ਗੁਆਚਿਆ ਬਚਪਨ
Tuesday, Feb 05, 2019 - 03:17 PM (IST)

ਅੱਜ ਮੈਂ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਬੈਠਾਂ ਕੁਝ ਕੁ ਬਚਪਨ ਦੀਆਂ ਸਾਝਾਂ ਪਾ ਰਿਹਾ ਸੀ। ਗੱਲ ਤੁਰੀ ਆਪਣੀ ਸੁਰਤ ਸੰਭਲਣ ਤੋਂ ਬਾਅਦ ਦੀ ਕੇ ਬਚਪਨ ਵਿੱਚ ਸਾਡਾ ਵਰਤਾਰਾਂ ਸਾਡਾ ਸੁਭਾਅ ਸਾਡੀਆਂ ਖੇਡਾਂ ਕਿੱਦਾਂ ਦੀਆਂ ਸਨ ਤੇ ਰੂਪ-ਰੇਖਾ ਕੀ ਸੀ। ਮੈਂ ਗੱਲ ਸ਼ੁਰੂ ਕੀਤੀ ਕੇ ਆਪਾਂ ਤਾਂ ਨਾਨਕੇ ਘਰ ਰਹਿ ਕੇ ਬਹੁਤ ਵਧੀਆਂ ਹਸਦਿਆਂ ਖੇਡਦਿਆ ਬਚਪਨ ਗੁਜ਼ਾਰਿਆਂ ਪਹਿਲਾਂ ਤਾਂ ਆਪਾਂ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸੀ ਨਾਨਾ ਮੇਰਾ ਮੈਂਨੂੰ ਸਕੂਲ ਛੱਡ ਕੇ ਮਗਰੋਂ ਘਰ ਪਹੁੰਚਦਾ ਸੀ ਤੇ ਮੈਂ ਪਹਿਲਾਂ ਆ ਕੇ ਨਰਮੇ ਦੀਆਂ ਸਿਟੀਆਂ ਦੇ ਲੱਗੇ ਕਿੰਨੂ 'ਤੇ ਚੜ੍ਹ ਕੇ ਮੋਟੇ ਮੋਟੇ ਨਰਮੇ ਦੇ ਫੁੱਟ ਚੁਗ ਕੇ ਹੱਟੀ ਤੁਰ ਜਾਦਾਂ ਤੇ ਗੱਚਕ ਜਾਂ ਮਰੂਡਾ ਆਦਿ ਲੈ ਕੇ ਖਾਂ ਲੈਣਾ। ਹੁਣ ਤਾਂ ਸਾਡੇ ਪੰਜਾਬ ਵਿੱਚ ਨਰਮੇ ਦੀ ਪੈਦਾਵਾਰ ਬਹੁਤ ਘਟ ਗਈ ਹੈ।
ਹੁਣ ਵਾਲੇ ਬੱਚਿਆਂ ਨੂੰ ਨਾ ਤਾਂ ਨਰਮੇ ਦੀ ਫਸ਼ਲ ਦਾ ਪਤਾ ਤੇ ਨਾਹੀ ਸਿਟਿਆਂ ਦਾ। ਅਸੀਂ ਆਪਣੇ ਛੋਟੇ ਛੋਟੇ ਹੱਥਾਂ ਵਿੱਚ ਸੋਟੀਆਂ ਫੜ ਮਾਲ ਡੰਗਰ
ਨੂੰ ਛੱਪੜ ਵੱਲ ਨਹਾਉਣ ਤੇ ਪਾਣੀ ਪਿਆਉਣ ਲਈ ਲੈ ਕੇ ਜਾਂਦੇ ਸੀ ਹੁਣ ਤਾਂ ਪੰਜਾਬ ਦੇ ਪਿੰਡਾਂ ਵਿੱਚ ਛੱਪੜ ਬੰਦ ਕੀਤੇ ਜਾਂ ਰਹੇ ਹਨ। ਗੰਦੇ ਹੋਏ ਹਨ ਪਾਣੀ ਦੂਸ਼ਿਤ ਹੋ ਚੁੱਕਾ ਹੈ। ਹਰ ਇਕ ਪਰਿਵਾਰ ਦਾ ਆਪਸ ਵਿੱਚ ਬੜਾ ਪਿਆਰ ਹੁੰਦਾ ਸੀ ਜਿੱਥੇ ਮਰਜ਼ੀ ਨਾਲ ਸੋਂ ਜਾਣਾ ਰੋਟੀ ਪਾਣੀ ਖਾਂ ਲੈਣਾ ਆਦਿ। ਹੁਣ ਮੋਬਾਇਲ ਆਉਣ ਕਰਕੇ ਸਾਡੀਆਂ ਖੇਡਾਂ ਵੀ ਅਲੋਪ ਹੁੰਦੀਆਂ ਜਾ ਰਹੀਆਂ ਹਨ ਜਿਵੇਂ 'ਗੁੱਲੀ ਡੰਡਾ', 'ਬਾਂਦਰ ਕਿੱਲਾ', 'ਭੰਡਾਂ ਭਡੋਰੀਆਂ', ਡਿਕਰੀ ਖਾਨਾਂ ਤੇ ਚੋਰ ਸਿਪਾਹੀ ਆਦਿ। ਸਾਰੇ ਜਾਣੇ ਰਲ ਕੇ ਖੇਡ ਖੇਡਦੇ ਸੀ ਤੇ ਸਰੀਰ ਤੰਦਰੁਸਤ ਰਹਿੰਦੇ ਸਨ। ਖਾਣ ਪੀਣ ਵਾਲੀਆਂ ਵਸਤਾਂ ਦੁੱਧ 'ਦਹੀਂ ਮੱਖਣੀ ਤੇ ਲੱਸੀ' ਸਰੋਂ ਦਾ ਸਾਗ ਮੱਕੀ ਦੀ ਰੋਟੀ। ਹੁਣ ਬਰਗਰ ਪੀਜ਼ਿਆਂ ਨੇ ਸਭ ਖਤਮ ਕਰ ਦਿੱਤਾ ਹੈ। ਫਿਰ ਗੁਰਦੁਆਰਾਂ ਸਾਹਿਬ ਬੜੇ ਚਾਅ ਤੇ ਸ਼ਰਧਾ ਨਾਲ ਜਾਣਾ ...ਕਿਸੇ ਗੁਰੂ ਦੇ ਇਤਹਾਸ ਤੇ ਲੇਖ ਵੀ ਬੜੇ ਚਾਅ ਨਾਲ ਬੋਲਦੇ ਸੀ। ਸਕੂਲ ਵਿੱਚ ਸਿੱਖਣ ਲਈ ਲੱਕੜ ਦੀਆ ਫੱਟੀਆ ਲਾਈਆਂ ਜਾਂਦੀਆ ਤੇ ਮਾਸਟਰ ਪੈਨਸਿਲ ਨਾਲ ਸਲਾਹ ਦੇ ਕੇ ਸੋਹਣੀ ਲਿਖਾਈ ਲਿਖਣ ਲਈ ਆਖਦੇ .....ਫਿਰ ਲਿਖਣ ਲਈ ਪਹਿਲਾਂ ਕਲਮ ਘਡਣੀ' ਗੂੜੀ ਕਾਲੀ ਸਿਆਹੀ ਤਿਆਰ ਕਰਨੀ। ਬੋਰੀ ਦਾ ਝੋਲਾ ਹੁੰਦਾ ਤੇ ਬੈਠਣ ਲਈ ਵੀ ਬੋਰੀ ਹੁੰਦੀ
....ਦਵਾਤ, ਕਲਮ, ਗਾਚੀ, ਦਵਾਤ, ਸਲੇਟ, ਸਲੇਟੀ ਅਤੇ ਪੰਜਾਬੀ ਦਾ ਕਾਇਦਾ ਹੁੰਦਾ।
ਫੱਟੀ ਲਿਖ ਕੇ ਮਾਸਟਰਾਂ ਨੂੰ ਚੈੱਕ ਕਰਾਉਣੀ ਤੇ ਗਾਚੀ ਨਾਲ ਪੋਚ ਕੇ ਸਕਾਉਣ ਲਈ ਧੁੱਪ ਵਿੱਚ
ਖੜਕੇ ਕਹਿਣਾ ਸੂਰਜਾ ਸੂਰਜਾ ਫੱਟੀ ਸੁਕਾ ਇਹ ਹੈ ਸਾਡਾ ਗੁਆਚਿਆ ਬਚਪਨ।
ਸੁਖਚੈਨ ਸਿੰਘ 'ਠੱਠੀ ਭਾਈ
00971527632924