ਦਰਦ ਏ ਦਿਲ
Friday, Aug 03, 2018 - 01:51 PM (IST)

ਤੁਸੀਂ ਫਿਟਕਾਰ ਦਿਓ ਲੱਖ ਮੈਨੂੰ
ਛੱਡ ਜਾਵੋ ਮੈਨੂੰ ਸਾਰੇ ਜੀ
ਤੁਸੀਂ ਗੱਲ ਮੂੰਹ ਤੇ ਕਹੋ ,,
ਲਾਵੋ ਨਾ ਲਾਰੇ ਜੀ
ਤੁਸਾਂ ਭੂਬਾਂ ਮਾਰ ਕੇ ਰੋਵੋਗੇ
ਜੱਦ ਮੇਰੀ ਰੂਹ ਮਾਰ ਗਈ ਉਡਾਰੇ ਜੀ
ਤੁਸੀਂ ਮੇਰੀ ਡਾਇਰੀ ਪੜ੍ਹ ਲਿਓ
ਜਿੱਸ ਵਿਚ ਮੈਂ ਦਰਦ ਉਤਾਰੇ ਸੀ
ਕੌਣ ਕਿੰਨਾ ਸੀ ਖਰਾ ਲੱਗ ਜੂ ਪਤਾ
ਪੜ੍ਹ ਕੇ ਮੇਰੇ ਬਾਰੇ ਸੀ
ਕੌਣ ਸੀ ਦੌਸ਼ੀ ਢਾਹੋਣ ਵਾਲਾ
ਜੋ ਖਾਬਾ ਦੇ ਮਹਿਲ ਉਸਾਰੇ ਸੀ
“ਜੱਸ'' ਤੇਰੇ ਜਾਣ ਤੋਂ ਬਾਅਦ ਝੱਲਿਆ
ਹਿੰਜਰ ਲੱਗਦੇ ਪਿਆਰੇ ਸੀ
ਹੁਣ ਮਾਤਮ ਦਾ ਰੋਸ ਰਹਿੰਦਾ
ਪਹਿਲਾਂ ਖੰਨੇ ਸ਼ਹਿਰ ਵਿਚ
ਲੱਗਦੇ ਨਜ਼ਾਰੇ ਸੀ
ਜੱਸ ਖੰਨੇ ਵਾਲਾ
9914926342