ਜ਼ਿੰਦਗੀ ਐਵੇਂ ਲੰਘ ਚੱਲੀ...

Saturday, May 25, 2019 - 03:00 PM (IST)

ਜ਼ਿੰਦਗੀ ਐਵੇਂ ਲੰਘ ਚੱਲੀ...

ਬੱਚਿਆਂ ਦੇ ਪੇਪਰ ਹੋ ਚੁੱਕੇ ਸੀ ਤੇ ਸਾਰੇ ਅਧਿਆਪਕ ਬੈਠੇ ਆਪਣੇ-ਆਪਣੇ ਕੰਮ ਖਤਮ ਕਰ ਰਹੇ ਸੀ ਕਿ ਅਚਾਨਕ ਮੈਡਮ ਰਾਜਦੀਪ ਬੋਲੇ ,“ਲੈ ਬਈ ਹੁਣ ਆਪਣੀ ਤਾਂ ਜ਼ਿੰਦਗੀ ਐਵੇਂ ਲੰਘ ਚੱਲੀ ਆ,ਹੁਣ ਤਾਂ ਸੋਚਦਿਆਂ ਬੱਸ ਬੱਚਿਆਂ ਦੀ ਜ਼ਿੰਦਗੀ ਬਣ ਜਾਵੇ ਆਪਣੀ ਜ਼ਿੰਦਗੀ ਦਾ ਕੀ ਆ।“ 
ਉਨ੍ਹਾਂ ਦੀ ਇਹ ਗੱਲ ਮੈਨੂੰ ਕਈ ਸਾਲ ਪਿੱਛੇ ਲੈ ਗਈ ।ਇਵੇਂ ਹੀ ਇੱਕ ਵਾਰ ਮੇਰੀ ਮਾਂ ਹੀ ਮੇਰੀ ਚਾਚੀ ਨੂੰ ਕਹਿ ਰਹੀ ਸੀ ,“ਲੈ ਭੈਣੇ ਆਪਣੀ ਜ਼ਿੰਦਗੀ ਦਾ ਜ਼ਿੰਮੇ ਲੰਘਣੀ ਸੀ ਲੰਘ ਗਈ ਹੁਣ ਤਾਂ ਸੋਚਦਿਆਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਣ ਜਾਵੇ “।ਚਾਚੀ ਬੋਲੀ ਹੋਰ ਭੈਣੇ ,“ਆਪਾਂ ਤਾਂ ਆਪਣੇ ਜੁਆਕਾਂ ਨੂੰ ਗਰੇਜ਼ੀ ਸਕੂਲ 'ਚ ਪੜ੍ਹਾਵਾਂਗੇ “।ਵਿਚਾਰੀਆਂ ਨੂੰ ਸਾਰੇ ਪ੍ਰਾਈਵੇਟ ਸਕੂਲ ਅੰਗਰੇਜ਼ੀ ਸਕੂਲ ਲੱਗਦੇ ਸੀ ।ਚਾਹੇ ਉਨ੍ਹਾਂ ਵਿੱਚ ਮੀਡੀਅਮ ਪੰਜਾਬੀ ਹੀ ਹੁੰਦਾ ਸੀ । ਮਾਂ ਬਾਪ ਨੇ ਸਾਨੂੰ ਵੀ ਪੜ੍ਹਾਉਣ ਲਿਖਾਉਣ ਵਿੱਚ ਆਪਣੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਸੀ ।ਉਨ੍ਹਾਂ ਆਪਣੇ 'ਤੋਂ ਵੱਧ ਕੇ ਸਾਡੇ ਲਈ ਕੀਤਾ। ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਤਾਂ ਆਉਂਦੇ ਹੀ ਰਹਿੰਦੇ ਨੇ ।ਪਰ ਮਾਂ ਬਾਪ ਦਾ ਦੇਣ ਅਸੀਂ ਕਦੇ ਨਹੀਂ ਦੇ ਸਕਦੇ । ‌ਸ਼ਾਇਦ ਅਸੀਂ ਵੀ ਆਪਣੇ ਮਾਂ ਬਾਪ ਵਾਂਗ ਸੋਚਦੇ ਆਂ ਕਿ ਸਾਡੀ ਜ਼ਿੰਦਗੀ ਦਾ ਲੰਘ ਗਈ ਪਰ ਸਾਡੇ ਬੱਚਿਆਂ ਦੀ ਵਧੀਆ ਲੰਘੇ ।ਸਾਡੇ
ਮਾਂ ਬਾਪ ਵੀ ਐਵੇਂ ਹੀ ਸੋਚਦੇ ਸੀ ।ਸ਼ਾਇਦ ਅੱਗੇ ਸਾਡੇ ਬੱਚੇ ਵੀ ਆਪਣੇ ਬੱਚਿਆਂ ਬਾਰੇ ਹੀ ਸੋਚਣਗੇ ।ਲੱਗਦਾ ਜ਼ਿੰਦਗੀ ਐਵੇਂ ਹੀ ਲੰਘੀ ਜਾਂਦੀ ਆ। ‌ਇਹਨੇ ਮੈਡਮ ਰਮਨ ਮੇਰਾ ਮੋਢਾ ਹਲਾਉਂਦੇ ਹੋਏ ਕਹਿਣ ਲੱਗੇ ,“ਕਿਉਂ ਕਿਉਂ ਸੀਰਤ ਘਰ ਨਹੀਂ ਜਾਣਾ “ਮਸਾਂ ਤਾਂ ਛੁੱਟੀ ਹੁੰਦੀ ਆ।“ਚੱਲ ਚੱਲੀਏ ।ਮੈਂ ਕਿਹਾ,“ ਰਮਨ ਜਾਣਾ ਹੀ ਆ“, ਚੱਲ ਚੱਲੀਏ ।“ਆਪਣੇ ਬੱਚਿਆਂ ਕੋਲ ।“ਮੁਸਕਰਾਉਂਦਿਆਂ ਆਪਣੇ ਬੱਚਿਆਂ ਨੂੰ ਕੀ ਲੈ ਕੇ ਦੇਣਾ ਇਹ ਸੋਚਦਿਆਂ ਅਸੀਂ ਦੋਨੋਂ ਘਰ ਨੂੰ ਚੱਲ ਪਈਆਂ ।

ਮਨਜੀਤ ਕੌਰ ਮਾਂਗਟ


author

Aarti dhillon

Content Editor

Related News