“ਕੱਲ ਮਿਲਦੇ ਹਾਂ'
Friday, Jul 06, 2018 - 05:18 PM (IST)
“ਕੱਲ ਮਿਲਦੇ ਹਾਂ'' ਕਹਿ ਕੇ ਮੁੜ ਗਿਆ ਸੀ।
ਦਿਲ ਤੇਰੇ ਖਿਆਲਾਂ ਵਿਚ ਰੁੜ੍ਹ ਗਿਆ ਸੀ।
ਆਵੇਂਗਾ ਤੂੰ ਮੈਨੂੰ ਤੇਰੇ ਤੇ ਪੱਕਾ ਹੈ ਯਕੀਨ।
ਇੰਝ ਜ਼ਿੰਦਗੀ ਦਾ ਮੌਸਮ ਹੋਵੇਗਾ ਹਸੀਨ।
ਦਿਲ ਵਿਚ ਤੇਰੇ ਖਿਆਲ ਬੜੇ ਆਉਂਦੇ ਨੇ।
ਦਿਮਾਗ ਨੂੰ ਵੀ ਇਹ ਬਹੁਤ ਸਤਾਉਂਦੇ ਨੇ।
“ਕੱਲ ਮਿਲਦੇ ਹਾਂ'' ਯਾਦ ਰੱਖੀਂ ਤੂੰ ਇਹ ਵਾਅਦਾ।
ਦਿਲ ਮੇਰੇ ਦਾ ਵੀ ਸੁਣ ਲਈਂ ਤੂੰ ਇਰਾਦਾ।
ਬਦਲਾਂਗੇ ਕੱਲ ਜੇ ਅੱਜ ਆਪਾਂ ਮਿਲਾਂਗੇ।
ਸੋਹਣਾ ਇਕ ਨਵਾਂ ਸੰਸਾਰ ਸਿਰਜਾਂਗੇ।
ਸੁਰਿੰਦਰ ਕੌਰ
ਧੰਨਵਾਦ ਜੀ।
