ਪਾਖੰਡੀ ਦੁਨੀਆ
Friday, Jan 11, 2019 - 05:09 PM (IST)

ਜ਼ਿਆਦਾ ਏ ਪਾਖੰਡ ਨਾਂ ਘੱਟ ਰੱਬ ਦਾ
ਹਾਲ ਬੇ-ਹਾਲ ਹੋਇਆ ਏਸ ਜੱਗ ਦਾ
ਕਿਵੇਂ ਸੁਧਰੂਗਾ ਪੁੱਤ ਬਾਪੂ ਨੁਕਸੇ ਐ ਟੋਲਦਾ
ਪੁੱਤ ਨਸ਼ੇ ਵਿਚ ਟੱਲੀ ਫਿਰੇ ਜੇਬਾਂ ਫੋਲਦਾ
ਕਈ ਚਾਹਵਾਨ ਗੈਂਗਸਟਾਰਾਂ ਵਾਲੀ ਟੋਲੀ ਦੇ
ਲਾਉਣਾ ਚਾਹੁੰਦੇ ਮੁੱਲ ਅਖੀਰ ਵਾਲੀ ਬੋਲੀ ਦੇ
ਸਿਆਸਤਾਂ ਨੇ ਕੀਤਾ ਬੇੜਾ ਗਰਕ ਦੇਸ਼ ਦਾ
ਪਤਾ ਲੱਗਣ ਨੀ ਦਿੰਦੇ ਬਦਲੇ ਹੋਏ ਭੇਸ ਦਾ
'ਢੱਡਿਆ ਵਾਲੇ ਪ੍ਰੀਤ' ਕੌਣ ਕਰੂਗਾ ਵਿਚਾਰ
ਕਿੱਧਰ ਨੂੰ ਚੱਲ ਪਿਆ ਦੇਖ ਸੰਸਾਰ
ਲੇਖਕ (ਪ੍ਰੀਤ ਢੱਡੇ)
ਮੋਬਾ : 8699715814