ਪੈਸੇ ਖਾਤਿਰ
Tuesday, Feb 05, 2019 - 03:55 PM (IST)

ਚਾਰ ਚੁਫੇਰੇ ਹੋਣ ਚੁਤਰਾਈਆਂ
ਪਤਾ ਨਹੀਂ ਏ ਕਿੱਥੋਂ ਆਈਆਂ
ਦੇਸ ਮੇਰੇ 'ਚ ਪਈਆਂ ਲੜਾਈਆਂ
ਕੁਝ ਕੁ ਨੇ ਹੱਡੀ ਹੰਡਾਈਆਂ
ਪੈਸੇ ਖਾਤਿਰ ਮਰੋ ਮਰਾਈਆਂ
ਕਈ ਤਰ੍ਹਾਂ ਦੇ ਨਸ਼ੇ ਆ ਗਏ
ਪੰਜਾਬ ਮੇਰੇ ਦੀ ਜਵਾਨੀ ਖਾ ਗਏ
ਵੇਚਣ ਵਾਲੇ ਬਈ ਛਾਹ ਗਏ
ਬਾਡਰਾਂ ਤੇ ਹੋਈਆਂ ਸਖਤਾਈਆਂ
ਪੈਸੇ ਖਾਤਿਰ ਮਰੋ ਮਰਾਈਆਂ
ਦੇਸ਼ ਮੇਰੇ ਦੇ ਨੇਤਾ ਝੂਠੇ
ਗਰੀਬਾਂ ਦੇ ਹੱਥ ਦੇਤੇ ਠੂਠੇ
ਇਕ ਦੂਜੇ ਨਾਲ ਰਹਿੰਦੇ ਰੂਠੇ
ਅੰਦਰੋਂ ਅੰਦਰੀ ਜੱਫੀਆਂ ਪਾਈਆਂ
ਪੈਸੇ ਖਾਤਿਰ ਮਰੋ ਮਰਾਈਆਂ
ਧਰਮ ਦੇ ਨਾਮ ਤੇ ਲੁੱਟ ਬਥੇਰੀ
ਕੀ ਗੱਲ ਤੇਰੀ ਕੀ ਗੱਲ ਮੇਰੀ
ਸੁਖਚੈਨ ਲਾਵੇ ਕੋਈ ਨਾ ਦੇਰੀ
ਹਰ ਕੋਈ ਚਾਵੇਂ ਆਪਣੀਆ ਚੜਾਈਆਂ
ਪੈਸੇ ਖਾਤਿਰ ਮਰੋ ਮਰਾਈਆਂ
ਸੁਖਚੈਨ ਸਿੰਘ 'ਠੱਠੀ ਭਾਈ
00971527632924