ਪਰਦੇਸੀ ਵੀਰਾ

Thursday, Sep 20, 2018 - 05:45 PM (IST)

ਪਰਦੇਸੀ ਵੀਰਾ

ਕੁਦਰਤ ਨੇ ਕੀ ਦਸਤੂਰ ਬਣਾਇਆ
ਤੇਰਾ ਤੇ ਮੇਰਾ ਰਿਸ਼ਤਾ ਫੁੱਲਾ ਵਾਂਗ ਦਰਸਾਇਆ !
ਹਰ ਮੁਸ਼ਿਕਲ ਸਾਭ ਲਵੇ ਕਰ ਪੱਥਰ ਜਿਹਾ ਜੇਰਾ !
ਭਾਵੇ ਤੇਤੋ ਦੂਰ ਹਾਂ ਵੀਰਾ ਪਰ ਹਰ ਪਲ ਚੇਤਾ ਆਉਂਦਾ ਹੈ ਤੇਰਾ
ਚਿਹਰਾ!
ਤੇਰਾ ਨਿੱਕੀ-ਨਿੱਕੀ ਗੱਲ ਤੇ ਹੱਕ ਜਤਾਉਣਾ
ਖੋਹ ਪੈਸੇ ਮੇਰੇ ਤੋਂ ਵਾਗ ਸ਼ੁਦਾਇਆ ਭਜਾਉਣਾ!
ਮੋਤੀ ਜਿਹੇ ਵੀਰ ਦੀਆਂ ਹੋਣ ਮੁਰਾਦਾ ਪੂਰੀਆਂ
ਝੱਲਿਆ ਨਾਂ ਜਾਵੇ ਵਿਛੋੜਾ ਪਰਦੇਸਾਂ ਦੀਆਂ ਮਜ਼ਬੂਰੀਆ!
ਤੇਰੀ ਲਾਡਲੀ ਦੇ ਲਫਜ਼ ਸੁਖੀ ਵਸੇ ਘਰ ਪਰਿਵਾਰ ਤੇਰਾ
ਚਾਣਨ ਹੋਵੇ ਤੇਰੇ ਵਿਹੜੇ ਖੁਸ਼ੀਆਂ ਵਾਲਾ ਹੋਵੇ ਸਵੇਰਾ!
ਰੱਖੜੀ ਭੈਣ ਦੀ ਗੁੱਟ 'ਤੇ ਸਜਾ ਲੀ
ਅੱਖਾ ਬੰਦ ਕਰ ਦਿਲੋ ਧਿਆਲੀ!
ਇਕੋ ਖਵਾਇਸ਼ ਰਿਸ਼ਮ ਦੀ ਮਾਣੇ ਠੰਢਿਆਂ ਛਾਂਵਾ
ਹਿਰਿਆਂ ਜਿਹੇ ਵੀਰਾ ਤੋਂ ਮੈ ਵਾਰੇ-ਵਾਰੇ ਜਾਂਵਾ!
ਰਿਸ਼ਮਜੌਤ ਕੋਰ ਵਿਰਕ


Related News