ਨਿੱਕਾ ਨਿਆਣਾ

Friday, Apr 26, 2019 - 04:57 PM (IST)

ਇਕ ਵਾਰ ਦੀ ਘਟਨਾ ਹੈ ਕੇ ਕੁਝ ਕੁ ਰਿਸ਼ਤੇਦਾਰ ਆਪਣੀ ਰਿਸ਼ਤੇਦਾਰੀ ਵਿੱਚ ਮਿਲਣ ਆਏ ਹੋਏ ਸਨ ਬਹੁਤ ਸਾਰੀਆਂ ਗੱਲਾਂ-ਬਾਤਾ ਆਪਸ ਵਿੱਚ ਕਰ ਰਹੇ ਸੀ ਏਨੇ ਨੂੰ ਬਾਹਰੋਂ ਆਵਾਜ਼ ਵੱਜੀ ਭਾਈ ਬਾਲਾ ਸਿਆ ਘਰ ਹੀ ਆ ਅੱਗੋ ਬਾਲੇ ਨੇ ਆਵਾਜ਼ ਦਿੰਦਿਆਂ ਆਖਿਆ ਆ ਜਾ ਭਾਨਾ ਸਿਆ ਲੰਘਿਆ ਘਰ ਹੀ ਆ..ਭਾਨਾ ਆ ਕੇ ਮੰਜੇ ਤੇ ਬੈਠ ਗਿਆ ਚਾਹ ਪਾਣੀ ਪੀਣ ਮਗਰੋ ਉਹ ਵੀ ਗੱਲੀ ਪੈ ਗਿਆ ਤੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਬਾਰੇ ਗੱਲ ਚੱਲ ਪਈ ਅਖੇ ਭਾਈ ਕੋਣ ਆਇਆ ਏ ਅੱਗੋ ਬਾਲਾ ਬੋਲਿਆ ਆਪਣੀ ਕੁੜੀ ਆਈ ਆ ਮਿਲਣ ..ਭਾਨਾ ਬੋਲਿਆ ਅੱਛਾ ਅੱਛਾ ਹੋਰ ਭਾਈ ਗੁੱਡੀ ਏ ਠੀਕ ਆ ...ਹਾਜੀ ਚਾਚਾ ਜੀ ਠੀਕ ਕਿਵੇਂ ਗੁੱਡੀੲਏ ਸੁੱਖ ਨਾਲ ਆਈ ਆ ਏੇਨੀ ਗੱਲ ਟੋਕਦਿਆਂ ਬਾਲਾ ਬੋਲਿਆ ਨਹੀਂ ਆ ਆਪਣੀ ਨੂੰਹ ਨੂੰ ਨਿੱਕਾ ਨਿਆਣਾ ਹੋਣ ਵਾਲਾ ਮੈਂ ਆਖਿਆ ਕੁੜੀ ਨੂੰ ਨਾਲ ਲੈ ਕੇ ਸਕੈਨ ਕਰਾ ਲਈ ਏ ਕਿਤੇ ਪੱਥਰ ਹੀ ਮੱਥੇ ਨਾ ਵੱਜ ਜਾਵੇ ......ਕਿਹੜਾ ਪੱਥਰ ਮੈਂ ਸਮਝਿਆ ਨਹੀ ? ਜਵਾਬ ਦਿੰਦਿਆਂ ਕੋਲੇ ਬੈਠੀ ਬਾਲੇ ਦੀ ਘਰ ਵਾਲੀ ਬੋਲੀ ਕਿਤੇ ਕੁੜੀ ਨਾ ਜੰਮ ਪਵੇ ਚੰਦਰਾ ਜ਼ਮਾਨਾ ਬੜਾ ਖਰਾਬ ਆ... ਅੱਗੋ ਭਾਨਾ ਬੋਲਿਆ ਆਹ ਤੁਹਾਡੀ ਵੀ ਤਾਂ ਕੁੜੀ ਆਈ ਹੋਈ ਆ ਏ ਵੀ ਤਾਂ ਕਿਸੇ ਦੀ ਨੂੰਹ ਬਣੀ ਆ ਏ ਨੇ ਵੀ ਕਿਸੇ ਦਾ ਘਰ ਵਸਾਇਆਂ ਪਰਿਵਾਰ ਵਿੱਚ ਵਾਧਾ ਕੀਤਾ । ਜੇ ਤੁਸੀਂ ਹੁਣ ਆ ਪਾਪ ਕੀਤਾ ਤਾਂ ਫਿਰ ਅੱਗੇ ਕਿਸੇ ਮੁੰਡੇ ਦਾ ਘਰ ਕਿਵੇਂ ਵਸੂ ਤੇ ਪੀੜ੍ਹੀ ਕਿਵੇਂ ਅੱਗੇ ਵਧੂ ਏਨੀ ਗੱਲ ਸੁਣਨ ਸਾਰ ਹੀ ਬਾਲੇ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਤੇ ਆਪਣੇ ਆਪ ਵਿੱਚ ਸਰਮਿੰਦਾ ਹੋ ਰਿਹਾ ਸੀ ।

ਸੁਖਚੈਨ ਸਿੰਘ 'ਠੱਠੀ ਭਾਈ
0971527632924


Aarti dhillon

Content Editor

Related News