ਕਵਿਤਾਵਾਂ : ਮੁਹੱਬਤ ਬਹੁਤ ਕੌੜੀ ਜ਼ੁਬਾਨ

Thursday, Aug 06, 2020 - 12:36 PM (IST)

ਕਵਿਤਾਵਾਂ : ਮੁਹੱਬਤ ਬਹੁਤ ਕੌੜੀ ਜ਼ੁਬਾਨ

ਬੇਵਫਾ

ਮੋਹਬੱਤ ਦੇ ਰਾਹ ਤੇ ਖੜ੍ਹੀਆਂ ਨਾ ਮੈਂ
ਉਹਦੇ ਲਈ ਲੜਿਆ ਨਾ
ਉਹਦੇ ਦਿਲ ਚ ਤਾ ਸੀ
ਪਰ ਰੂਹ ਚ ਬੜੀਆਂ ਨਾਂ ਮੈਂ
ਖੁਦ ਨੂੰ ਦੇਖਦਾ ਹਾਂ ਜਦ ਖੁਦ ਚ ਮੈਂ
ਤਾਂ ਕਿਤੇ ਗੁਣਾਂ ਸਾਫ ਦਿਖਾਈ ਦਿੰਦੇ
ਇੱਕ ਪਾਸੇ ਸੋਚਦਾ ਭੁੱਲ ਜਾ ਤੇ ਅੱਗੇ ਵਧਾਂ 
ਦੂਜੇ ਪਾਸੇ ਸੋਚਦਾ ਫਾਹਾ ਲੈ ਕੇ ਮਰ ਜਾਂ
ਇੱਕ ਪਿਆਰ ਹੀ ਤਾਂ ਚਾਹਿਆ ਸੀ ਉਹਨੇ
ਮੈਨੂੰ ਮੇਰੇ ਤੋਂ ਹੀ ਚਾਹਿਆ ਸੀ ਉਹਨੇ
ਖੁਦ ਨੂੰ ਕੁਰਬਾਨ ਕੀਤਾ ਮੇਰੀ ਖੁਸ਼ੀ ਲਈ ਉਹਨੇ
ਅੱਜ ਮੈ ਬਰਬਾਦ ਹੋ ਗਿਆ ਜਾਪਦਾ ਆ
ਉਹਦੇ ਇਸ਼ਕ ਦੀ ਕੋਈ ਇਕਾਈ ਨਹੀਂ ਸੀ
ਬੱਸ ਮੇਰੀ ਹੀ ਪਰਛਾਈ ਮੇਰੀ ਨਹੀਂ ਸੀ
ਬੱਸ ਮੇਰੀ ਹੀ ਪਰਛਾਈ ਮੇਰੀ ਨਹੀਂ ਸੀ।


ਚਾਅ

ਚਾਅ ਕਿੱਥੇ ਸੀ ਵੱਡੇ ਕੰਮ ਕਰਨ ਦੇ
ਚਾਅ ਕਿੱਥੇ ਸੀ ਹੋਰਾਂ ਦੇ ਵਾਂਗ ਮੱਲ ਮੱਲ ਦੀਆਂ ਸੀਟਾਂ ਤੇ ਬੈਠ ਕੇ ਅੱਖਾਂ ਨੂੰ ਰੋਸ਼ਨ ਕਰਨ ਦੇ
ਚਾਅ ਕਿੱਥੇ ਸੀ ਆਮ ਜਿਹੇ ਤੋਂ ਖ਼ਾਸ ਜਿਹੇ ਬਣ ਦੇ
ਚਾਅ ਕਿੱਥੇ ਸੀ ਝੂਠੇ ਖਿਆਲ ਤੇ ਉੱਚੇ ਖਿਆਲ ਪਾਲਣ ਦੇ
ਚਾਅ ਕਿੱਥੇ ਸੀ ਚੰਮ ਚੰਮਾਉਦੀ ਰੋਸ਼ਨੀ ਵਿੱਚ ਰੋਸ਼ਨ ਹੋਣ ਦੇ
ਚਾਅ ਕਿਥੇ ਸੀ ਵਾਂਗ ਨਵਾਬਾਂ ਦੇ ਬੈਠ ਕੇ ਖਾਣ ਦੇ
ਇਹ ਸਭ ਕੁਝ ਤਾਂ ਸੀ ਕਿਉਂਕਿ ਸਾਹਮਣੇ ਬੈਠੀ ਰੂਹ ਖੁਸ਼ ਸੀ
ਇਹ ਸਭ ਕੁਝ ਤਾਂ ਸੀ ਕਿਉਂਕਿ ਪਿਆਰ ਅੰਗੜਾਈ ਲੈਂਦਾ ਸੀ 
ਇਹ ਸਭ ਕੁਝ ਤਾਂ ਸੀ ਕਿਉਂਕਿ ਦਿਲ ਪਿਆਰ ਦੀ ਪੀਂਘ ਝੂਟਦਾ ਸੀ
ਇਹ ਸਭ ਕੁਝ ਤਾਂ ਸੀ ਕਿਉਂਕਿ ਆਪਣੇ ਤੋਂ ਵੀ ਵੱਧ ਕਿਸੇ ਨੂੰ ਆਪਣਾ ਬਣਾਇਆ ਸੀ
ਇਹ ਸਭ ਕੁਝ ਤਾਂ ਸੀ ਕਿਉਂਕਿ ਦਿਲ ਨੇ ਬਸ ਇੱਕ ਹੀ ਚਾਹ ਚਾਹਿਆ ਸੀ
ਇਹ ਸਭ ਕੁਝ ਤਾਂ ਸੀ ਕਿਉਂਕਿ ਉਹਨੇ ਆਪਣਾ ਬਣਾਇਆ ਸੀ
ਕਿਉਂਕਿ ਉਹਨੇ ਆਪਣਾ ਬਣਾਇਆ ਸੀ।

