ਕਵਿਤਾ ਖਿੜਕੀ : ਸਿਲਸਿਲਾ
Thursday, Jan 07, 2021 - 04:46 PM (IST)
            
            ਸਿਲਸਿਲਾ
ਕੁਦਰਤ ਦੇ ਇਹ ਰੰਗ ਨਿਆਰੇ 
ਰੱਬ ਹੀ ਸਾਰੇ ਢੰਗ ਸਵਾਰੇ 
ਕਿਸੇ ਨੇ ਜੰਮੇ ਕਿਸੇ ਨੇ ਮਾਰੇ 
ਕਰਦਾ ਮਾਲਕ ਬਾਰੇ ਨਿਆਰੇ
ਕੋਈ ਮਿਹਨਤ ਦੇ ਨਾਲ ਭੁੱਖ ਮਿਟਾਵੇ
ਕੋਈ ਬੇਇਮਾਨੀ ਨਾਲ ਮਹਿਲ ਖਡਾਵੇ
ਕੋਈ ਚੰਗਿਆਈ ਦੇ ਪਾਠ ਕਰਾਵੇ 
ਕੋਈ ਤਿਲਕ ਲਗਾ ਕੇ ਰੱਬ ਮਨਾਵੇ
ਕੋਈ ਅਜਾਦੀ ਲਈ ਹਥਿਆਰ ਉਠਾਵੇ 
ਕੋਈ ਕਲਮ ਨਾਲ ਸਭ ਭੇਦ ਮੁਕਾਵੇ
ਕੋਈ ਪੱਥਰਾਂ ਵਿਚੋ ਰੱਬ ਨੂੰ ਚਾਵੇ 
ਕੋਈ ਅੰਦਰੋ ਰੱਬ ਨੂੰ ਲੱਭ ਨਾ ਪਾਵੇ
ਕੋਈ ਪਿਆਰ ਨਾਲ ਸਭ ਵੈਰ ਮੁਕਾਵੇ
ਕੋਈ ਈਰਖਾ ਨਾਲ ਦੋਫਾੜ ਕਰਾਵੇ
ਹਰਪ੍ਰੀਤ ਸਿੰਘ ਮੂੰਡੇ 
+919803170300
Harpreetmunde93@gmail.com
ਕੀ ਇਹੀ ਹੈ ਪੰਜਾਬ
ਕਿਉਂ ਹੋ ਗਏ ਇਤਬਾਰੀ ਯਾਰੋ ਅਸੀਂ ਸਰਕਾਰ ’ਤੇ,  
ਬਹੁਤੇ ਰੱਬ ’ਤੇ ਡਿਪੇਂਡ ਨਾ ਕੋਈ ਕੰਮ ਨਾ ਕੋਈ ਕਾਜ  
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ।
ਵਿਕੇ ਪੈਕਟਾਂ ’ਚ ਦੁੱਧ, ਪਾਣੀ ਰਿਹਾ ਨਹੀਓਂ ਸ਼ੁੱਧ 
ਵਿਆਹ ਵਿੱਚ ਆਗੂ ਯਾਰੋ ਬਣ ਗਈ ਸ਼ਰਾਬ 
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ
ਬਹੁਤੇ ਪੀਂਦੇ ਇੱਥੇ ਡੋਡੇ ਨੀਵੇਂ ਹੋ ਗਏ ਸਾਡੇ ਮੋਢੇ,  
ਢਾਈ ਇੰਚ ਦੀ ਸਰਿੰਜ ਸਾਡੇ ਡੋਬ ਦਿੱਤੇ ਖਵਾਬ 
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ
ਭੁੱਲੇ ਗੁਰੂਆਂ ਦੇ ਬੋਲ ਬੰਦਾ ਰਹਿੰਦਾ ਡਾਵਾਂ ਡੋਲ, 
ਭੁੱਲੇ ਸੰਗਰਾਂਦ ਤੇ ਮਰਦਾਨੇ ਦੀ ਰਬਾਬ 
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ
ਬੱਚੇ ਮੰਨਦੇ ਨੀਂ ਕਹਿਣਾ ਸਿੱਖੇ ਕੱਲੇ ਕੱਲੇ ਰਹਿਣਾ, 
ਪਿਆ ਰਿਸ਼ਤੇ ’ਚ ਫਿੱਕ ਤੁਸੀਂ ਸੁਣ ਲਓ ਜਨਾਬ 
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ
ਕਿਉਂ ਹੁੰਦੇ ਨੇ ਤਲਾਕ ਸਭ ਪੰਗਾ ਇਹ ਮੋਬਾਈਲ ਦਾ,  
ਸੁੱਖੀ ਹਰ ਘਰ ਵਿੱਚ ਨਹੀਓਂ ਖਿੱਲਦਾ ਗੁਲਾਬ 
ਕੀ ਇਹੀ ਹੈ ਪੰਜਾਬ...,ਕੀ ਇਹੀ ਹੈ ਪੰਜਾਬ
ਸੁਖਵੀਰ ਸਿੰਘ (ਸੁੱਖੀ )
ਪਿੰਡ ਤੇ ਡਾਕ : ਦਿਆਲਪੁਰ 
ਜ਼ਿਲ੍ਹਾ ਜਲੰਧਰ 
ਮੋਬ : 8284004011
