ਨੰਗੇਜ ਪੁਣਾ
Tuesday, Feb 05, 2019 - 03:45 PM (IST)

ਅੱਜ ਕੱਲ ਬਹੁਤ ਸਾਰੇ ਨੌਜਵਾਨ ਮੁੰਡੇ-ਕੁੜੀਆਂ ਪਿਆਰ ਦੇ ਚੱਕਰ ਵਿੱਚ ਫਸ ਜਾਂਦੇ ਆ ਤੇ ਜਿਸ ਮੁੰਡੇ ਨਾਲ ਕੁੜੀ ਪਿਆਰ ਕਰਦੀ ਹੈ ਉਸ ਮੁੰਡੇ ਬਾਰੇ ਕੋਈ ਜਾਣਕਾਰੀ ਨਹੀ ਰੱਖਦੀ।
ਪਿਆਰ ਨੂੰ ਅੱਗੇ ਵਧਾਉਂਦੀ ਹੋਈ ਸਾਰੀਆਂ ਹੱਦਾਂ ਪਾਰ ਕਰਦੀ ਹੋਈ ਵਿਆਹ ਕਰਾਉਣ ਤੱਕ ਪਹੁੰਚ ਜਾਂਦੀ ਹੈ। ਕੋਈ ਵੀ ਮਾਂ-ਬਾਪ ਏੇ ਨਹੀ ਚਾਹੁੰਦਾ ਕੇ ਸਾਡਾ ਧੀ ਪੁੱਤ ਕੋਈ ਗਲਤ ਫੈਸਲਾ ਲਵੇ।
ਏੇਸੇ ਤਰ੍ਹਾਂ ਇੱਕ ਵਾਰ ਮਾਪਿਆਂ ਨੇ ਆਪਣੀ ਧੀ ਨੂੰ ਬੜਾ ਸਮਝਾਇਆ ਕੇ ਕਿਸੇ ਗੈਰ ਮੁੰਡੇ ਨਾਲ ਵਿਆਹ ਕਰਨਾ ਸਹੀ ਨਹੀਂ ਪਰ ਕੁੜੀ ਜਿਦ ਤੇ ਅੜੀ ਰਹੀ ਤੇ ਆਖਰ ਕਾਰ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ।
ਵਿਆਹ ਨੂੰ ਕੁਝ ਕੁ ਮਹੀਨੇ ਬੀਤਣ ਤੇ ਕੁੜੀ ਨੂੰ ਪਤਾ ਲੱਗਾ ਕੇ ਮੁੰਡਾ ਨਸ਼ਾ ਬਹੁਤ ਜ਼ਿਆਦਾ ਕਰਦਾ ਪਰ ਫੇਰ ਕੋਈ ਵੀ ਪੇਸ਼ ਨਹੀ ਜਾ ਰਹੀ ਸੀ ਕਿਉਂਕਿ ਮਾਪਿਆਂ ਦੀ ਗੱਲ ਨਹੀ ਮੰਨੀ ਕੁਝ ਕੁ ਸਮੇਂ ਵਿੱਚ ਨਸ਼ੇ ਦੀ ਵੱਧ ਮਾਤਰਾ ਹੋਣ ਕਰਕੇ ਮੁੰਡੇ ਦੀ ਮੌਤ ਹੋ ਗਈ ਪਰ ਹੁਣ ਕੁੜੀ ਕਿਸੇ
ਨੂੰ ਉਲਾਮਾ ਨਹੀ ਦੇ ਸਕਦੀ ਸੀ। ਇਸ ਸਾਰੀ ਵਾਰਤਾ ਦੇ ਕੁਝ ਕੁ ਮਹੀਨੇ ਬਾਅਦ ਆਖਰ ਕੁੜੀ ਨੂੰ ਉਸੇ ਮੁੰਡੇ ਦੇ ਭਰਾ ਨਾਲ ਵਿਆਹ ਕਰਾਉਣਾ ਪਿਆ ਜਾਣੀ ਕੇ ਆਪਣੇ ਦਿਓਰ ਨੂੰ ਆਪਣਾ ਪਤੀ ਬਣਾਉਣਾ ਪਿਆ ਪਰ ਤਦ ਨਹੀ ਉਸ ਪਰਿਵਾਰ ਦੀ ਸਾਰੀ ਤਾਣੀ ਸੁਲਝੀ ਹੋਈ ਸੀ ਥੋੜ੍ਹੇ ਚਿਰ ਬਾਅਦ ਪਤਾ ਲੱਗਿਆ ਕੇ ਹੁਣ ਵਾਲਾ ਮੁੰਡਾ ਵੀ ਬਹੁਤ ਨਸ਼ਾ ਕਰਦਾ ਇਹ ਸਭ ਕੁਝ ਪਤਾ ਲੱਗਣ ਤੋਂ ਬਾਅਦ ਕੁੜੀ ਵੀ ਨਸ਼ਾ ਕਰਨ ਲੱਗ ਪਈ ਨਸ਼ੇ ਦੀ ਲੱਤ ਐਨੀ ਕੁ ਵਧ ਗਈ ਕੇ ਦੋਵੇਂ ਮੀਆਂ ਬੀਬੀ ਨੂੰ ਕੋਈ ਹੋਸ਼ ਨਹੀ ਰਹੀ, ਆਖਰ ਇਕ ਦਿਨ ਸਾਰੀਆਂ ਹੱਦਾਂ ਪਾਰ ਕਰਦੇ ਹੋਏੇ ਮੰਡਾ ਕੁੜੀ ਨੰਗੇ ਹੋ ਕੇ ਸ਼ਹਿਰ ਦੀਆਂ ਸੜਕਾ ਉੱਪਰ ਘੁੰਮਦੇ ਨਜ਼ਰ ਆਏ।
ਸੁਖਚੈਨ ਸਿੰਘ 'ਠੱਠੀ ਭਾਈ'
00971527632924