ਚੁੱਪ

ਵਾਂਗ ਸੁਦਾਈਆਂ ਦੇ ਚਾਹੁਣ ਵਾਲੀ ਅੱਜ ਚੁੱਪ ਹੈ
ਜਿਸਨੇ ਆਪਣੀ ਸੁਣ ਕੇ ਵੀ ਆਪਣੀ ਨਾ ਸੁਣੀ ਅੱਜ ਚੁੱਪ ਹੈ
ਜਿਸਨੂੰ ਸਭ ਪਤਾ ਹੁੰਦੇ ਵੀ ਪਤਾ ਨਹੀਂ ਸੀ ਅੱਜ ਚੁੱਪ ਹੈ
ਜਿਸਨੇ ਦੁੱਖ ਚੋਂ ਦੀ ਖੁਸ਼ੀਆਂ ਦਿੱਤੀਆਂ ਅੱਜ ਚੁੱਪ ਹੈ

ਜਿਸਦੇ ਕੰਨ ਗਰਮ ਹੋਏ ਸੱਚ ਨਾਲ
ਜਿਸ ਦਾ ਦਿਲ ਲਾਵਾ ਬਣ ਕੇ ਵੀ ਠੰਡਾ ਠਾਰ ਹੋਇਆ
ਜਿਸਨੇ ਹਉਕੇ ਮਾਰੇ ਬਿਨਾਂ ਹੀ ਅੱਖਾਂ ਦਾ ਪਾਣੀ ਗਵਾ ਲਿਆ
ਜਿਸਨੇ ਬੋਲਣ ਤੋਂ ਪਹਿਲਾਂ ਹੀ ਖੁਦ ਨੂੰ ਸਮਜਾ ਲਿਆ
ਜਿਸਨੇ ਦਿਲ ਵਿਚ ਵਗਦਾ ਸੈਲਾਬ ਜਮਾਂ ਲਿਆ
ਜਿਸਨੇ ਹਰ ਤਾਨਾਂ ਆਪਣੀ ਝਾਂਜਰ ਦੇ ਘੁੰਗਰੂ ਚ ਪਾ‌ ਲਿਆ 
ਜਿਸਨੇ ਲੋਕਾਂ ਦਿਆਂ ਗਰਮ ਅੱਖਾਂ ਨੂੰ ਆਪਣੀ ਬੁੱਕਲ ਚ ਲੁਕੋ ਲਿਆ
ਜਿਸਨੇ ਦਿਲ ਟੁੱਟਣ ਤੇ 
ਹੰਝੂਆਂ ਨੂੰ ਆਉਣ ਦਿੱਤਾ
ਖੁਦ ਦੇ ਅੰਦਰੋਂ ਖੁਦ ਨੂੰ ਮੁਕਾ ਦਿੱਤਾ
ਖੁਦ ਦੇ ਅੰਦਰੋਂ ਖੁਦ ਨੂੰ ਮੁਕਾ ਦਿੱਤਾ
ਉਹ ਅੱਜ ਚੁੱਪ ਹੈ
ਉਹ ਅੱਜ ਚੁੱਪ ਹੈ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

 

