ਬੰਦਾ

Sunday, Mar 11, 2018 - 12:16 PM (IST)

ਬੰਦਾ

ਦਿੱਤੇ ਜੀਹਨੇ ਪੈਰ, ਓਹਦੇ ਵੱਲ ਤੁਰਦਾ ਨਹੀਂ
ਪੈਸਾ ਜੋੜੀ ਜਾਨੈ, ਰੱਬ ਨਾਲ ਜੁੜਦਾ ਨਹੀਂ
ਜੀਹਨੇ ਦਿੱਤੀਆਂ ਅੱਖਾਂ ,ਓਹਨੂੰ ਤੱਕਦਾ ਨਹੀਂ
ਰੈਂਟ ਵਾਲੇ ਘਰ ਰੱਖੇ, ਮਾਂ ਨੂੰ ਰੱਖਦਾ ਨਹੀਂ

ਜੀਹਨੇ ਦਿੱਤੀ ਜੀਭ, ਓਹਦੀ ਗੱਲ ਕਰਦਾ ਨਹੀਂ
ਕਰੋੜਪਤੀ ਵੀ ਬਣਕੇ ਕਹਿਨਾ, ਸਰਦਾ ਨਹੀਂ
ਜੀਹਨੇ ਦਿੱਤੇ ਕੰਨ, ਓਹਦੀਆਂ ਸੁਣਦਾ ਨਹੀਂ
ਜਿਨ ਜੋੜੇ ਸੰਜੋਗ, ਓਹਦੇ ਨਾਲ ਜੁੜਦਾ ਨਹੀਂ

ਲੱਖ ਕਰੋੜਾਂ ਮਿਹਰਾਂ, ਇਕ ਓਂਕਾਰ ਦੀਆਂ
ਬਕਸ਼ਾਂ ਭੁੱਲ ਗਿਆ ਬੰਦਾ, ਬਖਸ਼ਣਹਾਰ ਦੀਆਂ
ਯਾਦਦਾਸ਼ਤ ਜਿਨ ਦਿੱਤੀ, ਓਹਨੂੰ ਭੁੱਲ ਗਿਆ
ਤਾਹੀਓਂ ਡਾਨਸੀਵਾਲੀਆ, ਦਰ ਦਰ ਰੁਲ ਗਿਆ

ਕੁਲਵੀਰ ਸਹੋਤਾ ਡਾਨਸੀਵਾਲ


Related News