ਮਿਲਣਸਾਰ
Thursday, May 11, 2017 - 04:32 PM (IST)

ਹੈਪੀ ਆਪਣੇ ਦੋਸਤਾਂ ਅਤੇ ਆਸ-ਪਾਸ ਸਭ ''ਚ ਬਹੁਤ ਹਰਮਨ ਪਿਆਰਾ ਸੀ। ਕਿਸੇ ਦਾ ਵੀ ਕੋਈ ਵੀ ਕੰਮ ਹੋਵੇ ਉਹ ਇਕ ਮਿੰਟ ਨਹੀਂ ਲਾਉਂਦਾ ਸੀ ਉਸਨੂੰ ਕਰਨ ਲਈ। ਹਰ ਕਿਸੇ ਦੀ ਮਦਦ ਕਰਕੇ ਜਿਵੇਂ ਉਸਨੂੰ ਕੋਈ ਸਕੂਨ ਮਿਲਦਾ ਹੋਵੇ, ਸਭ ਇਹੀ ਕਹਿੰਦੇ ਕੇ ਕਿੰਨੇ ਕਰਮਾਂ ਵਾਲੇ ਮਾਪੇ ਨੇ ਜਿੰਨ੍ਹਾਂ ਦਾ ਐਨਾ ਮਿਲਣਸਾਰ ਪੁੱਤ ਹੈ। ਹੈਪੀ ਕਾਲਜ ਤੋਂ ਬਾਅਦ ਤਰਕਾਲਾਂ ਜਿਹੀਆਂ ਨੂੰ ਘਰ ਪਹੁੰਚਿਆ ਤੇ ਦੇਖਿਆ ਕਿ ਬਾਪੂ ਬੁਖਾਰ ਨਾਲ ਤਪ ਰਿਹਾ ਹੈ। ਬਾਪੂ ਨੇ ਕਿਹਾ ਕਿ ਉਹ ਜਾ ਕੇ ਮੱਝਾਂ ਨੂੰ ਪੱਠੇ ਪਾ ਦੇਵੇ, ਐਨਾ ਸੁਣ ਕੇ ਹੈਪੀ ਅੱਗ ਬਬੂਲਾ ਹੋ ਗਿਆ ਕਿ ਤੁਹਾਡੇ ਕੰਮ ਦਾ ਸਿਆਪਾ ਹੀ ਨਹੀਂ ਮੁਕਦਾ, ਜਦ ਦੇਖੋ ਕੋਈ ਨਾ ਕੋਈ ਕੰਮ ਕਹਿ ਦੇਂਦੇ ਆ, ਕਿੰਨੀ ਵਾਰੀ ਕਿਹਾ ਕਿ ਆਹ ਡੰਗਰ ਵੇਚ ਕੇ ਗਲੋਂ ਫਾਹਾ ਲਾਹ ਦਿਓ, ਹੋਰ ਵੀ 20 ਕੰਮ ਹੁੰਦੇ ਬੰਦੇ ਨੂੰ।
ਸਨਦੀਪ ਸਿੰਘ ਸਿੱਧੂ
ਫੋਨ: 9463661542