ਇਰਾਦਾ

ਮੈਂ ਉਦਾਸ ਆ ਅੱਜ
ਇਹ ਸੋਚ ਕੇ ਇਹ ਕੀ ਤੇ ਕਿਉਂ ਹੋਇਆ ਮੇਰੇ ਨਾਲ
ਆਪ ਹੀ ਵੱਡੀਆਂ ਜੜ੍ਹਾਂ
ਹੁਣ ਬੀਜ ਕਿੱਦਾਂ ਲਵਾਂ ਮੁੜ
ਬੜੇ ਸੁਪਨੇ ਪੁੰਗਰੇ ਸੀ
ਬੜੇ ਚਾਅ ਖਿੜੇ ਸੀ
ਪਾਣੀ ਦਿੰਦਾ ਰਿਹਾ ੨੪ ਸਾਲ
ਵਿਦਿਆ ਦੇ ਛੰਨੇ ਨਾਲ
ਮਾਂ ਬਾਪ ਦੀਆਂ ਅੱਖਾਂ ਦੀ ਲੋਅ ਬਣਨਾ ਸੀ
ਮੈਂ ਆਪ ਹੀ ਆ ਹੁਣ ਮੱਚਦੇ ਦੀਵੇ ਵਾਂਗ
ਪਤਾ ਨਹੀਂ ਇੱਕੋ ਝਟਕੇ ਚ ਬੁੱਝ ਜਾਣਾ ਜਾਂ ਇਹ ਲੋਅ ਖੜੂਗੀ
ਮੇਰਾ ਵੀ ਸੁਪਨਾ ਆਇਆ ਮਾਂ ਦੇ ਪੈਰਾਂ ਚ ਰੇਸ਼ਮ ਵਿਛਾ ਦਵਾ 
ਬਾਪ ਦੀਆਂ ਮੂੱਛਾ ਤੇ ਪੱਗ ਦੀ ਕਲਗੀ  ਵਧਾਂ ਦਵਾ 
ਆਪਣਾ ਇਕ ਰੁੱਤਬਾ ਬਣਾ ਲਵਾਂ
ਤੇ ਚੰਗੇ ਪੈਸੇ ਕਮਾਉਣ ਲਵਾਂ
ਭਟਕਦਾ ਆ
ਠੋਕਰਾਂ ਖਾਂਦਾ ਹਾਂ
ਕੁਝ ਕਰਾਂ ਤਾ ਕਿਸਮਤ ਠੋਕਰ ਮਾਰਦੀ ਨਵਾਬਾਂ ਵਾਂਗ
ਸਜਦਾ ਕਰਦਾ ਹਾਂ ਮਾਂ-ਬਾਪ ਨੂੰ
ਜਿਨ੍ਹਾਂ ਨੇ ਗੁੱਸਾ ਕਰਦੇ ਵੀ ਕਦੇ ਪੈਰ ਉੱਖੜਣ ਨਾ ਦਿੱਤੇ
ਇਕ ਇਕ ਬੋਲ ਮੈਂ ਆਪਣਾ ਪੁਗਾਉ ਗਾ ਯਾਰੋ
ਇੱਕ ਇੱਕ ਬੋਲ ਪੁਗਾਉਂਗਾ
ਮਾੜੇ ਸਮੇਂ ਨੂੰ ਜੁੱਤੀ ਥੱਲੇ ਤੇ ਅਰਸ਼ਾਂ ਨੂੰ ਹੱਥਾਂ ਦੀਆਂ ਤਲੀਆਂ ਨਾਲ ਪਿੱਛੇ ਲਾਊਗਾ।

