ਲੁਕ-ਲੁਕ ਖੇਡਣ
Tuesday, Aug 07, 2018 - 05:30 PM (IST)

ਲੁਕ-ਲੁਕ ਖੇਡਣ ਲੁਕਣ ਮਚਾਈਆਂ
ਉਨ੍ਹਾਂ ਕਦਰਾਂ ਆਪ ਗਵਾਈਆਂ।
ਖੁੱਲ੍ਹਕੇ ਜਿਹੜੇ ਆਉਂਦੇ ਮੂਹਰੇ,
ਕਿਸਦੀ ਹਿੰਮਤ ਕਿਹੜਾ ਘੂਰੇ,
ਹੁੰਦੇ ਨਾ ਕਦੇ ਪੈਰ ਝੂਠ ਦੇ,
ਮਿਲਦੀਆਂ ਨਾ ਫਿਰ ਕਦੇ ਵਧਾਈਆਂ,
ਲੁਕ-ਲੁਕ ਖੇਡਣ ਲੁਕਣ ਮਚਾਈਆਂ,
ਉਨ੍ਹਾਂ ਕਦਰਾਂ ਆਪ ਗਵਾਈਆਂ।
ਅਜੇ ਵੀ 'ਸੁਰਿੰਦਰ' ਕੁਝ ਨਾ ਵਿਗੜ੍ਹਿਆ,
ਸੱਚ ਦਾ ਫੁੱਲ ਤੇਰੇ ਅੰਦਰ ਖਿੜ੍ਹਿਆ,
ਪਛਾਣ ਛੇਤੀ ਕਿਉਂ ਦੇਰੀਆਂ ਲਾਈਆਂ,
ਲੁਕ-ਲੁਕ ਖੇਡਣ ਲੁਕਣ ਮਚਾਈਆਂ,
ਉਨ੍ਹਾਂ ਕਦਰਾਂ ਆਪ ਗਵਾਈਆਂ।
ਸੁਰਿੰਦਰ 'ਮਾਣੂੰਕੇ ਗਿੱਲ'
ਸੰਪਰਕ-8872321000