ਆਓ ਆਪਣਾ ਯੂਥ ਸਾਂਭੀਏ

Saturday, Jun 16, 2018 - 04:26 PM (IST)

ਆਓ ਆਪਣਾ ਯੂਥ ਸਾਂਭੀਏ

ਇਹ ਰੁਲਣਗੇ ਪੈਰਾਂ ਦੇ ਵਿਚ ਦੇਖੀਂ
ਜੇ ਨਾ ਸਾਂਭਿਆ ਕਿਰਦਿਆਂ ,ਪੱਤਿਆਂ ਨੂੰ
ਸਮਾਂ ਦੇਵੇਗਾ ਡੂੰਘੇ ਜਖਮ ਤੈਨੂੰ
ਜੇਕਰ ਦਿੱਤਾ ਨਾ ਸਮਾਂ ਤੂੰ, ਬੱਚਿਆਂ ਨੂੰ
ਫੁੱਲ ਟੁੱਟਿਓ ਕਦੇ ਨਾ ਦੇਣ ਮਹਿਕਾਂ
ਮੁੱਲ ਕੱਖ ਨੀ ਸ਼ੀਸ਼ਿਆਂ,ਤਿੜਕੇਆਂ ਦਾ
ਕੱਲਾ ਪੈਸਾ ਨੀ,ਸਮਾਂ ਤੇ ਪਿਆਰ ਦੇਵੋ
ਹੋਣਾ ਅਸਰ ਨੀ ,ਦਬਕਿਆਂ ਝਿੜਕਿਆਂ ਦਾ
ਰਹਿਣ ਵਾਲੇ ਹੀ ਰਹੇ ਨਾ,ਨਾਲ ਸਾਡੇ
ਫਿਰ ਕਰਨਾ ਕੀ ,ਮਹਿਲਾਂ ਤੇ ਬੰਗਲਿਆਂ ਨੂੰ
ਤੀਜਾ ਤੁਰ ਗਿਆ,ਛੱਡ ਦੋ ਮਾਪਿਆਂ ਨੂੰ
ਅੱਗ ਲਾਣਾ ਘਰ,ਤਿੰਨ-ਤਿੰਨ ਮੰਜਲਿਆਂ ਨੂੰ
ਸਹੀ ਟਾਇਮ ਤੇ ਜੇ ਨਾ ਕੇਅਰ ਕੀਤੀ
ਗਲ਼ ਜਾਣਗੇ ਪਾਲੇ ,ਫਰੂਟ ਸਾਡੇ
ਰੁਲ ਜਾਣਗੇ ਤਾਜ ਤੇ ਰਾਜ ਆਪਣੇ
ਜੇ ਰੁਲਗੇ ਪੰਜਾਬੀਓ , ਯੂਥ ਸਾਡੇ
ਲਹੂ ਡੁੱਲਦਾ ,ਕਾਲਜਾ ਪਾਟ ਜਾਦਾ
ਜਦੋਂ ਹਿੱਕ ਤੇ ਰਫਲਾਂ,ਚਲਦੀਆਂ ਨੇ
ਡਾਨਸੀਵਾਲੀਆ ਸੁਪਨੇ ਰਾਖ ਹੁੰਦੇ
ਜੱਦ ਪਾਲੀਆਂ ਫਸਲਾਂ ,ਜਲਦੀਆਂ ਨੇ
- ਕੁਲਵੀਰ ਸਿੰਘ ਡਾਨਸੀਵਾਲ
- 7788632472


Related News