ਪਰਵਾਜ਼-ਏ-ਕਲਮ
Friday, May 31, 2019 - 03:34 PM (IST)

ਨਾ ਰੁੱਕੇ ਨਾ ਝੁਕੇ
ਨਾ ਥੱਕੇ ਨਾ ਅਕੇ
ਕਲਮ ਕਰਦੀ ਆ ਇਬਾਦਤ
ਲਿਖਦੀ ਏ ਦਿਲਾਂ ਦੇ ਦਰਦ।
ਰੋਂਦੀ ਏ ਹਸਾਉਂਦੀ ਏ
ਚੁੱਪ ਜਹੀ ਹੋ ਚੰਦਰੀ
ਕਿੰਨੇ ਚੇਹਰਿਆਂ ਨੂੰ ਹਸਾਉਂਦੀ ਏ
ਲਿਖ ਹਰ ਰਿਸ਼ਤੇ ਬਾਰੇ
ਨਜ਼ਦੀਕ ਇਹ ਲਿਆਉਂਦੀ ਏ
ਸਾਫ-ਸੁਥਰਾ ਦੀਨ ਤੇ ਈਮਾਨ ਇਹਦਾ,
ਸ਼ਬਦਾਂ ਨੂੰ ਜੋੜ-ਜੋੜ ਇਹ
ਸ਼ਾਇਰਾ ਦੇ ਖਿਆਲੀ ਮਹਿਲ
ਬਣਾਉਂਦੀ ਏ
ਸਾਰਿਆਂ ਲਈ ਰੱਖੇ ਰੁਤਬਾ ਇੱਕੋ ਜਿਹਾ,
ਰਚਣਹਾਰਿਆਂ ਦੀ ਜਿੰਦ ਜਾਨ
ਕਹਿਲਾਉਂਦੀ ਏ।
ਕੁਲਦੀਪ ਕਲਮ
78146-82052