ਨੈਣ ਮੇਰੇ ਤਿਰਹਾਏ
Wednesday, Oct 25, 2017 - 05:02 PM (IST)
ਦਿਲ ਵਿੱਚ ਤੇਰਾ ਮਹਿਲ ਮੁਨਾਰਾ ਸਦਾ ਹੀ ਵੱਸਦਾ ਰਹਿ ਸੱਜਣਾ,
ਮੈਨੂੰ ਵੀ ਪਲ ਦੇ ਖੁਸ਼ੀਆਂ ਦੇ, ਖੁਦ ਵੀ ਹੱਸਦਾ ਰਹਿ ਸੱਜਣਾ ।
ਤੇਰੇ ਹੁੰਦਿਆਂ ਖ਼ਤਮ ਫਾਸਲੇ ਦੂਰੀਆਂ ਪਾ ਤੜਫ਼ਾਈਂ ਨਾ,
ਅੰਬਰੋਂ ਲੰਮੀਆਂ ਸਾਂਝਾਂ ਪਾ ਕੇ ਅੱਗ ਹਿਜ਼ਰ ਦੀ ਲਾਈਂ ਨਾ ।
ਅੱਖੀਆਂ ਦੇ ਵਿਚ ਮੈਂ ਤਾਂ ਲੱਖਾਂ ਖ਼ੁਆਬ ਸਜਾਈ ਬੈਠੀ ਆਂ,
ਪਲ ਪਲ ਜ਼ਿੰਦਗੀ ਦਾ ਸੱਜਣਾ, ਤੇਰੇ ਨਾਮ ਲਿਖਾਈ ਬੈਠੀ ਆਂ ।
ਤੇਰੇ ਬਿਨਾਂ ਲਗਦੇ ਸੀ ਮੈਨੂੰ ਹਾਰ ਸ਼ਿੰਗਾਰ ਅਧੂਰੇ ਵੇ,
ਤੈਨੂੰ ਪਾ ਕੇ ਹੋ ਗਏ ਸੱਜਣਾ, ਚਾਅ ਮੇਰੇ ਤਾਂ ਪੂਰੇ ਵੇ ।
ਮਹਿੰਦੀ ਦੇ ਰੰਗ ਵਾਂਗ ਤੇਰੇ ਨਾਲ ਗੂਹੜਾ ਹੋ ਗਿਆ ਪਿਆਰ ਮੈਨੂੰ,
ਆਖ਼ਰੀ ਸਾਹ ਤੱਕ ਵੀ ਨਾ ਸੱਜਣਾ, ਮਨ ਤੋਂ ਸਕਾਂ ਵਿਸਾਰ ਤੈਨੂੰ ।
ਜ਼ਿੰਦਗੀ ਦੇ ਹਰ ਮੋੜ ਤੇ ਸੱਜਣਾ, ਸਾਥ ਚਾਹੀਦਾ ਤੇਰਾ ਵੇ,
ਤੇਰੇ ਬਿਨਾਂ ਮੁਸ਼ਕਿਲ ਹੈ ਕੱਟਣਾ, ਬੜਾ ਹੀ ਸਫ਼ਰ ਲਮੇਰਾ ਵੇ ।
ਭਗਵਾਨ ਪੁਰੇ ਦੇ ਮੀਤ ਮੈਂ ਤੈਨੂੰ ਮਨ ਦਾ ਮੀਤ ਬਣਾ ਲਿਆ ਵੇ,
ਹਰ ਦੁੱਖ ਸੁੱਖ ਸੱਜਣਾ ਮੈਂ ਤੇਰਾ, ਸੀਨੇ ਦੇ ਨਾਲ ਲਾ ਲਿਆ ਵੇ ।
- ਜਸਵਿੰਦਰ ਮੀਤ ਭਗਵਾਨ ਪੁਰਾ
- ਸੰਗਰੂਰ
- 9056705657
