ਇਕ ਇਕ ਯਾਰ ਮੇਰਾ ਬੇਸ਼ਕੀਮਤੀ...

11/17/2019 1:56:13 PM

ਇਕ ਇਕ ਯਾਰ ਮੇਰਾ ਬੇਸ਼ਕੀਮਤੀ,
ਹੋਰ ਕੀ ਮੈਂ ਦੱਸਾਂ ਬਾਕੀ ਆਪ ਵੇਖ ਲੀ,
ਓ ਵੈਰੀਆਂ ਦੀ ਹਿੱਕ ਵੀ ਮੈਂ ਆਪ ਨਾਪ ਲੂੰ,
ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,
ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।
ਓ ਸ਼ੈਲ ਤੇ ਸ਼ਬੀਲੇ ਉੱਚੇ ਲੰਮੇ ਕੱਦ ਨੇ,
ਸੋਹਣੇ ਵੀ ਕੀ ਦੱਸਾਂ ਲੋੜ ਨਾਲੋਂ ਵੱਧ ਨੇ,
ਸੱਭ ਕਰਦੇ ਬਲੌਂਗ ਮੁੰਡੇ ਨੇ ਪੰਜਾਬ ਨੂੰ,
ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,
ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।
ਖੇਡਾਂ ਵਿੱਚ ਸਭ ਹੀ ਓ ਮੋਹਰੀ ਹੁੰਦੇ ਨੇ,
ਫੈਸ਼ਨਾਂ 'ਚ ਜੱਟ ਵੀ ਜਿਉਂ ਟੋਹਰੀ ਹੁੰਦੇ ਨੇ,
ਕਰਦੇ ਨੇ ਹੇਟ ਮੁੰਡੇ ਚਿੱਟੇ ਤੇ ਸ਼ਰਾਬ ਨੂੰ,
ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,
ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।
ਗਾਉਂਦੇ ਹੱਸਦੇ ਤੇ ਭੰਗੜੇ ਵੀ ਪਾਉਂਦੇ ਰਹਿੰਦੇ ਨੇ,
ਓ ਹਰ ਟਾਈਮ ਜਸ਼ਨ ਮਨਾਉਂਦੇ ਰਹਿੰਦੇ ਨੇ,
ਓ ਵੇਖਦੇ ਨਾ ਕਦੇ ਹਾਨੀ ਅਤੇ ਲਾਭ ਨੂੰ,
ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,
ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।
ਇੱਜਤਾਂ ਦੀ ਰਹਿਣ ਸਦਾ ਰਾਖੀ ਕਰਦੇ,
ਨਾਲੇ ਯਾਰਾਂ ਦੀਆਂ ਯਾਰੀਆਂ ਤੇ ਰਹਿਣ ਮਰਦੇ,
ਲਾ ਦੀ ਰੰਗ ਭਾਗ ਮੇਰੇ ਸੋਹਣੇ ਜੇ ਖੁਆਬ ਨੂੰ,
ਅੰਬਰਾਂ 'ਚ ਉੱਡਦੇ ਤੂੰ ਯਾਰ ਮੇਰੇ ਰੱਖੀਂ,
ਰੱਬਾ, ਧਰਤੀ ਤੇ ਟੈਨਸ਼ਨਾਂ ਮੈਂ ਆਪ ਸਾਂਭ ਲੂੰ।

ਪਰਮਿੰਦਰ ਸਿੰਘ ਸਿਵੀਆ
ਪਿੰਡ-ਨੰਦਗੜ੍ਹ
ਮੋਬਾਇਲ ਨੰਬਰ- 81468-22522


Aarti dhillon

Content Editor

Related News