ਮੁਹੱਬਤ ਬਹੁਤ ਕੌੜੀ ਜ਼ੁਬਾਨ

ਮੁਹੱਬਤ ਬਹੁਤ ਕੁੜੀ ਜ਼ੁਬਾਨ ਹੈ
ਹਰ ਕੋਈ ਇਸ ਨੂੰ ਸਿੱਖਣਾ ਚਾਹੁੰਦਾ ਹੈਂ
ਹਰ ਕੋਈ ਇਸ ਦੇ ਨਸ਼ੇ ਚ ਡੁੱਬਣਾ ਚਾਹੁੰਦਾ ਹੈ
ਪਹਿਲਾਂ ਪਹਿਲਾਂ ਇਹ ਮਿੱਠਾ ਮਿੱਠਾ ਸਰੂਰ ਜਗਾਉਂਦੀ ਆ
ਫਿਰ ਇਹ ਹੌਲੀ-ਹੌਲੀ ਤੜਫਾਉਂਦੀ ਆ
ਇਹ ਲਤ ਬਹੁਤ ਬੁਰੀ ਹੁੰਦੀ ਆ
ਨੁੱਚੜਦੇ ਦੇ ਕੱਪੜੇ ਵਾਂਗ ਦਿਲ ਨੂੰ ਨਿਚੋੜਦੀ ਆ
ਜਿਨ੍ਹਾਂ ਨੂੰ ਤੇ ਇਹ ਮਿਲ ਜਾਂਦੀ ਬਹੁਤ ਜਾਪਦੇ ਨੇ
ਜਿਨ੍ਹਾਂ ਨੂੰ ਨਹੀਂ ਮਿਲਦੀ ਉਹ ਫਿਰ ਹੱਡ-ਬੀਤੀਆਂ ਝਾੜਦੇ ਨੇ
ਮੁਹੱਬਤ ਕੀ ਨਹੀਂ ਕਰਾਉਂਦੀ, ਯਾਰਾਂ
ਮੁਹੱਬਤ ਕੀ ਨਹੀਂ ਕਰਾਉਂਦੀ
ਮੁਹੱਬਤ ਵੀ 2 ਤਰ੍ਹਾਂ ਦੀ ਹੁੰਦੀ ਹੈ ਆ ਇੱਕ ਜੋ ਝੂਲੇ ਜਲਾਉਂਦੀ, ਤੇ
ਦੂਸਰੀ ਜਿਉਂਦੇ ਜੀ ਦਫਨ ਕਰ ਛੱਡਦੀ
ਗੱਲ ਕਰਦਾ ਦੂਜੇ ਭਾਗ ਦੀ
ਪਹਿਲਾਂ ਹੌਲੀ ਜੇਹੀ ਸੀਨੇ ਉੱਤਰ ਦੀ
ਫਿਰ ਖੂਨ ਚ ਘੁੱਲ ਜਾਂਦੀ ਜਿੱਦਾਂ ਰੰਗ ਪਾਣੀ ਚ ਘੁੱਲ ਦਾ
ਫਿਰ ਹੁੰਦਾ ਇਹਦਾ ਭੂਤ ਸਿਰ ਤੇ ਸਵਾਰ
ਖਿੱਚਦਾ ਲਗਾਮ
ਪੈਰਾਂ ਹੇਠਾਂ ਅੱਗ ਮਚਾ ਦਿੰਦਾ
ਘਰ ਵਾਲੇ ਦਿੱਖਦੇ ਓਪਰੇ
ਅੱਖਾਂ ਚ ਯਾਰ ਬੈਠਾ ਹੁੰਦਾ ਬਣ ਕੇ ਸ਼ਨੀ
ਫਿਰ ਮਹੁੱਬਤ ਛੱਡਦੀ ਰੰਗ ਆਪਣਾ ਕਰਾਉਂਦੀ ਕਾਰੈ ਪੂਰੇ
ਇਕ ਪਾਸਾ ਲੱਥਦੇ ਹੀ ਸਲਾਬ ਚੜ ਕੇ ਆ ਜਾਂਦਾ
ਨਾਲ ਲਿਆਂਦਾ ਪੱਥਰਾਂ ਵਰਗੇ ਕੌਲ ਕਰਾਰ
ਵੀਹ ਜਾਂਦਾ ਸ਼ਬ ਖੰਡਰ ਕਰ ਛੱਡਦਾ ਮਹਲ ਮੁਨਾਰੇ
ਜਿਵੇਂ ਨਿਊਕਲੀਅਰ ਬੰਬ ਪਾਵੇਂ ਖਿਲਾਰੇ
ਘਾਹ ਵੀ ਉੱਗਣ ਨਹੀਂ ਦਿੰਦੀ
ਫਿਰ ਦੁਸ਼ਮਣ ਵੀ ਉਹੀ ਤੇ ਦੋਸਤ ਵੀ ਉਹੀ ਜਿਸਨੇ ਸੀ ਬੀਜ਼ ਉਗਾਰੇ
ਕੲੀ ਸਾਲ ਤਬਾਹ ਕਰ ਕੇ ਫਿਰ ਅਕਲ ਦੇ ਫੁੱਲਾਂ ਵਾਂਗ ਮਿਹਕ ਖਿਲਾਰੇ
ਫੁੱਲਾਂ ਵਾਂਗ ਮਿਹਕ ਖਿਲਾਰੇ
ਮੁਹੱਬਤ ਬਹੁਤ ਕੌੜੀ ਜ਼ੁਬਾਨ ਹੈ, ਯਾਰੋ
ਮੁਹੱਬਤ ਬਹੁਤ ਕੌੜੀ ਜ਼ੁਬਾਨ ਹੈ।

