ਕਾਟੋ ਕਲੇਸ਼

Saturday, Aug 11, 2018 - 04:52 PM (IST)

ਕਾਟੋ ਕਲੇਸ਼

ਆਪੋ ਵਿਚ ਫਸ-ਫਸ ,ਤੀਲਾ-ਤੀਲਾ ਹੋ ਗਿਆ
ਸਾਨੂੰ ਜਿਹੜੇ ਝਾੜੂ ਤੋਂ, ਸਫਾਈਆਂ ਦੀ ਉਮੀਦ ਸੀ
ਇੱਕ-ਇੱਕ ਕਰ ਉਹ ,ਚਿਰਾਗ ਬੁਝ ਚੱਲੇ ਆ
ਸਾਨੂੰ ਜਿਨਾਂ ਕੋਲੋਂ ,ਰੁਸ਼ਨਾਈਆਂ ਦੀ ਉਮੀਦ ਸੀ
ਕੈਂਸਰਾਂ ਸਮੈਕ ਅਤੇ,ਕੱਫਣ ਨਸੀਬ ਹੋਏ
ਪਰ ਰੁਜ਼ਗਾਰ ਤੇ, ਪੜਾਈਆਂ ਦੀ ਉਮੀਦ ਸੀ
ਖੰਜਰ ਖਭੋਏ ਉਹਨਾਂ,ਧੋਖੇ ਬੇਬਫਾਈਆਂ ਦੇ
ਸਾਨੂੰ ਜਿਹੜੇ ਯਾਰਾਂ ਤੋਂ, ਬਫਾਈਆਂ ਦੀ ਉਮੀਦ ਸੀ
ਮੇਹਣੋਂ ਮੇਹਣੀ ਹੋ ਕੇ ਅੱਜ, ਟੁੱਟ ਗਈਆਂ ਯਾਰੀਆਂ
ਸ਼ਗਨਾਂ, ਵਿਆਹਾਂ, ਕੁੜਮਾਈਆਂ ਦੀ ਉਮੀਦ ਸੀ
ਗੈਂਗਵਾਰਾਂ ਚਿੱਟਿਆਂ ਸਮੈਕਾਂ ਨੇ ਹੀ ਖਾ ਲਏ
ਸਾਨੂੰ ਜਿਨ੍ਹਾਂ ਪੁੱਤਾਂ ਤੋਂ, ਕਮਾਈਆਂ ਦੀ ਉਮੀਦ ਸੀ
ਬੇ ਇਤਫਾਕੀ ਦੀਆਂ, ਅੱਗਾਂ ਨੇ ਹੀ ਸਾੜਤੇ
ਜਿਥੋਂ ਠੰਡੇ ਬੁੱਲੇ, ਪੁਰਵਾਈਆਂ ਦੀ ਉਮੀਦ ਸੀ
ਲੂਣ ਉਹਨਾਂ ਜਖਮਾਂ ਤੇ, ਭੁੱਕਿਆ ਸਾਹੋਤੇਆ
ਜਿੰਨਾਂ ਕੋਲੋਂ ਮੱਲ੍ਹਮਾਂ,ਦਵਾਈਆਂ ਦੀ ਉਮੀਦ ਸੀ
ਕੁਲਵੀਰ ਸਿੰਘ ਡਾਨਸੀਵਾਲ 
ਮੋਬਾਇਲ 778 863-2472


Related News