਕਰਨ ਤੇ ਲੱਗ ਜਾਣਾ
ਹੱਕ ਜਤਾਉਣਾ
ਰੌਬ ਮਾਰਨਾ
ਸੁੰਘ ਜਾਣਾ
ਵਾਂਗ ਸ਼ੁਦਾਈਆਂ ਦੇ ਚਾਹੁਣਾ
ਵਾਂਗ ਸ਼ੁਦਾਈਆਂ ਦੇ ਚਾਹੁਣਾ।
 

ਗੁਰਪ੍ਰੀਤ ਸਿੰਘ
ਸਪੰਰਕ : +91 77106 53213
91 98726 82589


author

rajwinder kaur

Content Editor

Related News