ਸੱਚ

ਮੈਂ ਸੱਚ ਦਾ ਮੁੱਖ ਦੇਖਿਆਂ
ਬੁਹਤ ਹੀ ਡਰੌਣਾ ਸੀ
ਕਹਿੰਦਾ ਹੈਂ ਤੂੰ ਜਿਗਰੇ ਵਾਲਾ?
ਜੋ ਮੇਰੇ ਨਾਲ ਖੜ੍ਹ ਸਕੇ
ਕਹਿੰਦਾ ਤੈਨੂੰ ਡਰ ਨਹੀਂ ਲੱਗਦਾ 
ਜਹਾਨ ਤੋਂ
ਤੈਨੂੰ ਨਹੀਂ ਪਤਾ
ਮੈਨੂੰ ਲੋਕ ਲਕੋ ਲਕੋ ਕੇ ਰਖਦੇ ਨੇ
ਮੈਂ ਆਊਂਗਾ ਬਾਹਰ 
ਕਿਸੇ ਦੀ ਸ਼ਾਨ ਨੀਵੀਂ ਹੋ ਜਾਣੀ
ਮੈਂ ਆਊਂਗਾ ਬਾਹਰ 
ਕਿਸੇ ਦੀ ਬੋਲਤੀ ਬੰਦ ਹੋ ਜਾਣੀ
ਮੈਨੂੰ ਦੱਬਣ ਵਾਲੇ ਬਹੁਤ ਨੇ
ਮੈਨੂੰ ਬਾਹਰ ਆਉਣ ਤੋਂ ਰੋਕਣ ਲਈ ਬਥੇਰੇ ਨੇ ਜਾਨ ਤਲੀ ਤੇ ਚੱਕੀ ਫਿਰਦੇ
ਮੈਨੂੰ ਬਾਹਰ ਆਉਣ ਤੋਂ ਰੋਕਣ ਨੂੰ ਇੱਜ਼ਤਾਂ ਦੱਬ ਲਾਈਆਂ ਜਾਂਦੀਆਂ ਨੇ
ਮੈਨੂੰ ਬਾਹਰ ਆਉਣ ਤੋਂ ਰੋਕਣ ਨੂੰ ਹਮੇਸ਼ਾਂ ਗਰੀਬ ਭੁੱਜਦਾ ਏ
ਪਰ ਸੱਚ ਤਾਂ ਇਹ ਹੀ ਆ 
ਮੈਂ ਸੱਚ ਆ
ਮੈਂ ਬਾਹਰ ਆ ਕੇ ਹੀ ਰਹੂਗਾ
ਤੂੰ ਰੋਕ ਲੈ ਜਿਨ੍ਹਾਂ ਰੋਕ ਸਕਦਾ
ਮੈਂ ਹਿੱਕ ਠੋਕ ਕੇ ਕਹਿੰਦਾ ਹਾਂ 
ਮੈਨੂੰ ਨਹੀਂ ਰੋਕ ਸਕਦਾ
ਮੇਰਾ ਚਿਹਰਾ ਭਾਵੇਂ ਹੀ ਨਹੀਂ ਸੌਣਾ
ਪਰ ਮੈਂ ਤੇਰੀਆਂ ਅੱਖਾਂ ਦੀ ਲੋਅ ਚ ਉੱਤਰ ਜਾਣਾ
ਮੇਰੇ ਬੋਲ ਭਾਵੇਂ ਹੀ ਨਹੀਂ ਮਿੱਠੇ 
ਪਰ ਮੈਂ ਤੇਰੇ ਕੰਨਾਂ ਦਾ ਸਾਜ਼ ਬਣ ਜਾਣਾ
ਮੇਰੇ ਨਾਲ ਗੱਲ ਕਰ ਕੇ ਤਾਂ ਦੇਖ 
ਮੈਂ ਵੀ ਤੇਰਾ ਹੀ ਰੂਪ ਹਾਂ
ਮੇਰੇ ਤੋਂ ਡਰਦਾ ਕਿਉਂ ਆ 
ਮੈਂ ਹੀ ਤੂੰ ਆ ਤੇ
ਤੂੰ ਹੀ ਮੈਂ ਆ।


author

rajwinder kaur

Content Editor

Related News